Dera Sacha Sauda ਤੋਂ Live : ਭਾਰੀ ਗਿਣਤੀ ’ਚ ਪਹੁੰਚ ਰਹੀ ਐ ਸਾਧ-ਸੰਗਤ, ਦੇਖੋ ਤਸਵੀਰਾਂ…

ਸਰਸਾ (ਐੱਮਕੇ ਸ਼ਾਇਨਾ)। ਸ਼ਾਹ ਸਤਿਨਾਮ ਜੀ ਧਾਮ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ (Dera Sacha Sauda) ਮਨਾਇਆ ਜਾ ਰਿਹਾ ਹੈ। ਨਾਮ ਚਰਚਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁੱਕਰਵਾਰ ਸ਼ਾਮ ਨੂੰ ਸਾਧ-ਸੰਗਤ ਭਾਰੀ ਗਿਣਤੀ ਵਿੱਚ ਆਉਣੀ ਸ਼ੁਰੂ ਹੋ ਗਈ ਸੀ। ਸਾਧ-ਸੰਗਤ ਦੇ ਇਕੱਠ ਨੂੰ ਦੇਖਦਿਆਂ ਸੇਵਾਦਾਰਾਂ ਤੇ ਮੈਨੇਜ਼ਮੈਂਟ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਹਨ। ਤਸਵੀਰਾਂ ਰਾਹੀਂ ਦੇਖੋ ਕਿਵੇਂ ਸਾਧ-ਸੰਗਤ ਨਾਮ ਚਰਚਾ ’ਚ ਸ਼ਮੂਲੀਅਤ ਕਰਨ ਪੁੱਜ ਰਹੀ ਹੈ।

ਤਸਵੀਰਾਂ : ਐੱਮਕੇ ਸ਼ਾਇਨਾ

ਪਵਿੱਤਰ ਭੰਡਾਰੇ ਦੀ ਨਾਮ ਚਰਚਾ (Dera Sacha Sauda) ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਇਸ Link ’ਤੇ ਕਲਿੱਕ ਕਰਕੇ ਤੁਸੀਂ ਵੀ ਸੁਣੋ ਨਾਮ ਚਰਚਾ ਦਾ ਸਿੱਧਾ ਪ੍ਰਸਾਰਣ।

ਸਾਧ-ਸੰਗਤ ’ਚ ਭੰਡਾਰੇ ਸਬੰਧੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਸ਼ਨਿੱਚਰਵਾਰ ਸਵੇਰ ਤੋਂ ਸਾਧ-ਸੰਗਤ ਦੀ ਆਮਦ ਸ਼ੁਰੂ ਹੋ ਗਈ ਸੀ। ਵੱਖ-ਵੱਖ ਸੂਬਿਆਂ ’ਤੋਂ ਸਾਧ-ਸੰਗਤ ਲਗਾਤਾਰ ਆ ਰਹੀ ਹੈ। ਪ੍ਰਬੰਧਕੀ ਕਮੇਟੀ ਵੱਲੋਂ ਸਾਧ-ਸੰਗਤ ਦੀ ਵੱਡੀ ਗਿਣਤੀ ਨੂੰ ਵੇਖਦੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ ਮੁੱਖ ਪੰਡਾਲ ਦੇ ਸ਼ੈੱਡ ਤੋਂ ਬਾਹਰ ਪੁਰਸ਼ਾਂ ਤੇ ਮਹਿਲਾਵਾਂ ਦੋਵੇਂ ਪਾਸੇ ਛਾਇਆਵਾਨ ਲਾਏ ਗਏ ਹਨ। ਸੜਕ ’ਤੇ ਆਵਾਜਾਈ ਸੁਚੱਜੀ ਰੱਖਣ ਲਈ ਸੜਕਾਂ ਦੇ ਦੋਵੇਂ ਪਾਸੇ ਟ੍ਰੈਫਿਕ ਸੰਮਤੀ ਦੇ ਸੇਵਾਦਾਰ ਤਾਇਨਾਤ ਹਨ। (Live Naamcharcha)
ਗਰਮੀ ਦੇ ਮੱਦੇਨਜ਼ਰ ਪੰਡਾਲ ਤੇ ਪੰਡਾਲ ਤੋਂ ਬਾਹਰ ਵੱਖ-ਵੱਖ ਥਾਂਵਾਂ ’ਤੇ ਪਾਣੀ ਸੰਮਤੀ ਦੇ ਸੇਵਾਦਾਰਾਂ ਨੇ ਪੀਣ ਵਾਲੇ ਪਾਣੀ ਦੀਆਂ ਸਟਾਲਾਂ ਲਾਈਆਂ ਹੋਈਆਂ ਹਨ। ਲੰਗਰ ਸੰਮਤੀ ਦੇ ਹਜ਼ਾਰਾਂ ਸੇਵਾਦਾਰਾਂ ਨੇ ਡਿਊਟੀਆਂ ਸੰਭਾਲ ਲਈਆਂ ਹਨ। ਸੰਗਤ ਦੀ ਸਹੂਲਤ ਲਈ ਅਨਾਊਸਮੈਂਟ ਕੇਂਦਰ ਦਾ ਪ੍ਰਬੰਧ ਕੀਤਾ ਗਿਆ ਹੈ ਰੂਹਾਨੀ ਸਥਾਪਨਾ ਮਹੀਨੇ ਦੀ ਵਧਾਈ ਦੇ ਰਹੇ ਫਲੈਕਸ ਬੋਰਡ ਸੁੰਦਰਤਾ ਨੂੰ ਹੋਰ ਚਾਰ ਚੰਨ ਲਾ ਰਹੇ ਹਨ। ਸਪੀਕਰ ਸੰਮਤੀ ਵੱਲੋਂ ਹਜ਼ਾਰਾਂ ਸਪੀਕਰ ਦੂਰ-ਦੂਰ ਤੱਕ ਲਾਏ ਗਏ ਹਨ। ਇਸੇ ਤਰ੍ਹਾਂ ਪੰਡਾਲ ’ਚ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਕਦੋਂ ਹੋਈ ਡੇਰਾ ਸੱਚਾ ਸੌਦਾ ਦੀ ਸਥਾਪਨਾ

ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਕਰੋੜਾਂ ਲੋਕ ਡੇਰਾ ਸੱਚਾ ਸੌਦਾ ਨਾਲ ਜੁੜਕੇ ਨਸ਼ੇ ਤੇ ਹੋਰ ਬੁਰਾਈ ਛੱਡ ਚੁੱਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਭਲਾਈ ਕਾਰਜਾਂ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਅਨੇਕ ਵਿਸ਼ਵ ਰਿਕਾਰਡ ਹਨ ਸਾਧ-ਸੰਗਤ ਹਰ ਸਾਲ ਖੂਨਦਾਨ, ਵਿਦਿਆ ਦਾਨ, ਬੂਟੇ ਲਾਉਣ, ਲੋੜਵੰਦ ਨੂੰ ਮਕਾਨ ਬਣਾ ਕੇ ਦੇਣ ਸਮੇਤ ਮਾਨਵਤਾ ਭਲਾਈ ਦੇ 156 ਕਾਰਜ ਕਰ ਰਹੀ ਹੈ।