ਰਾਸ਼ਟਰਪਤੀ ਨੇ 106 ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਨਾਲ ਕੀਤਾ ਸਨਮਾਨਿਤ

Padma Award

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 106 ਲੋਕਾਂ ਨੂੰ ਪਦਮ ਪੁਰਸਕਾਰਾਂ ( Padma Award) ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਪਹਿਲਾ ਸਨਮਾਨ ਆਰਕੀਟੈਕਟ ਬਾਲਕ੍ਰਿਸ਼ਨ ਦੋਸ਼ੀ ਨੂੰ ਦਿੱਤਾ। ਉਨ੍ਹਾਂ ਦੀ ਧੀ ਨੇ ਪਿਤਾ ਨੂੰ ਦਿੱਤਾ ਪਦਮ ਵਿਭੂਸ਼ਣ ਪੁਰਸਕਾਰ ਪ੍ਰਾਪਤ ਕੀਤਾ। ਇਸ ਤੋਂ ਬਾਅਦ ਵਪਾਰੀ ਕੁਮਾਰ ਮੰਗਲਮ ਬਿਰਲਾ ਨੂੰ ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਕੁਮਾਰ ਮੰਗਲਮ ਪਦਮ ਪੁਰਸਕਾਰ ( Padma Award)ਪ੍ਰਾਪਤ ਕਰਨ ਵਾਲੇ ਬਿਰਲਾ ਪਰਿਵਾਰ ਦੇ ਚੌਥੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਰਾਜਸ਼੍ਰੀ ਬਿਰਲਾ ਨੂੰ ਪਦਮ ਭੂਸ਼ਣ, ਦਾਦਾ ਬਸੰਤ ਕੁਮਾਰ ਬਿਰਲਾ ਨੂੰ ਪਦਮ ਭੂਸ਼ਣ ਅਤੇ ਉਨ੍ਹਾਂ ਦੇ ਪੜਦਾਦਾ ਘਨਸ਼ਿਆਮ ਦਾਸ ਬਿਰਲਾ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਪੰਡਵਾਨੀ ਗਾਇਕਾ ਊਸ਼ਾ ਨੇ ਰਾਸ਼ਟਰਪਤੀ ਦੇ ਪੈਰੀਂ ਹੱਥ ਲਾਏ

ਪੰਡਵਾਨੀ ਗਾਇਕਾ ਊਸ਼ਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਨਮਾਨ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਣਾਮ ਕੀਤਾ । ਇਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਦੇ ਪੈਰੀਂ ਹੱਥ ਲਗਾ ਕੇ ਸਨਮਾਨ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਭੂਪੇਂਦਰ ਸਿੰਘ ਯਾਦਵ ਸਮੇਤ ਕਈ ਲੋਕ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ