ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਮਾਰਿਆ ਛਾਪਾ, ਲਏ ਬੀਜਾਂ ਦੇ ਸੈਂਪਲ 

Raid

ਮੰਡੀ ਕਿੱਲਿਆਂਵਾਲੀ-ਲੰਬੀ, (ਮੇਵਾ ਸਿੰਘ)। ਜ਼ਿਲ੍ਹਆ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਅਤੇ ਖੇਤੀਬਾੜੀ ਬਲਾਕ ਲੰਬੀ ਦੇ ਬਲਾਕ ਖੇਤੀਬਾੜੀ ਅਫਸਰ ਅਮਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਲੰਬੀ ਅੰਦਰ ਵੱਖ-ਵੱਖ ਡੀਲਰਾਂ ਦੀ ਚੈਕਿੰਗ ਡਾ: ਸੁਖਚੈਨ ਸਿੰਘ, ਖਾਦ/ਬੀਜ ਇੰਸਪੈਕਟਰ, ਡਾ: ਗੁਰਜੀਤ ਸਿੰਘ ਇੰਨਸੈਕਟੀਸਾਇਡ ਇੰਸਪੈਕਟਰ ਅਤੇ ਸੰਦੀਪ ਸਿੰਘ ਸਬ ਇੰਸਪੈਕਟਰ ਵੱਲੋਂ ਕੀਤੀ ਤੇ ਬੀਜਾਂ ਦੇ ਸੈਂਪਲ ਵੀ ਭਰੇ ਗਏ, ਤਾਂ ਜੋ ਕਿਸਾਨਾਂ ਨੂੰ ਮੌਜੂਦਾ ਸੀਜ਼ਨ ਦੌਰਾਨ ਨਰਮੇ ਤੇ ਬਾਕੀ ਫਸਲਾਂ ਦਾ ਮਿਆਰੀ ਬੀਜ ਮੁਹੱਈਆਂ ਹੋ ਸਕੇ। ( Raid)

ਨਰਮੇ ਦੇ ਬੀਜ ਦੀ ਖਰੀਦ ਸਮੇਂ ਪੱਕਾ ਬਿੱਲ ਜ਼ਰੂਰ ਲਿਆ ਜਾਵੇ

Raid

ਡਾ. ਸੁਖਚੈਨ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਨਰਮੇ ਦੇ ਬੀਜ ਦੀ ਖਰੀਦ ਤੇ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਲਈ ਪੰਜਾਬ ਵਿਚੋਂ ਹੀ ਖਰੀਦ ਕੀਤੀ ਜਾਵੇ, ਤਾਂ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 33 ਪ੍ਰਤੀਸ਼ਤ ਸਬਸਿਡੀ ਦਾ ਲਾਭ ਮਿਲ ਸਕੇ। ਉਨਾਂ ਆਖਿਆ ਕਿ ਨਰਮੇ ਦੇ ਬੀਜ ਦੀ ਖਰੀਦ ਸਮੇਂ ਪੱਕਾ ਬਿੱਲ ਜ਼ਰੂਰ ਲਿਆ ਜਾਵੇ। ਉਨਾਂ ਕਿਸਾਨਾਂ ਨੂੰ ਵਿਸ਼ੇਸ ਤੌਰ ’ਤੇ ਕਿਹਾ ਕਿ ਗੁਜਰਾਤੀ ਬੀਜ ਕਿਸੇ ਵੀ ਹਾਲਤ ਵਿਚ ਨਾ ਬੀਜਿਆ ਜਾਵੇ, ਕਿਉਂਕਿ ਇਸ ਬੀਜ ਨਾਲ ਕਿਸਾਨਾਂ ਦਾ ਪਿਛਲੇ ਸਾਲ ਕਾਫੀ ਨੁਕਸਾਨ ਹੋਇਆ ਸੀ।

ਪਿੰਡਾਂ ਲਾਏ ਜਾ ਰਹੇ ਹਨ ਜਾਗਰੂਕਤਾ ਕੈਂਪ

ਉਨਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਕੋਈ ਗੁਜਰਾਤੀ ਨਰਮੇ ਦਾ ਬੀਜ ਵੇਚਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਲੰਬੀ ਨੂੰ ਦਿੱਤੀ ਜਾਵੇ, ਵਿਭਾਗ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਖੇਤੀਬਾੜੀ ਅਫਸਰਾਂ ਆਖਰ ਵਿਚ ਕਿਹਾ ਕਿ ਪੰਜਾਬ ਸਰਕਾਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ, ਤੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਵੀ ਲਾਏ ਜਾ ਰਹੇ ਹਨ। ( Raid)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ