ਡੇਰਾ ਸ਼ਰਧਾਲੂਆਂ ਮੰਦਬੁੱਧੀ ਨੂੰ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ | Welfare Work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ (Welfare Work) ਕਰ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਗਰੂਰ ਦੇ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਵਿਅਕਤੀ ਤਰਸਯੋਗ ਹਾਲਤ ਵਿੱਚ ਧੂਰੀ ਰੋਡ ਸੰਗਰੂਰ ਵਿਖੇ ਘੁੰਮ ਰਿਹਾ ਸੀ ਇਸ ਸਬੰਧੀ ਜਦੋਂ ਸਾਡੀ ਟੀਮ ਨੂੰ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਪਹੁੰਚ ਕੇ ਉਸ ਦੀ ਸਾਂਭ-ਸੰਭਾਲ ਕੀਤੀ ਤੇ ਉਸਨੂੰ ਖਾਣਾ ਖਵਾਇਆ ਜਦੋਂ ਉਸ ਮੰਦਬੁੱਧੀ ਵਿਅਕਤੀ ਨੂੰ ਉਸਦੇ ਨਾਂਅ ਬਾਰੇ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਮੱਖਣ ਸਿੰਘ ਵਾਸੀ ਫਤਿਹ ਮਾਜਰੀ ਤਹਿ. ਸਮਾਣਾ ਜ਼ਿਲ੍ਹਾ ਪਟਿਆਲਾ ਦੱਸਿਆ । (Welfare Work)
ਸਾਡੀ ਟੀਮ ਨੇ ਮੰਦਬੁੱਧੀ ਵਿਅਕਤੀ ਸਬੰਧੀ ਸਥਾਨਕ ਥਾਣੇ ’ਚ ਇਤਲਾਹ ਦਿੱਤੀ ਤੇ ਉਸ ਦਾ ਮੈਡੀਕਲ ਕਰਵਾ ਕੇ ਸਥਾਨਕ ਪਿੰਗਲਵਾੜਾ ਆਸ਼ਰਮ ਵਿਖੇ ਸਾਂਭ-ਸੰਭਾਲ ਲਈ ਦਾਖਲ ਕਰਵਾ ਦਿੱਤਾ ਹੈ। ਜਿਸ ਦਾ ਇੱਥੇ ਮਾਨਸਿਕ ਇਲਾਜ ਵੀ ਹੋਵੇਗਾ। ਇਸ ਮੌਕੇ ਨਾਹਰ ਸਿੰਘ, ਵਿਵੇਕ ਸੰਟੀ, ਦਿਕਸ਼ਾਂਤ, ਧਰੁਵ ਗਰਗ, ਸਨੀ ਗੋਰੂ ਇੰਸਾਂ ਹਾਜ਼ਰ ਸਨ।