ਪਸ਼ੂਆਂ ਲਈ ਹਰੇ ਚਾਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਕਰ ਹਨ ਉਨ੍ਹਾਂ ਦੀ ਭੁੱਖ ਸ਼ਾਂਤ
- ਪਿਛਲੇ 9-10 ਸਾਲਾਂ ਤੋਂ ਲਗਾਤਾਰ ਗਰਮੀ-ਸਰਦੀ, ਮੀਹ ਹਨ੍ਹੇਰੀ ਦੀ ਪ੍ਰਵਾਹ ਕੀਤੇ ਡਟੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਕਿਸੇ ਕੋਲ ਕਿਸੇ ਬਾਰੇ ਸੋਚਣ ਦਾ ਸਮਾਂ ਨਹੀਂ ਅਤੇ ਹਰ ਕੋਈ ਸਿਰਫ ਤੇ ਸਿਰਫ ਆਪਣੇ ਜਾ ਆਪਣੇ ਪਰਿਵਾਰ ਤੱਕ ਹੀ ਸੀਮਤ ਹੈ, ਉੱਥੇ ਇਸ ਸਭ ਦੇ ਉੱਲਟ ਡੇਰਾ ਸੱਚਾ ਸੌਦਾ ਦੇ ਜੁਝਾਰੂ ਸ਼ਰਧਾਲੂ ਗਰਮੀ-ਸਰਦੀ, ਮੀਹ-ਹਨੇਰੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਦੋ-ਚਾਰ ਮਹੀਨਿਆਂ ਤੋਂ ਨਹੀਂ ਸਗੋਂ ਪਿਛਲੇ 9-10 ਸਾਲਾਂ ਤੋਂ ਲਗਾਤਾਰ ਸਵੇਰੇ 4 ਵਜੇ ਉੱਠ ਕੇ ਡਕਾਲਾ-ਪਟਿਆਲਾ ਰੋਡ ’ਤੇ ਪੈਦੇ ਬੀੜ ’ਚ ਬੇਸਹਾਰਾ ਪਸ਼ੂਆਂ ਲਈ ਹਰੇ ਚਾਰੇ ਅਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਇਨ੍ਹਾਂ ਬੇਸਹਾਰਾ ਪਸੂਆਂ ਦੀ ਭੁੱਖ ਸ਼ਾਂਤ ਕਰ ਰਹੇ ਹਨ। (Welfare Work) ਇਨ੍ਹਾਂ ਦੀ ਇਸ ਸੇਵਾ ਭਾਵਨਾ ਨੂੰ ਦੇਖਦਿਆ ਇਲਾਕੇ ਦੇ ਲੋਕ ਵੀ ਆਪ ਮੁਹਾਰੇ ਇਨ੍ਹਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਦੇ ਰਹਿੰਦੇ ਹਨ ਅਦੇ ਜਿਸ ਵਿੱਚ ਹਰ ਧਰਮ ਦੇ ਨੁਮਾਇੰਦੇ ਤੇ ਦਾਨੀ ਸੱਜਣ ਸਹਿਯੋਗ ਕਰਦੇ ਹਨ।
ਇਲਾਕੇ ਚੋਂ ਇੱਕਠੀ ਹੋਈ ਤੂੜੀ ਦਾ ਬੰਨਿਆਂ ਗਿਆ ਕੁੱਪ, ਹਰਾ ਚਾਰੇ ਦੀ ਘਾਟ ਹੋਣ ’ਤੇ ਕਈ ਮਹੀਨੇ ਵਰਤੀਂ ਜਾਵੇਗੀ ਇਹ ਤੂੜੀ-ਪਰਮਜੀਤ ਇੰਸਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਇੰਸਾਂ, ਜੰਗਾ ਗਿਰ ਇੰਸਾਂ, ਅਮਨਦੀਪ ਇੰਸਾਂ, ਦਰਸ਼ਨ ਲਾਲ ਇੰਸਾਂ, ਧਰਮਪਾਲ ਇੰਸਾਂ, ਸੀਸਪਾਲ ਇੰਸਾਂ, ਪ੍ਰੇਮੀ ਭਰਭੂਰ ਇੰਸਾਂ ਆਦਿ ਨੇ ਦੱਸਿਆ ਕਿ ਉਹ ਇਲਾਕੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਪਿਛਲੇ 9-10 ਸਾਲਾਂ ਤੋਂ ਲਗਾਤਾਰ ਬਗੈਰ ਕੋਈ ਛੁੱਟੀ ਕੀਤੇ ਇਨ੍ਹਾਂ ਬੇਸਹਾਰਾ ਪਸੂਆਂ ਲਈ ਹਰੇ ਚਾਰੇ ਅਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਦੇ ਆ ਰਹੇ ਹਨ ਅਤੇ ਇਹ ਸੇਵਾ ਕਰਦਿਆ ਉਨ੍ਹਾਂ ਦੇ ਮਨ ਨੂੰ ਜੋ ਖੁਸ਼ੀ ਮਿਲਦੀ ਹੈ, ਉਹ ਲਿਖ ਬੋਲ ਕੇ ਬਿਆਨ ਨਹੀਂ ਜਾ ਸਕਦੀ।
ਲੋਕ ਵੀ ਦਿੰਦੇ ਹਨ ਵੱਧ-ਚਡ਼ ਕੇ ਸਹਿਯੋਗ (Welfare Work)
ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿੱਚ ਹਰ ਧਰਮ ਦਾ ਵਿਅਕਤੀ ਉਨ੍ਹਾਂ ਦੀ ਸਹਾਇਤਾ ਕਰਦਾ ਹੈ। ਉਨ੍ਹਾਂ ਦੱਸਿਆ ਉਨ੍ਹਾਂ ਨੂੰ ਸੇਵਾ ਕਰਦਿਆਂ ਦੇਖ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨਾਲ ਕਦੇ ਕਦੇ ਸੇਵਾ ’ਚ ਆਉਦੇ ਰਹਿੰਦੇ ਹਨ। ਇਹ ਸਭ ਮਾਲਕ ਦੀ ਦਇਆ ਮਿਹਰ ਸਦਕਾ ਹੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਜਿਵੇ ਹੁਣ ਹਾੜੀ ਦਾ ਸੀਜਨ ਚੱਲ ਰਿਹਾ ਤਾਂ ਇਲਾਕੇ ਦੇ ਲੋਕਾਂ ਵੱਲੋਂ ਆਪਣੇ-ਆਪਣੇ ਹਿੱਸੇ ਦੀਆਂ ਤੂੜੀਆਂ ਦੀ ਟਰਾਲੀਆਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਅਤੇ ਇਸ ਤਰ੍ਹਾਂ ਉਨ੍ਹਾਂ ਕੋਲ ਕਈ ਮਹੀਨਿਆਂ ਦਾ ਕੋਟਾ ਇੱਕਠਾ ਹੋ ਗਿਆ ਹੈ, ਜਿਸ ਲਈ ਉਹ ਇਲਾਕੇ ਦੇ ਦਾਨੀ ਸੱਜਣਾਂ ਦੇ ਬਹੁਤ ਧੰਨਵਾਦੀ ਹਨ।
ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਨੇ ਖਰੜ ਵਾਸੀਆਂ ਨੂੰ ਦਿੱਤੀ ਰਾਹਤ ਭਰੀ ਖਬਰ
ਉਨ੍ਹਾਂ ਦੱਸਿਆ ਕਿ ਇਲਾਕੇ ਦੇ ਨੇੜਲੇ ਪਿੰਡਾਂ ਦੇ ਸੇਵਾਦਾਰਾਂ ਅਤੇ ਖਾਸਕਰ ਖੇੜਾ, ਕੱਲਰ ਭੈਣੀ, ਬਠੋਈ ਖੁਰਦ, ਬਠੋਈ ਕਲਾਂ, ਡਕਾਲਾ ਆਦਿ ਦੇ ਸੇਵਾਦਾਰਾਂ ਨੇ ਅੱਜ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਇੱਕਠੀ ਹੋਈ ਤੂੜੀ ਦਾ ਇੱਕ ਵੱਡਾ ਕੁੱਪ ਬੰਨ ਦਿੱਤਾ ਹੈ ਅਤੇ ਹੁਣ ਅਸੀਂ ਕਈ ਮਹੀਨੇ ਇਸ ਤੂੜੀ ਨੂੰ ਥੋੜਾ ਥੋੜਾ ਕਰਕੇ ਜਦੋਂ ਹਰੇ ਚਾਰੇ ਦੀ ਘਾਟ ਪੈਦਾ ਹੋਵੇਗੀ ਤਾਂ ਅਸੀਂ ਇਸ ਤੂੜੀ ਵਿੱਚ ਦਾਣਾ ਆਦਿ ਮਿਲਾ ਕੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਪਾ ਸਕਦੇ ਹਾਂ। ਪਰਮਜੀਤ ਇੰਸਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਸਾਡੀ ਸਹਾਇਤਾ ਕਰਦੇ ਰਹਿਣ ਤਾਂ ਜੋ ਇਹ ਸੇਵਾ ਇਸੇ ਤਰ੍ਹਾਂ ਨਿਰਵਿਘਨ ਚੱਲਦੀ ਰਹੀ। ਇਸ ਤੋਂ ਇਲਾਵਾ ਸੇਵਾਦਾਰ ਬਲਬੀਰ ਸਿੰਘ, ਰਾਮਪਾਲ ਇੰਸਾਂ, ਦਰਸ਼ਨ ਸਿੰਘ, ਸਨੀ ਆਦਿ ਸੇਵਾਦਾਰ ਵੀ ਪੂਰੀ ਤਨਦੇਹੀ ਨਾਲ ਸੇਵਾ ਕਾਰਜਾਂ ’ਚ ਹਿੱਸਾ ਪਾਉਦੇ ਹਨ।