ਨਾਜਾਇਜ਼ ਉਸਾਰੀ ਰੋਕਣ ਗਏ ਨਗਰ ਕੌਂਸਲ ਮੁਲਾਜ਼ਮਾਂ ’ਤੇ ਕੀਤਾ ਸੀ ਹਮਲਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਦਿਨੀਂ ਸਥਾਨਕ ਗੀਤਾ ਭਵਨ ਰੋਡ ਤੇ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਨਜਾਇਜ਼ ਉਸਾਰੀ ਰੋਕਣ ਨੂੰ ਲੈ ਕੇ ਹੋਏ ਹਮਲੇ ਦੇ ਚੱਲਦੇ 2 ਮੁਲਾਜ਼ਮ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਇਸ ਮੌਕੇ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਅਤੇ ਜ਼ਖਮੀ ਹੋਏ ਮੁਲਾਜ਼ਮਾਂ ਨੂੰ ਤੁਰੰਤ ਵਿੱਤੀ ਸਹਾਇਤਾ ਦੇਣ ਸਬੰਧੀ ਧਰਨਾ (Strike) ਲਗਾਇਆ ਗਿਆ ਸੀ ਅਤੇ ਅੱਜ ਐੱਸਡੀਐੱਮ ਸੁਨਾਮ ਜਸਪ੍ਰੀਤ ਸਿੰਘ ਵੱਲੋਂ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਹਮਲਾ ਕਰਨ ਵਾਲੇ ਨਾ-ਮਾਲੂਮ ਵਿਅਕਤੀਆਂ ’ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਐੱਸਡੀਐੱਮ ਵੱਲੋਂ ਵਿਸਵਾਸ ਦਵਾਇਆ ਗਿਆ ਕਿ ਜਲਦ ਜ਼ਖ਼ਮੀ ਮੁਲਾਜ਼ਮਾਂ ਦੀ ਵਿੱਤੀ ਸਹਾਇਤਾ ਵੀਂ ਕੀਤੀ ਜਾਵੇਗੀ ਜਿਸ ਉਪਰੰਤ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।
ਸ਼ਹਿਰ ਵਿਚ ਜੋ ਵੀਂ ਨਾਜਾਇਜ਼ ਉਸਾਰੀ ਹੈ ਸਭ ’ਤੇ ਹੋਵੇਗੀ ਕਰਵਾਈ : ਐੱਸਡੀਐੱਮ
ਜ਼ਿਕਾਰਯੋਗ ਹੈ ਕਿ ਨਗਰ ਕੌਂਸਲ ਸੁਨਾਮ ਵਿਖੇ ਬੀਤੇ ਦਿਨ ਤੋਂ ਲੈ ਕੇ ਮੁਲਾਜ਼ਮਾਂ ਵੱਲੋਂ ਧਰਨਾ ਲਗਾਤਾਰ ਜਾਰੀ ਸੀ ਅਤੇ ਮੁਲਾਜ਼ਮਾਂ ਵੱਲੋਂ ਮੁਕੰਮਲ ਤੌਰ ’ਤੇ ਹੜਤਾਲ ਕੀਤੀ ਹੋਈ ਸੀ, ਇਸ ਸਬੰਧੀ ਪੰਜਾਬ ਮਉਸਿਪਲ ਵਰਕਰ ਯੂਨੀਅਨ ਦੇ ਆਗੂ ਸਤਪਾਲ ਸੱਤੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੀਤਾ ਭਵਨ ਰੋਡ ’ਤੇ ਨਜਾਇਜ਼ ਉਸਾਰੀ ਨੂੰ ਰੋਕਣਗੇ ਗਏ ਸਨ ਅਤੇ ਉਥੇ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਮੁਲਾਜ਼ਮਾਂ ਦੇ ਹਮਲਾ ਕਰ ਦਿੱਤਾ ਸੀ ਜਿਸ ਵਿਚ ਦਫ਼ਤਰ ਦੇ ਆਊਟਸੋਰਸ ਕਰਮਚਾਰੀ ਅਜੇ ਕੁਮਾਰ ਅਤੇ ਸ਼ਿਵ ਕੁਮਾਰ ਜਖਮੀ ਹੋ ਗਏ ਅਤੇ ਉਹ ਜੇਰੇ ਇਲਾਜ ਹਨ ਅਤੇ ਉਨ੍ਹਾਂ ਵੱਲੋਂ ਕੱਲ੍ਹ ਤੋਂ ਮੁਕੰਮਲ ਤੌਰ ਤੇ ਕੰਮ ਦੀ ਹੜਤਾਲ ਕਰਕੇ ਇਹ ਧਰਨਾ ਜਾਰੀ ਰੱਖਿਆ ਹੋਇਆ ਸੀ ਤੇ ਉਨ੍ਹਾਂ ਦੀ ਮੰਗ ਹੈ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਜਖਮੀਮਾਂ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ। (Strike)
ਸ਼ਹਿਰ ਵਿਚ ਜੋ ਵੀਂ ਨਾਜਾਇਜ਼ ਉਸਾਰੀ ਹੈ ਸਭ ’ਤੇ ਹੋਵੇਗੀ ਕਰਵਾਈ : ਐੱਸਡੀਐੱਮ
ਨਗਰ ਕੌਂਸਲ ਪਹੁੰਚੇ ਐੱਸਡੀਐੱਮ ਜਸਪ੍ਰੀਤ ਸਿੰਘ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਵੀ ਹਮਲਾ ਕੀਤਾ ਹੈ ਉਨ੍ਹਾਂ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ ਅਤੇ ਜਲਦ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਖਮੀ ਮੁਲਾਜ਼ਮਾਂ ਦੀ ਵਿੱਤੀ ਸਹਾਇਤਾ ਲਈ ਰਿਪੋਰਟ ਬਣਾ ਕੇ ਭੇਜੀ ਜਾਵੇਗੀ। ਐੱਸਡੀਐੱਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕੱਲੀ ਇਹ ਨਜਾਇਜ਼ ਉਸਾਰੀ ਨਹੀਂ ਸ਼ਹਿਰ ਅੰਦਰ ਜੋ ਵੀ ਨਜਾਇਜ ਉਸਾਰੀਆਂ ਹਨ ਉਨ੍ਹਾਂ ਸਭ ’ਤੇ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ