ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home Breaking News ਸ਼੍ਰੇਅਸ ਅਈਅਰ ...

    ਸ਼੍ਰੇਅਸ ਅਈਅਰ ਦੀ ਪਿੱਠ ਵਿੱਚ ਦਰਦ, ਕੀ ਕਰੇਗਾ ਬੱਲੇਬਾਜ਼ੀ

    Shreyas Iyer

    (ਸੱਚ  ਕਹੂੰ ਨਿਊਜ਼) ਅਹਿਮਦਾਬਾਦ। ਭਾਰਤ-ਆਸਟ੍ਰੇਲੀਆ ਦਰਮਿਆਨ ਖੇਡੇ ਗਏ ਚੌਥੇ ਟੈਸਟ ਦੇ ਚੌਥੇ ਦਿਨ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਜੜਿਆ। ਲੰਮੇ ਸਮੇਂ ਤੋਂ ਸੈਂਕਡ਼ਾ ਲਈ ਤਰਸ ਰਹੇ ਵਿਰਾਟ ਕੋਹਲੀ ਇਹ ਸੈਂਕਡ਼ਾ 1205 ਦਿਨਾਂ, 23 ਮੈਚਾਂ ਅਤੇ ਟੈਸਟਾਂ ਵਿੱਚ 41 ਪਾਰੀਆਂ ਤੋਂ ਬਾਅਦ ਲਾਇਆ। ਭਾਰਤ ਨੇ 8 ਵਿਕਟਾਂ ’ਤੇ 570 ਬਣਾ ਲਈਆਂ ਹਨ। (Shreyas Iyer)

    ਵਿਰਾਟ ਕੋਹਲੀ ਹਾਲੇ ਵੀ ਕਰੀਜ਼ ’ਤੇ ਹੈ ਤੇ ਉਨਾਂ ਦਾ ਸਾਥ ਦੇ ਰਹੇ ਹਨ ਮੁਹੰਮਦ ਸ਼ਾਮੀ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਵਿਕਟ ਬਾਕੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸ਼੍ਰੇਅਸ ਅਈਅਰ ਬੱਲੇਬਾਜ਼ੀ ਲਈ ਆਉਂਦੇ ਹਨ ਕੀ ਨਹੀ੍ਂ। ਦੱਸ ਦੇਈਏ ਕੀ ਸ਼੍ਰੇਅਸ ਅਈਅਰ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਹੈ। ਉਸ ਨੂੰ ਸਕੈਨ ਲਈ ਭੇਜਿਆ ਗਿਆ ਹੈ।

    ਵਿਰਾਟ ਨੇ 2019 ਤੋਂ ਬਾਅਦ ਲਾਇਆ ਸੈਂਕਡ਼ਾ | Shreyas Iyer

    ਭਾਰਤੀ ਦੀ ਰਨ ਮਸ਼ੀਨ ਕਿੰਗ ਕੋਹਲੀ ਨੇ ਆਖਰੀ ਵਾਰ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਆਪਣਾ 27ਵਾਂ ਟੈਸਟ ਸੈਂਕੜਾ ਲਗਾਇਆ ਸੀ। ਇਹ ਉਸ ਦਾ 28ਵਾਂ ਟੈਸਟ ਸੈਂਕੜਾ ਹੈ। ਹੁਣ ਕੋਹਲੀ ਦੇ ਨਾਂ 75 ਅੰਤਰਰਾਸ਼ਟਰੀ ਸੈਂਕੜੇ ਹਨ। ਉਸਨੇ ਟੈਸਟ ਵਿੱਚ 28, ਵਨਡੇ ਵਿੱਚ 46 ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਇੱਕ ਸੈਂਕੜਾ ਲਗਾਇਆ ਹੈ

    ਸੁਭਮਨ ਗਿੱਲ-ਪੁਜਾਰਾ ਵਿਚਾਲੇ 113 ਦੌੜਾਂ ਦੀ ਸਾਂਝੇਦਾਰੀ

    ਸੈਂਕੜੇ ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੇ ਵਿਕਟ ਲਈ 248 ਗੇਂਦਾਂ ‘ਤੇ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਪਹਿਲੇ ਝਟਕੇ ਤੋਂ ਉਭਾਰਿਆ। ਟੀਮ ਨੇ 74 ਦੌੜਾਂ ਦੇ ਸਕੋਰ ‘ਤੇ ਰੋਹਿਤ ਸ਼ਰਮਾ ਦਾ ਵਿਕਟ ਗੁਆ ਦਿੱਤਾ ਸੀ, ਫਿਰ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੇ ਗਿੱਲ ਨਾਲ 126 ਗੇਂਦਾਂ ‘ਤੇ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ।

    ਰੋਹਿਤ ਸ਼ਰਮਾ ਨੇ ਬਣਾਇਆ ਇੱਕ ਹੋਰ ਰਿਕਾਰਡ

    ਭਾਰਤੀ ਕਪਤਾਨ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਹੋ ਚੁੱਕੀਆਂ ਹਨ। ਰੋਹਿਤ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਵਰਿੰਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here