ਚੰਡੀਗੜ੍ਹ। ਮੁੱਖ ਮੰਤਰੀ Bhaghwant Mann ਨੇ ਸਰਕਾਰ ਦਾ ਇੱਕ ਸਾਲ ਪੂਰਾ ਹੋਣ ’ਤੇ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸਰਕਾਰ ਦਾ ਇੱਕ ਸਾਲ ਪੂਰਾ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਕੋਈ ਤੀਜੀ ਪਾਰਟੀ ਨਹੀਂ ਆਈ ਸੀ। ਲੋਕਾਂ ਨੇ ਹਿੰਮਤ ਕਰਕੇ ਸੂਬੇ ਵਿੱਚ ਬਦਲਾਅ ਵਾਲੀ ਸਰਕਾਰ ਲਿਆਂਦੀ।
ਉਨ੍ਹਾਂ ਕਿਹਾ ਕਿ ਅਸੀਂ ਕੁਝ ਵੱਖਰਾ ਨਹੀਂ ਕੀਤਾ ਸਾਡੀ ਪਾਰਟੀ ਵਿੱਚ ਪਿਛੋਕੜ ਰਾਜਨੀਤੀ ਵਾਲੇ ਵਿਅਕਤੀ ਨਹੀਂ ਸਾਰੇ ਨਵੇਂ ਚਿਹਰੇ ਤੇ ਆਮ ਘਰਾਂ ਦੇ ਧੀਆਂ ਪੁੱਤਰ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਵਾਅਦੇ ਨਹੀਂ ਕੀਤੇ। ਉਨ੍ਹਾਂ ਰੁਜ਼ਗਾਰ ਦੇਣਾ ਪਹਿਲੀ ਕੈਬਨਿਟ ਵਿੱਚ ਸ਼ੁਰੂ ਕਰ ਦਿੱਤਾ। ਇਸ ਤਹਿਤ ਇੱਕ ਸਾਲ ਦੇ ਵਿੱਚ-ਵਿੱਚ 26797 ਨੌਕਰੀਆਂ ਦਿੱਤੀਆਂ ਅਤੇ ਨਿਯੁਕਤੀ ਪੱਤਰ ਵੀ ਦੇ ਦਿੱਤੇ। ਬਿਜਲੀ ਦੀਆਂ 600 ਯੂਨਿਟਾਂ ਅਸੀਂ ਮੁਆਫ਼ ਕਰ ਦਿੱਤੀਆਂ।
87 ਪ੍ਰਤੀਸ਼ਤ ਘਰਾਂ ਨੂੰ ਹੁਣ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਉਹ ਵੀ ਪੂਰਾ ਕਰ ਦਿੱਤਾ। ਜਲਦੀ ਹੀ ਆਊਟਸੋਰਸਿੰਗ ਵਾਲਿਆਂ ਦੀਆਂ ਕੁਨੂੰਨੀ ਅੜਚਨਾਂ ਦੂਰ ਕਰਕੇ ਪੱਕੇ ਕਰ ਦਿੱਤਾ ਜਾਵੇਗਾ। ਖੇਤੀ ਵਾਸਤੇ ਕੰਮ ਕੀਤੇ। ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ ਤੇ 1500 ਪ੍ਰਤੀ ਏਕੜ ਦੇ ਕੇ ਕਿਸਾਨਾਂ ਦਾ ਹੌਸਲਾ ਵਧਾਇਆ। ਮੁੰਗੀ ’ਤੇ ਐੱਮਐੱਸਪੀ ਦੇ ਕੇ ਕਿਸਾਨਾਂ ਦੀ ਬਾਂਹ ਫੜੀ।
ਸਿਹਤ ਦੇ ਖੇਤਰ ‘ਚ ਰਾਹਤ | Bhaghwant Mann
ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਵੀ ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਇੱਕ ਸਾਲ ਦੇ ਵਿੱਚ 503 ਮੁਹੱਲਾ ਕਲੀਨਿਕ ਖੋਲ੍ਹੇ ਗਏ।12 ਤੋਂ 15 ਲੱਖ ਦੇ ਲੋਕ ਹੁਣ ਤੱਕ ਫਾਇਦਾ ਲੈ ਚੁੱਕੇ ਹਨ। ਸਕੂਲ ਆਫ਼ ਐਮੀਨੈਂਸ ਸ਼ੁਰੂ ਕਰਨ ਲੱਗੇ ਹਾਂ ਜਿਸ ਵਿੱਚ ਬੱਚਿਆਂ ਦੀ ਰੂਚੀ ਦੇ ਆਧਾਰ ’ਤੇ ਪੜ੍ਹਾਈ ਕਰਵਾਈ ਜਾਵੇਗੀ। ਮਜ਼ਦੂਰਾਂ ਲਈ ਘੱਟੋ ਘੱਟ ਦਿਹਾੜੀ ਦਾ ਵਾਅਦਾ ਪੂਰਾ ਕੀਤਾ। ਸਰਕਾਰ ਦਾ ਦੂਜਾ ਸਾਲ ਸ਼ੁਰੂ ਹੋ ਗਿਆ ਹੈ ਇਸ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਅਸੀਂ ਨਸ਼ਿਆਂ ਖਿਲਾਫ਼ ਵੱਡੀਆਂ ਮੁਹਿੰਮਾਂ ਚਲਾਵਾਗੇ। ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨ ਲਈ ਅਸੀਂ ਵਚਨਬੱਧ ਹਾਂ।
ਉਨ੍ਹਾਂ ਕਿਹਾ ਕਿ ਅੰਦੋਲਨ ’ਚੋਂ ਨਿੱਕਲੀ ਹੋਈ ਪਾਰਟੀ ਹੋਣ ਕਰਕੇ ਭਿ੍ਰਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਤੋਂ ਸਾਥ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਜਨਤਾ ਦੇ ਸਾਥ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਅਗਲੀ ਗੌਰਮੈਂਟ ਬਣਾਉਣ ਦੀ ਗੱਲ ਨਹੀਂ ਕਰਦੇ ਸਗੋਂ ਅਗਲੀ ਜਨਰੇਸ਼ਨ ਨੂੰ ਉੱਚਾ ਲੈ ਕੇ ਜਾਣ ਦਾ ਹੌਸਲਾ ਰੱਖਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ