ਸੰਗਰੀਆ (ਸੁਰਿੰਦਰ ਜੱਗਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਸਵਾਰਥ ’ਚ ਅੰਨ੍ਹੇ ਹੋ ਕੇ ਆਪਣਿਆਂ ਨਾਲ ਧੋਖਾ ਕਰਨ ਤੋਂ ਨਹੀਂ ਡਰਦੇ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਣ ਵਾਲੇ ਅਜਿਹੇ ਵੀ ਲੋਕ ਹਨ, ਜੋ ਗਲਤੀ ਨਾਲ ਉਨ੍ਹਾਂ ਦੇ ਨਾਂਅ ’ਤੇ ਚੜੀ ਜ਼ਮੀਨ ਨੂੰ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ, ਆਪਣੇ ਸੱਚੇ ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ’ਤੇ ਫੁੱਲ ਚੜ੍ਹਾ ਰਹੇ ਹਨ।
ਬਲਾਕ ਸੰਗਰੀਆ ਦੇ ਪਿੰਡ ਢਾਬਾਂ ਦੇ ਵਾਸੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦਾ ਜ਼ਿੰਮੇਵਾਰ ਮੇਵਾ ਸਿੰਘ ਇੰਸਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਜੋਕੇ ਯੁੱਗ ਵਿੱਚ ਵੀ ਇਮਾਨਦਾਰੀ ਜਿੰਦਾ ਹੈ। ਉਸ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਉਸ ਨੇ ਸੰਗਰੀਆ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਤੋਂ 5 ਬੀਜੇਪੀ ਢਾਬੇ ’ਚ ਇੱਕ ਵਿੱਘੇ ਜ਼ਮੀਨ ਖਰੀਦੀ ਸੀ, ਹੁਣ ਜਦੋਂ ਉਹ ਉਸ ਜ਼ਮੀਨ ’ਤੇ ਲਿਮਟ ਬਣਾਉਣ ਲਈ ਈ-ਮਿਤਰ ’ਤੇ ਗਿਆ ਤਾਂ 2 ਵਿੱਘੇ ਜ਼ਮੀਨ ਉਸ ਦੇ ਨਾਂ ’ਤੇ ਬੋਲ ਰਹੀ ਸੀ, ਪਟਵਾਰੀ ਅਤੇ ਹੋਰ ਅਧਿਕਾਰੀਆਂ ਨੇ ਜਾਂਚ ਕਰਵਾਈ ਤਾਂ ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਦੇ ਨਾਂ ’ਤੇ 2 ਵਿੱਘੇ ਜ਼ਮੀਨ ਹੀ ਬੋਲ ਰਹੀ ਸੀ।
ਅਜਿਹੇ ’ਚ ਮੇਵਾ ਸਿੰਘ ਨੇ ਜ਼ਮੀਨ ਦੇ ਮਾਲਕ ਨੂੰ ਸੱਦਿਆ ਅਤੇ ਉਸ ਨੂੰ ਸਾਰੀ ਗੱਲ ਦੱਸੀ ਇਹ ਸੁਣ ਕੇ ਜ਼ਮੀਨ ਮਾਲਕ ਸੁਰੇਸ਼ ਕੁਮਾਰ ਘਬਰਾ ਗਿਆ ਪਰ ਮੇਵਾ ਸਿੰਘ ਨੇ ਉਸ ਨੂੰ ਕਿਹਾ ਕਿ ਘਬਰਾਓ ਨਾ, ਮੈਂ ਤੁਹਾਡੀ ਜ਼ਮੀਨ ਵਾਪਸ ਕਰਨ ਆਇਆ ਹਾਂ, ਇਸ ਤਰ੍ਹਾਂ ਮੇਵਾ ਸਿੰਘ ਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਕਰੀਬ 13 ਲੱਖ ਦੀ ਕੀਮਤ ਵਾਲੀ ਇੱਕ ਵਿੱਘੇ ਜ਼ਮੀਨ ਉਸ ਦੇ ਅਸਲ ਮਾਲਕ ਨੂੰ ਵਾਪਸ ਕਰ ਕੇ ਇਮਾਨਦਾਰੀ ਦਿਖਾਈ।
ਪੂਜਨੀਕ ਗੁਰੂ ਜੀ ਨੇ ਸਾਨੂੰ ਮਿਹਨਤ ਕਰਕੇ ਖਾਣ ਦੀ ਦਿੱਤੀ ਹੈ ਸਿੱਖਿਆ
ਮੇਵਾ ਸਿੰਘ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਮਿਹਨਤ ਕਰਕੇ ਖਾਣ ਦੀ ਸਿੱਖਿਆ ਦਿੱਤੀ ਹੈ ਪਰਾਇਆ ਹੱਕ ਖਾਣਾ ਸਾਡੇ ਲਈ ਹਰਾਮ ਹੈ। ਇਸ ’ਤੇ ਜ਼ਮੀਨ ਦੇ ਮਾਲਕ ਸੁਰੇਸ਼ ਕੁਮਾਰ ਨੇ ਮੇਵਾ ਸਿੰਘ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦਾ ਲੱਖ-ਲੱਖ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।