ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home Breaking News ਗੱਡੀ ਵਿੱਚ ਜਿਉ...

    ਗੱਡੀ ਵਿੱਚ ਜਿਉਂਦੇ ਸੜੇ ਦੋ ਨੌਜਵਾਨ, ਇਲਾਕੇ ‘ਚ ਦਹਿਸ਼ਤ

    Bhiwani News

    ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਭਿਵਾਨੀ (Bhiwani News) ਜਿ਼ਲ੍ਹੇ ਦੇ ਲੋਹਾਰੂ ’ਚ ਵੀਰਵਾਰ ਨੂੰ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਬਾਰਵਾਸ ’ਚ ਸੜੀ ਹੋਈ ਇੱਕ ਬਲੈਰੋ ਗੱਡੀ ਮਿਲੀ ਹੈ। ਇਸ ’ਚ ਦੋ ਨੌਜਵਾਨਾਂ ਦੇ ਕੰਕਾਲ ਵੀ ਮਿਲੇ ਹਨ। ਨੌ!ਵਾਨ ਗੱਡੀ ਦੇ ਨਾਲ ਹੀ ਬੁਰੀ ਤਰ੍ਹਾਂ ਸੜ ਗਏ। ਇਨ੍ਹਾਂ ਦੀਆਂ ਸਿਰਫ ਹੱਡੀਆਂ ਹੀ ਬਚੀਆਂ ਹਨ। ਪੁਲਿਸ ਅਤੇ ਐੱਮਐੱਸਐੱਲ ਦੀ ਟੀਮ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਲੱਗੀ ਹੈ।

    ਭਿਵਾਨੀ (Bhiwani News) ’ਚ ਗੱਡੀ ਅਤੇ ਇਸ ’ਚ ਦੋ ਨੌਜਵਾਨਾਂ ਦੇ ਜਿਉਂਦੇ ਸੜਨ ਦੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ। ਸਵੇਰੇ ਪਿੰਡ ਵਾਸੀਆਂ ਨੇ ਗੱਡੀ ਨੂੰ ਸੜੀ ਹਾਲਤ ’ਚ ਦੇਖਿਆ ਤਾਂ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮੌਕੇ ’ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਜੁੜ ਗਈ। ਪੁਲਿਸ ਅਤੇ ਐੱਫਐੱਸਐੱਲ ਦੀ ਟੀਮ ਇਸ ਦਾ ਪਤਾ ਲਾ ਰਹੀ ਹੈ ਕਿ ਗੱਡੀ ਨੂੰ ਅੱਗ ਲੱਗੀ ਹੈ ਜਾਂ ਕਿਸੇ ਨੇ ਲਾਈ ਹੈ। ਨੌਜਵਾਨ ਹਾਦਸੇ ’ਚ ਸੜੇ ਹਨ ਜਾਂ ਕੋਈ ਸਾਜਿਸ਼ ਹੋਈ ਹੈ। ਪਿੰਡ ਵਾਸੀਆਂ ਨੇ ਸੜੀ ਹੋਈ ਗੱਡੀ ਨੂੰ ਅੱਜ ਪਹਿਲੀ ਵਾਰ ਦੇਖਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here