ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਪਾਵਰਕੌਮ ਦਾ ਬਿਜਲੀ ਮੀਟਰਾਂ ਵੱਲ ਧਿਆਨ ਘਟਿਆ
- ਕਸਬਾ ਸਨੌਰ ’ਚ ਲੰਮੇ ਸਮੇਂ ਤੋਂ ਸੜੇ ਮੀਟਰਾਂ ਦੇ ਬਕਸੇ ਹੋਏ ਟੇਢੇ, ਕੁੰਡੀਆਂ ’ਤੇ ਹੀ ਜੱਗ ਰਹੀਆਂ ਹਨ ਲਾਈਟਾਂ, ਪਾਵਰਕੌਮ ਕੁੰਭਕਰਨੀ ਨੀਂਦ ਸੁੱਤਾ
(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਟਿਉੂਬੈਲਾਂ ਦੀ ਚੱਲ ਰਹੀ ਮੁਫਤ ਬਿਜਲੀ ਸਕੀਮ (Free Electricity Scheme) ਦੇ ਨਾਲ ਘਰੇਲੂ ਖਪਤਕਾਰਾਂ ਨੂੰ ਵੀ 300 ਯੁੂਨਿਟ ਹਰ ਮਹੀਨਾ ਬਿਜਲੀ ਮੁਫਤ ਕੀਤੀ ਗਈ ਸੀ, ਪਰ ਪਾਵਰਕੌਮ ਦੇ ਅਧਿਕਾਰੀਆਂ ਨੇ ਤਾਂ ਕਈ ਖਪਤਕਾਰਾਂ ਨੂੰ ਬਿਨ੍ਹਾਂ ਮੀਟਰ ਤੋਂ ਸਿੱਧੀਆਂ ਕੁੰਡੀਆਂ ਲਗਾ ਕੇ ਬਿਜਲੀ ਬਿਲਕੁਲ ਹੀ ਮੁਫਤ ਕਰ ਦਿੱਤੀ ਹੈ। ਜਿਸ ਕਰਕੇ ਪੰਜਾਬ ਸਰਕਾਰ ਨੂੰ ਵੱਡੀ ਪੱਧਰ ’ਤੇ ਲੱਖਾਂ ਰੁਪਏ ਦਾ ਚੁੂਨਾ ਲੱਗ ਰਿਹਾ ਹੈ। (Free Electricity Scheme )
ਕਸਬਾ ਸਨੌਰ ਦੇ ਅੰਦਰ ਕਈ ਥਾਂ ਦੇਖਣ ਨੂੰ ਮਿਲਿਆ ਕਿ ਬੜੇ ਲੰਮੇ ਸਮੇ ਤੋਂ ਸੜੇ ਹੋਏ ਬਿਜਲੀ ਮੀਟਰਾਂ ਦੇ ਬਕਸੇ ਵੀ ਟੇਢੇ ਹੋ ਕੇ ਖਤਮ ਹੋ ਗਏ ਹਨ ਅਤੇ ਬਿਜਲੀ ਸਪਲਾਈ ਬਿਜਲੀ ਮੀਟਰਾਂ ਤੋਂ ਬਿਨ੍ਹਾਂ ਸਿਧੀਆਂ ਕੁੰਡੀਆਂ ’ਤੇ ਹੀ ਚੱਲ ਰਹੀ ਹੈ। ਜਿਹੜੇ ਟੁਟੇ ਹੋਏ ਬਖਸ਼ਿਆਂ ’ਚ ਮੀਟਰ ਲੱਗੇ ਹੋਏ ਹਨ, ਮੀਂਹ ਆਉਣ ’ਤੇ ਬਕਸਿਆਂ ’ਚ ਪਾਣੀ ਜਾਣ ਨਾਲ ਲੱਗੇ ਮੀਟਰ ਵੀ ਸੜਨ ਦਾ ਖਤਰਾ ਹੈ। ਇਸ ਵੱਲ ਪਾਵਰਕੌਮ ਦਾ ਕੋਈ ਧਿਆਨ ਨਹੀ ਹੈ।
ਬਕਸਿਆਂ ਦੇ ਦਰਵਾਜੇ ਗਾਇਬ, ਕਦੇ ਵੀ ਵਾਪਸ ਸਕਦਾ ਹੈ ਵੱਡਾ ਹਾਦਸਾ (Free Electricity Scheme)
ਇਸ ਸਬੰਧੀ ਜਦੋਂ ਕਸਬਾ ਸਨੌਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਸਨੌਰ ’ਚ ਕਾਫੀ ਜਿਆਦਾ ਮੀਟਰਾਂ ਦੇ ਬਕਸੇ ਟੇਢੇ ਹੋਏ ਹਨ ਅਤੇ ਇਨ੍ਹਾਂ ਦੀ ਦਰਵਾਜੇ ਵੀ ਖੁੱਲ੍ਹੇ ਪਏ ਹਨ ਅਤੇ ਕਈ ਬਕਸਿਆਂ ਦੇ ਦਰਵਾਜੇ ਤਾਂ ਗਾਇਬ ਹੀ ਹੋ ਚੁੱਕੇ ਹਨ। ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਕਿਉਕਿ ਇਨ੍ਹਾਂ ਬਕਸਿਆਂ ਨੇੜਿਓ ਹਰ ਰੋਜ਼ ਹਜ਼ਾਰਾਂ ਲੋਕ ਲੰਘਦੇ ਹਨ ਅਤੇ ਅਵਾਰਾ ਪਸ਼ੂ ਵੀ ਇਨ੍ਹਾਂ ਦੇ ਨੇੜੇ ਹੀ ਘੁੰਮਦੇ ਰਹਿੰਦੇ ਹਨ। ਜਿਸ ਕਾਰਨ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। (Free Electricity Scheme)
ਇਹ ਵੀ ਪੜ੍ਹੋ : ਸਤਲੁਜ ਦਰਿਆ ‘ਚ ਕਿਸ਼ਤੀ ਪਲਟਣ ਨਾਲ ਦੋ ਜਣੇ ਪਾਣੀ ’ਚ ਰੂਡ਼੍ਹੇ, 1 ਦੀ ਲਾਸ਼ ਬਰਾਮਦ
ਇਸ ਤੋਂ ਇਲਾਵਾ ਇੱਥੇ ਦੇਖਿਆ ਗਿਆ ਇਨ੍ਹਾਂ ਬਕਸਿਆਂ ਵਿੱਚੋਂ ਜਿਹੜੇ ਮੀਟਰ ਸੜ ਚੁੱਕੇ ਹਨ। ਉਨ੍ਹਾਂ ਮੀਟਰਾਂ ਦੀਆਂ ਤਾਰਾਂ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਸਿੱਧੀਆਂ ਜੋੜੀਆਂ ਹੋਈਆ ਹਨ। ਜਿਸ ਕਾਰਨ ਇਨ੍ਹਾਂ ਮੀਟਰਾਂ ਵਿੱਚੋਂ ਕੋਈ ਰੀਡਿੰਗ ਨਹੀਂ ਨਿਕਲ ਰਹੀ। ਜਿਸ ਕਾਰਨ ਪਾਵਰਕੌਮ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਸਕੀਮ ਮਿਲਣ ਤੋਂ ਬਾਅਦ ਪਾਵਰਕੌਮ ਅਵੇਸਲਾ ਨਜ਼ਰ ਆ ਰਿਹਾ ਹੈ। ਸਾਇਦ ਇਨ੍ਹਾਂ ਨੂੰ ਇਹ ਹੈ ਕਿ ਲੋਕ ਬਿਜਲੀ ਪਾਵਰਕੌਮ ਤੋਂ ਮੁਫਤ ਲੈ ਰਹੇ ਹਨ ਜਦੋ ਕਿ ਪੰਜਾਬ ਸਰਕਾਰ ਵੱਲੋ ਲੋਕਾਂ ਦੇ ਟੈਕਸ ਦਾ ਪੈਸਾਂ ਸਰਕਾਰੀ ਖਜ਼ਨੇ ’ਚੋਂ ਪਾਵਰਕੌਮ ਨੂੰ ਇਸ ਮੁਫਤ ਸਕੀਮ ਦੀ ਖਪਤ ਹੋਈ ਬਿਜਲੀ ਦਾ ਪੈਸਾਾ ਅਦਾ ਕੀਤਾ ਜਾਂਦਾ ਹੈ। (Free Electricity Scheme)
ਪਿਛਲੇ ਇੱਕ ਸਾਲ ਤੋਂ ਮਹਿਕਮੇ ਵੱਲੋਂ ਨਵੇਂ ਮੀਟਰ ਘੱਟ ਆ ਰਹੇ ਹਨ-ਨਿਰਮਲ ਸਿੰਘ
ਇਸ ਬਾਰੇ ਜਦੋਂ ਪਾਵਰਕੌਮ ਸਬ ਡਵੀਜਨ ਅਫਸਰ ਸਨੌਰ ਨਿਰਮਲ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਕੇ ਜਾਣਨਾ ਚਾਹਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੇ ਮੀਟਰ ਸੜ ਗਏ ਹਨ। ਉਨ੍ਹਾਂ ਦੀ ਸਪਲਾਈ ਸਿਧੀ ਹੋ ਸਕਦੀ ਹੈ, ਬਾਕੀ ਤਾਂ ਅਜਿਹਾ ਕੋਈ ਕੇਸ ਨਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਤਕਰੀਬਨ ਇੱਕ ਸਾਲ ਤੋਂ ਮਹਿਕਮੇ ਵੱਲੋਂ ਨਵੇ ਮੀਟਰ ਬਹੁਤ ਘੱਟ ਆ ਰਹੇ ਹਨ, ਜਿੰਨ੍ਹੇ ਆਈ ਜਾਂਦੇ ਹਨ, ਉਨੇ ਸੜੇ ਹੋਏ ਪੁਰਾਣੇ ਮੀਟਰਾਂ ਦੀ ਥਾਂ ਨਵੇ ਮੀਟਰ ਲਗਾ ਦਿੱਤੇ ਹਨ।