ਰੰਗਲਾ ਪੰਜਾਬ ਕਰਾਫ਼ਟ ਮੇਲੇ ’ਚ ਬੀਨ ਯੋਗੀਆ ਨੇ ਕੀਲਿਆ ਮੇਲਾ

Craft Fair

ਸੱਤ ਪੀੜ੍ਹੀਆਂ ਤੋਂ ਬੀਨ ਯੋਗੀ ਕਲਾ ਨਾਲ ਜੁੜੇ ਨੇ ਕਲਾਕਾਰ

(ਸੱਚ ਕਹੂੰ ਨਿਊਜ) ਪਟਿਆਲਾ। ਪਿਛਲੇ ਪੰਜ ਦਿਨਾਂ ਤੋਂ ਸ਼ੀਸ਼ ਮਹਿਲ ਦੇ ਵਹਿੜੇ ’ਚ ਸਜੇ ਰੰਗਲਾ ਪੰਜਾਬ ਕਰਾਫ਼ਟ ਮੇਲੇ ’ਚ ਜਿੱਥੇ ਵੱਖ ਵੱਖ ਰਾਜਾਂ ਤੋਂ ਕਾਰੀਗਰ ਆਪੋ ਆਪਣੇ ਰਾਜਾ ਦਾ ਸਮਾਨ ਲੈ ਕੇ ਆਏ ਹੋਏ ਹਨ, ਉਥੇ ਹੀ ਉੱਤਰ ਖੇਤਰੀ ਸਭਿਆਚਾਰ ਕੇਂਦਰ ਦੇ ਸਹਿਯੋਗ ਨਾਲ ਕਰਾਫ਼ਟ ਮੇਲੇ ’ਚ ਪੁੱਜੇ ਵੱਖ ਵੱਖ ਸੂਬਿਆਂ ਦੇ ਕਲਾਕਾਰ ਆਪਣੀ ਕਲਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।

ਕਰਾਫ਼ਟ ਮੇਲੇ ’ਚ ਸਭ ਨੂੰ ਆਕਰਸ਼ਿਤ ਕਰ ਰਹੇ ਪੁਰਾਣਾ ਗਾਉ ਮੋਹੜਬੰਦ ਬਦਰਪੁਰ ਨਵੀਂ ਦਿੱਲੀ ਤੋਂ ਬੀਨ ਯੋਗੀ ਸਪੇਰਾ ਪਾਰਟੀ ਦੇ ਬੀਨ ਯੋਗੀ ਗਰੁੱਪ ਮੈਂਬਰ ਰਾਜ ਕੁਮਾਰ ਨਾਥ, ਵਿਨੋਦ ਨਾਥ, ਸੁਰੇਸ਼ ਨਾਥ, ਵਿਜੇਂਦਰ ਨਾਥ, ਕਰਤਾਰ ਨਾਥ, ਬਾਲਕ ਨਾਥ, ਨਵੀਨ, ਅਜੀਤ, ਵਿਕਾਸ ਅਤੇ ਵਿਨੋਦ ਆਪਣੀ ਪੁਰਾਤਨ ਕਲਾ ਦਾ ਮੁਜ਼ਾਹਰਾ ਕਰਕੇ ਮੇਲੇ ’ਚ ਪੁੱਜੇ ਹਰੇਕ ਦਰਸ਼ਕ ਨੂੰ ਆਪਣੀ ਬੀਨ ਵੱਲ ਆਕਰਸ਼ਤ ਕਰ ਰਹੇ ਹਨ।

ਇਸ ਮੌਕੇ ਬੀਨ ਯੋਗੀ ਸਪੇਰਾ ਗਰੁੱਪ ਦੀ ਅਗਵਾਈ ਕਰ ਰਹੇ ਰਾਜ ਕੁਮਾਰ ਨਾਥ ਨੇ ਦੱਸਿਆ ਕਿ ਇਨ੍ਹਾਂ ਬੀਨ ਸਪੇਰਾ ਯੋਗੀ ਨਾਥਾਂ ਵੱਲੋਂ ਪਹਿਲਾਂ ਸੱਪਾਂ ਨੂੰ ਫੜ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਕਰਤਬ ਦਿਖਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸਾਡੀ ਇਹ ਸੱਤਵੀਂ ਪੀੜੀ ਹੈ ਜੋ ਆਪਣੀ ਇਹ ਪਰੰਪਰਾਵਾਂ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਾਡੇ ਬੀਨ ਸਪੇਰਾ ਯੋਗੀ ਗਰੁੱਪ ਦੇ ਮੈਂਬਰ ਸੱਪਾਂ ਦੇ ਕਰਤਬ ਪਿੰਡਾਂ, ਸ਼ਹਿਰਾਂ ਅਤੇ ਵਿਆਹਾਂ ਸ਼ਾਦੀਆਂ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਅਤੇ ਇੰਟਰਨੈਸ਼ਨਲ ਪੱਧਰ ’ਤੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਾਂ। ਇਸੇ ਮੌਕੇ ਕਰਾਫ਼ਟ ਮੇਲੇ ਦੇ ਕਲਚਰ ਵਿੰਗ ਅਤੇ ਵਲੰਟੀਅਰ ਇੰਚਾਰਜ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਖੁਦ ਬੀਨ ਵਜਾ ਕੇ ਇਨ੍ਹਾਂ ਬੀਨ ਯੋਗੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਜਗਦੀਪ ਸਿੰਘ ਜੋਸ਼ੀ ਸਰਕਾਰੀ ਅਤੇ ਰੁਪਿੰਦਰ ਕੌਰ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।