ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
- ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਅੰਤਿਮ ਸਸਕਾਰ
ਗੁਰਦਾਸਪੁਰ,(ਗੁਲਸ਼ਨ ਕੁਮਾਰ)। ਪੁੰਛ ਜੰਮੂ ਹਾਈਵੇ ’ਤੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਸ਼ਹੀਦ ਹਰਕ੍ਰਿਸ਼ਨ ਸਿੰਘ ਦਾ ਮ੍ਰਿਤਕ ਸਰੀਰ ਪੰਜ ਤੱਤਾਂ ਵਿਚ ਵਲੀਨ ਹੋ ਗਿਆ। ਉਹਨਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਰਸਮਾਂ ਪੂਰਨ ਕਰਦੇ ਹੋਏ ਸਰਕਾਰੀ ਸਨਮਾਨਾਂ ਨਾਲ ਉਹਨਾਂ ਦੇ ਮ੍ਰਿਤਕ ਦੇਹ ਨੂੰ ਉਹਨਾਂ ਦੀ 2 ਸਾਲਾਂ ਬੇਟੀ ਅਤੇ ਪਤਨੀ ਨੇ ਮੁੱਖ ਅਗਲੀ ਦਿੱਤੀ। ਇਸ ਮੌਕੇ ਹਰ ਕਿਸੇ ਦੀਆਂ ਅੱਖਾਂ ਨਮ ਸਨ। (Gurdaspur News)
ਐਮ ਐਲ ਏ ਬਟਾਲਾ ,ਡਿਪਟੀ ਕਮਿਸ਼ਨਰ ਗੁਰਦਾਸਪੁਰ ,ਐਸ ਡੀ ਐਮ ਬਟਾਲਾ ,ਐਸ ਐਸ ਪੀ ਬਟਾਲਾ ਸਮੇਤ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਮੌਜ਼ੂਦ ਰਹੇ। ਪਰਿਵਾਰ ਨੂੰ ਜਿੱਥੇ ਹਰਿਕ੍ਰਿਸ਼ਨ ਦੇ ਜਹਾਨ ਤੋਂ ਚਲੇ ਜਾਣ ਦਾ ਦੁੱਖ ਹੈ ਓਥੇ ਹੀ ਆਪਣੇ ਬੇਟੇ ਦੀ ਸ਼ਹਾਦਤ ’ਤੇ ਮਾਣ ਵੀ ਹੈ। ਸ਼ਹੀਦ ਹਰਕ੍ਰਿਸ਼ਨ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਦੋ ਸਾਲਾ ਬੱਚੀ ਅਤੇ ਬਜ਼ੁਰਗ ਮਾਂ ਪਿਓ ਨੂੰ ਛੱਡ ਗਿਆ, ਹਰਕ੍ਰਿਸ਼ਨ ਦਾ ਪਿਤਾ ਵੀ ਮੰਗਲ ਸਿੰਘ ਵੀ ਫੌਜ ਵਿੱਚੋਂ ਹੀ ਰਿਟਾਇਰਡ ਫੌਜੀ ਹਨ ਹਰਕ੍ਰਿਸ਼ਨ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਅੱਜ ਤੋਂ ਪੰਜ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਏ ਸੀ ਸ਼ਹੀਦ ਹਰਕ੍ਰਿਸ਼ਨ ਸਿੰਘ ਪਹਿਲਾ 16 ਸਿਖਲਾਈ ਵਿਚ ਡਿਊਟੀ ਕਰਦੇ ਸੀ ਤੇ ਹੁਣ 49 ਆਰ ਆਰ ਵਿੱਚ ਗਏ ਸੀ, ਹਰਕ੍ਰਿਸ਼ਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਅਤੇ ਪਿੰਡ ’ਚ ਜਿਥੇ ਸੋਗ ਦੀ ਲਹਿਰ ਹੈ ਓਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਮਾਣ ਵੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ