ਆਲ ਇੰਡੀਆ ਹਾਕੀ ਟੂਰਨਾਮੈਂਟ ’ਤੇ ਤੀਜੇ ਦਿਨ ਹੋਏ ਕੁਆਟਰਫਾਈਨਲ ਮੁਕਾਬਲੇ

All India Hockey Tournament
ਅਮਲੋਹ : ਮੁਖ ਮਹਿਮਾਨ ,ਕਲੱਬ ਪ੍ਰਬੰਧਕ ਖਿਡਾਰੀਆਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ। ਤਸਵੀਰ:ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਐਨ.ਆਰ.ਆਈ ਸਪੋਰਟਸ ਕਲੱਬ ਰਜਿ: ਅਮਲੋਹ ਵੱਲੋਂ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ (All India Hockey Tournament) ਦੇ ਅੱਜ ਤੀਸਰੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਬਾਅਦ ਦੁਪਹਿਰ ਅਮਨਦੀਪ ਧੀਮਾਨ ‘ਤੇ ਨੀਟਾ ਧੀਮਾਨ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ।

ਸੰਗਰੂਰ ਅਕੈਡਮੀ ਨੇ ਹਿਮਾਚਲ ਇਲੈਵਨ ਨੂੰ 2-1 ਨਾਲ ਹਰਾਇਆ

ਡਾ. ਰਿਪਨਜੀਤ ਕੌਰ ਬੀਡੀਐਸ, ਨੰਦਨੀ ਮਿੱਤਲ, ਸਾਕਸ਼ੀ ਮਿੱਤਲ ‘ਅੰਜਲੀ ਅਬਰੋਲ ਨੇ ਲੜਕੀਆਂ ਦੇ ਮੈਚ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਾਮ ਦੇ ਸ਼ੈਸ਼ਨ ਲਈ ਮਹੇਸ਼ ਪੁਰੀ ਐੱਸ ਪੀ ਰਟਿ:ਸੀਬੀਆਈ, ਸੁਸੀਲ ਬਾਂਸਲ, ਵਿਨੈ ਪੁਰੀ, ਰਾਹੁਲਦੀਪ ਸਿੰਘ ਢਿਲੋਂ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ, ਮਨੀਸ਼ ਸ਼ਰਮਾ ਹਾਕੀ ਕੋਚ, ਉਮੇਸ਼ ਵਰਮਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ।

ਉਨ੍ਹਾਂ ਕਲੱਬ ਵੱਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਅੱਜ ਦੇ ਦਿਨ ਦਾ ਪਹਿਲਾ ਕੁੁਆਟਰਫਾਈਨਲ ਮੁਕਾਬਲਾ ਸੰਗਰੂਰ ਅਕੈਡਮੀ ਅਤੇ ਹਿਮਾਚਲ ਇਲੈਵਨ ਵਿਚਕਾਰ ਹੋਇਆ ਜਿਸ ਵਿੱਚ ਸੰਗਰੂਰ ਅਕੈਡਮੀ ਦੀ ਟੀਮ 2-1 ਨਾਲ ਜੇਤੂ ਰਹੀ ਜਦੋਂਕਿ ਦੂਜਾ ਮੁਕਾਬਲਾ ਸਾਂਈ ਕੁਰਕਸ਼ੇਤਰ ਅਤੇ ਸਿੱਖ ਰੈਜੀਮੈਂਟ ਰਾਮਗੜ੍ਹ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸਿੱਖ ਰੈਜੀਮੈਂਟ ਦੀ ਟੀਮ ਨੇ 2-1 ਨਾਲ ਜੇਤੂ ਰਹੀ।

All India Hockey Tournament
ਅਮਲੋਹ : ਮੁਖ ਮਹਿਮਾਨ ,ਕਲੱਬ ਪ੍ਰਬੰਧਕ ਖਿਡਾਰੀਆਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ। ਤਸਵੀਰ:ਅਨਿਲ ਲੁਟਾਵਾ

ਲੜਕੀਆਂ ਦੇ ਮੁਕਾਬਲੇ : ਪੀ ਆਈ ਅਕੈਡਮੀ ਬਠਿੰਡਾ 3-1 ਨਾਲ ਜੇਤੂ ਰਹੀ

ਤੀਜੇ ਮੁਕਾਬਲੇ ਵਿੱਚ ਐੱਸਜੀਐਨਪੀ ਨਿਰਵਾਨਾ ਤੇ ਏਐੱਸਸੀ ਜਲੰਧਰ ਵਿਚਕਾਰ ਹੋਇਆ ਜੋ ਕਿ ਏਐੱਸਸੀ ਜਲੰਧਰ ਨੇ 2-1 ਨਾਲ ਜਿੱਤ ਲਿਆ। ਲੜਕੀਆਂ ਦੇ ਅੱਜ ਦੇ ਮੈਚ ਪਟਿਆਲਾ ਇਲੈਵਨ ਤੇ ਪੀ ਆਈ ਅਕੈਡਮੀ ਬਠਿੰਡਾ ਵਿੱਚ ਹੋਇਆ ਜਿਸ ਵਿੱਚ ਪੀ ਆਈ ਅਕੈਡਮੀ ਬਠਿੰਡਾ 3-1 ਨਾਲ ਜੇਤੂ ਰਹੀ। ਲੜਕੀਆਂ ਦਾ ਦੂਜਾ ਮੈਚ ਐੱਸਜੀਐਨਪੀ ਅਕੈਡਮੀ ਸਾਹਬਾਦ ਮਾਰਕੰਡਾ ਵਿਚਕਾਰ ਹੋਇਆ ਜਿਸ ਵਿੱਚ ਐੱਸਜੀਐਨਪੀ ਅਕੈਡਮੀ 4-0 ਨਾਲ ਜੇਤੂ ਰਹੀ। (All India Hockey Tournament)

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਗਵਾਨ ਦਾਸ ਮਾਜਰੀ ਨੇ ਬਾਖ਼ੂਬੀ ਨਿਭਾਈ ਅਤੇ ਕਲੱਬ ਮੈਂਬਰਾਂ ਨੇ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਮੀਤ ਪ੍ਰਧਾਨ ਅਨਿਲ ਲੁਟਾਵਾ, ਸਰਪ੍ਰਸਤ ਜਸਪਾਲ ਸਿੰਘ, ਵਿਨੋਦ ਮਿੱਤਲ,ਰਾਕੇਸ਼ ਕੁਮਾਰ ਗਰਗ, ਜਤਿੰਦਰ ਸੰਧੂ,ਐਡਵੋਕੇਟ ਯਾਦਵਿੰਦਰ ਸਿੰਘ, ਪ੍ਰਮੋਦ ਅਬਰੋਲ, ਸਤਵਿੰਦਰ ਬਾਂਸਲ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਹੈਪੀ, ਖਜ਼ਾਨਚੀ ਪਵਨ ਕਾਲੀਆ,ਹੈਪੀ ਪਜ਼ਨੀ, ਪ੍ਰੈਸ ਸਕੱਤਰ ਹੈਪੀ ਸੂਦ, ਸਕੱਤਰ ਪਰਮਜੀਤ ਸੂਦ, ਸਹਾਇਕ ਸਕੱਤਰ ਡਾ. ਅਸ਼ੋਕ ਬਾਤਿਸ਼, ਭਗਵਾਨ ਦਾਸ ਮਾਜਰੀ, ਡਾ. ਸੇਵਾ ਰਾਮ, ਚਰਨ ਰੈਹਿਲ, ਕੌਂਸਲ ਦੇ ਮੀਤ ਪ੍ਰਧਾਨ ਹੈਪੀ ਸੇਢਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।