(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਐਲਾਨ ਕੀਤਾ ਕਿ ਉਹ ਪੰਜਾਬ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣਗੇ। ਉਨ੍ਹਾਂ ਦੱਸਿਆ ਕਿ ਸੀਨੀਅਰ ਬਲਬੀਰ ਸਿੰਘ ਸਕੀਮ ਤਹਿਤ ਕੌਮੀ ਜੇਤੂਆਂ ਨੂੰ ਅਗਲੇਰੀ ਤਿਆਰੀ ਲਈ 16,000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਸੀਐਮ ਮਾਨ ਨੇ ਇਹ ਐਲਾਨ ਨੈਸ਼ਨਲ ਗੇਮਜ਼-2022 ਦੌਰਾਨ ਪੰਜਾਬ ਦੇ ਜੇਤੂ ਖਿਡਾਰੀਆਂ ਦੇ ਸਨਮਾਨ ਸਮਾਰੋਹ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਖਿਡਾਰੀਆਂ ਨੂੰ ਤਮਗਾ ਜਿੱਤਣ ਤੋਂ ਕੁਝ ਦਿਨ ਬਾਅਦ ਹੀ ਸਨਮਾਨਿਤ ਕਰਨਾ ਹੈ। ਅਸੀਂ ਸਾਰੇ ਸਰਕਾਰੀ ਸਕੂਲਾਂ ਨੂੰ ਸਰੀਰਕ ਸਿੱਖਿਆ ਸੰਸਥਾਵਾਂ ਬਣਾਵਾਂਗੇ।
ਪੰਜਾਬ 'ਚ ਖੇਡਾਂ ਦੇ ਪੱਧਰ ਨੂੰ ਅਸੀਂ ਬਹੁਤ ਉੱਪਰ ਲੈ ਕੇ ਜਾਵਾਂਗੇ
ਸੀਨੀਅਰ ਬਲਬੀਰ ਸਿੰਘ ਯੋਜਨਾ ਤਹਿਤ ਰਾਸ਼ਟਰੀ ਵਿਜੇਤਾਵਾਂ ਨੂੰ ਅੱਗੇ ਤਿਆਰੀ ਲਈ ₹16,000 ਪ੍ਰਤੀ ਮਹੀਨਾ ਵਜ਼ੀਫਾ ਦੇਵਾਂਗੇ
—CM @BhagwantMann pic.twitter.com/P6XA0fNgge
— AAP Punjab (@AAPPunjab) April 21, 2023
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ