ਜਾਣੋ ਕੀ ਹੈ ਪਾਕਿਸਤਾਨ ’ਚ ਪੈਟਰੋਲ ਦਾ ਭਾਅ | Petrol Price
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ’ਚ ਮਹਿੰਗਾਈ ਨੇ ਆਮ ਜਨਤਾ ਦੀ ਕਮਰ ਤੋੜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ’ਚ ਹੁਣ ਪੈਟਰੋਲ ਦੀਆਂ ਕੀਮਤਾਂ ਵਧ ਕੇ 272 ਰੁਪੲੈ ਪ੍ਰਤੀ ਲੀਟਰ ਹੋ ਗਈਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ਼ ਸਰਕਾਰ ਵੱਲੋਂ ਈਂਧਨ ਦੀਆਂ ਦਰਾਂ ’ਚ ਵਾਧੇ ਦਾ ਇਹ ਫੈਸਲਾ ਸੰਸਦ ’ਚ ਨਵੇਂ ਸਪਲੀਮੈਂਟਰੀ ਫਾਈਨੈਂਸ ਬਿੱਲ ਦੇ ਪੇਸ਼ ਕਰਨ ਤੋਂ ਬਾਅਦ ਆਇਆ ਹੈ। ਇਸ ’ਚ ਉਨ੍ਹਾਂ ਦੀ ਸਰਕਾਰ ਨੇ ਗੁਡਸ ਐਂਡ ਸਰਵਿਸਜ਼ ਟੈਕਸ (ਜੀਐੱਸਟੀ) ਨੂੰ 18 ਫ਼ੀਸਦੀ ਤੱਕ ਪਹੁੰਚਾਉਣ ਦੀ ਤਜਵੀਜ ਰੱਖੀ, ਤਾਂ ਕਿ ਪਾਕਿਸਤਾਨ ਇਸ ਆਰਥਿਕ ਸੰਕਟ ਨਾਲ ਨਜਿੱਠਣ ਲਈ 170 ਅਰਬ ਰੁਪਏ ਦਾ ਟੈਕਸ ਜੋੜ ਸਕੇ।
ਜਨਤਾ ’ਚ ਨਰਾਜ਼ਗੀ | Petrol Price
ਪਾਕਿ ਪੀਐੱਮ ਦੇ ਇਸ ਫ਼ੈਸਲੇ ਕਾਰਨ ਪਾਕਿਸਤਾਨ ’ਚ ਇੱਕ ਹੀ ਵਾਰ ’ਚ ਪੈਟਰੋਲ ਦੀਆਂ ਕੀਮਤਾਂ 22.20 ਰੁਪਏ ਤੱਕ ਵਧ ਗਈਆਂ ਅਤੇ ਇਸ ਦੀਆਂ ਕੀਮਤਾਂ ਰਿਕਾਰਡ 272 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈਆਂ।