ਭੈਣ ਵਨੀਤਾ ਇੰਸਾਂ ਦੀ ਦੇਹ ਮੈਡੀਕਲ ਖੋਜਾਂ ਲਈ ਦਾਨ, ਜਿਊਂਦੇ ਜੀਅ ਵੀ ਸਮਾਜ ਸੇਵਾ ਲਈ ਰਹੇ ਅੱਗੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਈ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਜਿਊਂਦੇ ਜੀਅ ਵੀ ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਹਮੇਸ਼ਾ ਅੱਗੇ ਰਹਿੰਦੇ ਹਨ ਅਤੇ ਮੌਤ ਤੋਂ ਬਾਅਦ ਵੀ ਮਾਨਵਤਾ ਦੇ ਲੇਖੇ ਅਜਿਹਾ ਕਾਰਜ਼ ਕਰ ਜਾਂਦੇ ਹਨ ਹਨ ਕਿ ਸਮਾਜ ਅਤੇ ਲੋਕ ਉਨ੍ਹਾਂ ਨੂੰ ਯਾਦ ਕਰਦੇ ਨਹੀਂ ਥੱਕਦੇ। ਅਜਿਹਾ ਹੀ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸੱਚਖੰਡ ਵਾਸੀ ਭੈਣ ਵਨੀਤਾ ਇੰਸਾਂ ਜਿੰਮੇਵਾਰ ਨਾਮ-ਜਾਮ ਸੰਮਤੀ ਦੀ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਸਰੀਰ ਦਾਨ ਕੀਤਾ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਵਨੀਤਾ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਕੇ ਪਟਿਆਲਾ ਸ਼ਹਿਰ ਅੰਦਰੋਂ ਉਨ੍ਹਾਂ ਦੇ ਦੇਹ ਨੂੰ ਰਵਾਨਾ ਕੀਤਾ ਗਿਆ ਹੈ।
ਲੜਕੀ ਅਤੇ ਨੂੰਹਾਂ ਵੱਲੋਂ ਦਿੱਤਾ ਗਿਆ ਅਰਥੀ ਨੂੰ ਮੋਢਾ
ਜਾਣਕਾਰੀ ਅਨੁਸਾਰ ਭੈਣ ਵਨੀਤਾ ਇੰਸਾਂ ਪਤਨੀ ਜਤਿੰਦਰ ਇੰਸਾਂ ਵਾਸੀ ਤ੍ਰਿਪਡ਼ੀ ਜੋਂ ਕਿ ਬੀਤੇ ਦਿਨੀ ਅਚਾਨਕ ਹੀ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਜਿੱਥੇ ਉਨ੍ਹਾਂ ਦੀ ਧੀ ਅਤੇ ਨੂੰਹਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ ਹੈ, ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੋਇਡਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨੂੰ ਉਨ੍ਹਾਂ ਦਾ ਸਰੀਰਦਾਨ ਕੀਤਾ ਗਿਆ।
ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਵੱਲੋਂ ਇੰਨਸਾਨੀਅਤ ਦੀ ਮਿਸਾਲ ਨੂੰ ਜਿੰਦਾ ਰੱਖਿਆ ਤਾ ਜੋਂ ਉਨਾਂ ਦੇ ਮਿ੍ਰਤਕ ਸਰੀਰ ਤੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਆਪਣੀ ਰਿਸਰਚ ਕਰ ਸਕਣ। ਇਸ ਦੌਰਾਨ ਬਲਾਕ ਪਟਿਆਲਾ ਸਮੇਤ ਨੇੜਲੇ ਸੇਵਾਦਾਰਾਂ ਵੱਲੋਂ ਉਨ੍ਹਾਂ ਦੇ ਸਰੀਰ ਨੂੰ ਪਟਿਆਲਾ ਸ਼ਹਿਰ ਦੇ ਬਜਾਰਾਂ ਵਿੱਚੋਂ ਦੀ ਲਿਜਾਇਆ ਗਿਆ ਅਤੇ ਭੈਣ ਵਨੀਤਾ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਉਨ੍ਹਾਂ ਨੂੰ ਵਿਦਾ ਕੀਤਾ ਗਿਆ।
ਇਸ ਮੌਕੇ ਸ਼ਹਿਰ ਦੇ ਲੋਕਾਂ ਵੱਲੋਂ ਵੀ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆੰ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਸਰਧਾਲੂ ਜਿਉਂਦੇ ਜੀਅ ਦਾ ਸਮਾਜ ਭਲਾਈ ਦੇ ਕਾਰਜ਼ਾਂ ਵਿੱਚ ਮੋਹਰੀ ਰਹਿੰਦੇ ਅਤੇ ਮੌਤ ਤੋਂ ਬਾਅਦ ਵੀ ਸਮਾਜ ਨੂੰ ਵੱਡਾ ਸੁਨੇਹਾ ਦੇ ਕੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਦੇ ਪੁੱਤਰ ਸਾਹਿਲ ਇੰਸਾਂ, ਨਿਖਿਲ ਇੰਸਾਂ, ਪੁੱਤਰੀ ਚਾਹਤ ਇੰਸਾਂ, ਰਾਜ ਰਾਣੀ ਇੰਸਾਂ, ਨੂੰਹਾਂ ਤਾਨੀਆ ਇੰਸਾਂ, ਦਿੱਵਿਆ ਇੰਸਾਂ ਤੋਂ ਇਲਾਵਾ ਵਿਸ਼ਾਲ ਇੰਸਾਂ, ਰਿਸ਼ੀ ਇੰਸਾਂ, ਸਾਗਰ ਇੰਸਾਂ, ਸੰਜੇ ਇੰਸਾਂ, ਨਰਿੰਦਰ ਇੰਸਾਂ, ਰੰਮੀ ਇੰਸਾਂ, ਭਰਤ ਇੰਸਾਂ, ਹਾਰਦਿਕ ਇੰਸਾਂ, ਸੰਨੀ ਇੰਸਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜੂਦ ਸਨ।
ਲੋੜਵੰਦਾਂ ਦੀ ਸੇਵਾ ’ਚ ਹਮੇਸ਼ਾਂ ਰਹੇ ਮੋਹਰੀ
ਭੈਣ ਵਨੀਤਾ ਇੰਸਾਂ ਬਲਾਕ ਪਟਿਆਲਾ ਦੇ ਮੋਹਰੀ ਸੇਵਾਦਾਰਾਂ ਦੇ ਵਿੱਚੋਂ ਸਨ। ਉਨ੍ਹਾਂ ਵੱਲੋਂ ਅਨੇਕਾਂ ਜੀਵਾਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਗਿਆ। ਇਸ ਤੋਂ ਇਲਾਵਾ ਲੋੜਵੰਦਾਂ ਦੀ ਸੇਵਾ ਸਬੰਧੀ ਉਨ੍ਹਾਂ ਵੱਲੋਂ ਅੱਗੇ ਹੋਕੇ ਆਪਣੀ ਭੂਮਿਕਾ ਨਿਭਾਈ ਗਈ। ਉਹ ਕਿਸੇ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝਦੇ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਵਿੱਚ ਪੂਰੀ ਤਰ੍ਹਾਂ ਡਟਿਆ ਹੋਇਆ ਹੈ।
ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ
45 ਮੈਂਬਰ ਹਰਮਿੰਦਰ ਨੋਨਾ, 45 ਮੈਂਬਰ ਕਰਨਪਾਲ ਪਟਿਆਲਾ, 45 ਮੈਂਬਰ ਸੰਦੀਪ ਇੰਸਾਂ, 45 ਮੈਂਬਰ ਕੁਲਵੰਤ ਰਾਏ, 45 ਮੈਂਬਰ ਬਲਦੇਵ ਇੰਸਾਂ ਸਮੇਤ ਬਲਾਕ ਪਟਿਆਲਾ ਦੇ ਸਮੂਹ ਜਿੰਮੇਵਾਰਾਂ ਵੱਲੋਂ ਭੈਣ ਵਨੀਤਾ ਇੰਸਾਂ ਦੀ ਅਚਾਨਕ ਮੌਤ ਦੇ ਡੂੰਘੇ ਦੁੱਖ ਦਾ ਪ੍ਰਗਟਾਉਂਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭੈਣ ਵਨੀਤਾ ਇੰਸਾਂ ਸਮੇਤ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਕਾਫ਼ੀ ਸਾਲਾਂ ਤੋਂ ਜੁੜਿਆ ਹੋਇਆ ਹੈ ਅਤੇ ਭੈਣ ਵਨੀਤਾ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਅੱਗੇ ਹੋਕੇ ਭੂਮਿਕਾਂ ਨਿਭਾਈ ਜਾਂਦੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।