ਸਰਸਾ (ਸੁਨੀਲ ਵਰਮਾ)। ਸਰਸਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਵੱਡੀ ਗਿਣਤੀ ਵਿੱਚ ਮਾਮਲਾ ਸਾਹਮਣੇ ਆਏ ਹਨ। ਕੋਰੋਨਾ ਬੁਲੇਟਿਨ (Corona in Sirsa) ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਦੇ ਨਵੇਂ 16 ਮਰੀਜ ਪਾਜ਼ਿਟਿਵ ਪਾਏ ਗਏ ਹਨ। ਹੁਣ ਸਰਸਾ ਜ਼ਿਲ੍ਹੇ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ।
ਦੱਸ ਦਈਏ ਕਿ ਚੌਥੀ ਲਹਿਰ ਦੌਰਾਨ ਜ਼ਿਲ੍ਹੇ ’ਚ ਪਹਿਲੀ ਵਾਰ ਇੱਕੋ ਦਿਨ 16 ਮਰੀਜ਼ ਪਾਜ਼ਿਟਿਵ ਪਾਏ ਗਏ ਹਨ। ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਸੂਚੀ ਅਨੁਸਾਰ ਸਰਸਾ ’ਜ 6, ਰਾਣੀਆਂ ’ਚ 4, ਔਢਾਂ ’ਚ 3, ਡੱਬਵਾਲੀ, ਮਾਧੋਸਿੰਘਾਣਾ ਤੇ ਕਾਲਾਂਵਾਲੀ ’ਚ ਇੱਕ-ਇੱਕ ਮਰੀਜ਼ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।
ਬੁਲੇਟਿਨ ਕਰਨ ਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਾਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਦੱਸ ਦਈਏ ਕਿ ਦੇਸ ਭਰ ਵਿੱਚ ਇੱਕ ਵਾਰ ਫਿਰ ਕੋਰੋਨਾ ਸਿਰ ਚੁੱਕਦਾ ਦਿਖਾਈ ਦੇ ਰਿਹਾ ਹੈ। ਇਸ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਮੀਟਿੰਗ ਕੀਤੀਆਂ ਜਾ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ