ਸਾਡੇ ਨਾਲ ਸ਼ਾਮਲ

Follow us

12.7 C
Chandigarh
Tuesday, February 17, 2026
More
    Home Breaking News ਸੜਕ ਹਾਦਸੇ ਵਿੱ...

    ਸੜਕ ਹਾਦਸੇ ਵਿੱਚ 4 ਜਣਿਆਂ ਦੀ ਮੌਤ, 2 ਜ਼ਖਮੀ

    Patiala News

    ਖੜੇ ਟਰੱਕ ਵਿੱਚ ਵੱਜੀ ਕਾਰ | Patiala News

    ਪਟਿਆਲਾ (ਖ਼ੁਸ਼ਵੀਰ ਸਿੰਘ ਤੂਰ)। ਰਾਜਪੁਰਾ-ਲੁਧਿਆਣਾ ਕੌਮੀ ਮਾਰਗ ‘ਤੇ ਖੜੇ ਟਰੱਕ ‘ਚ ਕਾਰ ਵੱਜਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ ਜਦ ਕਿ 2 ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਹੋਂਡਾ ਸਿਟੀ ਵਿਚ ਸਵਾਰ ਹੋ ਕੇ ਉਕਤ ਵਿਅਕਤੀ ਬੀਤੀ ਰਾਤ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ‘ਤੇ ਰਾਜਪੁਰਾ ਹਵੇਲੀ ਸਰਾਏ ਬਣਜਾਰਾ ਸਰਹਿੰਦ ਰੋਡ ਗਏ ਸਨ। ਸਾਰੇ ਜਨਮ ਦੀ ਪਾਰਟੀ ਮਨਾ ਕੇ ਰਾਤ ਕਰੀਬ 11.30 ਵਜੇ ਕਾਰ ਵਿੱਚ ਆਪਣੇ ਘਰਾਂ ਨੂੰ ਵਾਪਸ ਰਾਜਪੁਰਾ ਆ ਰਹੇ ਸਨ ਤਾਂ ਕਾਰ ਨੇੜੇ ਰਾਧਾ ਸੁਆਮੀ ਸਤਿਸੰਗ ਡੇਰਾ ਸਰਹਿੰਦ ਰੋਡ ਪੁੱਜੀ ਤਾਂ ਓਵਰ ਬ੍ਰਿਜ ਉਪਰ ਸੜਕ ‘ਤੇ ਟਰੱਕ ਬਿਨਾਂ ਇੰਡੀਕੇਟਰ ਤੋਂ ਖੜਾ ਸੀ ਤੇ ਕਾਰ ਉਸ ਵਿੱਚ ਵੱਜੀ।

    ਹਾਦਸੇ ‘ਚ ਕਮਲਜੀਤ ਸਿੰਘ, ਰਵਿੰਦਰ ਸਿੰਘ, ਗੁਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਅਵਿਨਾਸ਼ ਸਿੰਘ ਅਤੇ ਨਾਨਕ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦਾ ਰੈਫਰ ਕੀਤਾ ਗਿਆ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਹਾਦਸੇ ਵਿੱਚ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here