ਕੀ ਪੰਜਾਬ ਦਾ ਮੋਸਟ ਵਾਂਟੇਡ ਜਲਦੀ ਹੀ ਫੜਿਆ ਜਾਵੇਗਾ? | Amritpal
ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal) ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪਿਛਲੇ 27 ਦਿਨਾਂ ਤੋਂ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅੰਮ੍ਰਿਤਪਾਲ ਸਿੰਘ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਈ ਨਜਦੀਕੀ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਦੇ ਬਾਵਜ਼ੂਦ ਪੁਲਿਸ ਅੰਮ੍ਰਿਤਪਾਲ ਬਾਰੇ ਕੋਈ ਸੁਰਾਗ ਨਹੀਂ ਲਗਾ ਸਕੀ। ਕੀ ਉਹ ਅਜੇ ਵੀ ਦੇਸ਼ ਵਿੱਚ ਹੈ ਜਾਂ ਦੇਸ਼ ਤੋਂ ਬਾਹਰ ਭੱਜ ਗਿਆ ਹੈ। ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੰਜਾਬ ਪੁਲਿਸ ਨੇ ਹੁਣ ਰਾਜਸਥਾਨ ਪੁਲਿਸ ਤੋਂ ਮੱਦਦ ਮੰਗੀ ਹੈ। ਡੀਜੀਪੀ ਉਮੇਸ਼ ਮਿਸ਼ਰਾ ਅਤੇ ਏਡੀਜੀ ਦਿਨੇਸ਼ ਐਮਐਨ ਦੀਆਂ ਵਿਸ਼ੇਸ਼ ਟੀਮਾਂ ਰਾਜਸਥਾਨ ਵਿੱਚ ਅੰਮ੍ਰਿਤਪਾਲ ਸਿੰਘ ਦੇ ਸੰਭਾਵਿਤ ਟਿਕਾਣਿਆਂ ਉੱਤੇ ਛਾਪੇਮਾਰੀ ਕਰ ਰਹੀਆਂ ਹਨ। ਦੂਜੇ ਪਾਸੇ ਸ੍ਰੀ ਗੰਗਾਨਗਰ ’ਚ ਪੁਿਲਸ ਦੀ ਛਾਪੇਮਾਰੀ ਜਾਰੀ ਹੈ।
ਕੁਝ ਇਨਪੁਟ ਮਿਲਿਆ ਹੈ | Amritpal
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਰਾਜਸਥਾਨ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਬਾਰੇ ਕੁਝ ਅਹਿਮ ਸੂਚਨਾ ਮਿਲੀ ਹੈ। ਇਸ ਸੂਚਨਾ ਦੀ ਤਸਦੀਕ ਕਰਨ ਦੇ ਨਾਲ-ਨਾਲ ਰਾਜਸਥਾਨ ਪੁਲਿਸ ਦੀਆਂ ਸਟੇਸਨ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਹਾਲਾਂਕਿ ਰਾਜਸਥਾਨ ਪੁਲਿਸ ਦੇ ਡੀਜੀਪੀ ਉਮੇਸ ਮਿਸ਼ਰਾ ਨੇ ਅੰਮਿ੍ਰਤਪਾਲ ਸਿੰਘ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਮੇਸ਼ ਮਿਸ਼ਰਾ ਲੰਬੇ ਸਮੇਂ ਤੋਂ ਇੰਟੈਲੀਜੈਂਸ ’ਚ ਹਨ ਅਤੇ ਇਸ ਤੋਂ ਪਹਿਲਾਂ ਉਹ ਏਟੀਐੱਸ ਦੇ ਮੁਖੀ ਵੀ ਸਨ। ਉਸ ਦੀ ਸੂਚਨਾ ਪ੍ਰਣਾਲੀ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ ਅਤੇ ਇਨ੍ਹਾਂ ਖੁਫੀਆ ਜਾਣਕਾਰੀਆਂ ਰਾਹੀਂ ਹੀ ਰਾਜਸਥਾਨ ਪੁਲਿਸ ਨੂੰ ਅੰਮਿ੍ਰਤਪਾਲ ਸਿੰਘ ਬਾਰੇ ਕੁਝ ਇਨਪੁੱਟ ਮਿਲੇ ਹਨ। ਪੰਜਾਬ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨੂੰ ਮੱਦਦ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਰਾਜਸਥਾਨ ਪੁਲਿਸ ਦੀਆਂ ਟੀਮਾਂ ਸਰਗਰਮ ਮੋਡ ’ਤੇ ਆ ਗਈਆਂ ਹਨ।