ਲੁਧਿਆਣਾ-ਜਲੰਧਰ ਹਾਈਵੇ ‘ਤੇ ਆਇਆ ਤੇਲ ਦਾ ਹਡ਼੍ਹ

Oil

ਤੇਲ ਦੇ ਡੱਬਿਆਂ ਨਾਲ ਭਰੀ ਟਰਾਲੀ ਅਚਾਨਕ ਡਿਵਾਈਡਰ ਨਾਲ ਟਕਰਾਈ

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ-ਜਲੰਧਰ ਹਾਈਵੇ ‘ਤੇ ਤੇਲ (Oil) ਦੇ ਡੱਬਿਆਂ ਨਾਲ ਭਰੀ ਟਰਾਲੀ ਅਚਾਨਕ ਡਿਵਾਈਡਰ ਨਾਲ ਜਾ ਟਕਰਾਈ ਇਸ ਤੋਂ ਬਾਅਦ ਟਰਾਲੀ ਵਿੱਚ ਪਏ ਤੇਲ ਦੇ ਡੱਬੇ ਲੀਕ ਹੋ ਗਏ ਅਤੇ ਡਰਾਈਵਰ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਭੇਜਿਆ ਗਿਆ ਹੈ। ਰੋਡ ’ਤੇ ਚਾਰੇ ਪਾਸੇ ਤੇਲ ਹੀ ਤੇਲ ਫੈਲ ਗਿਆ ਇੰਜ ਲੱਗ ਰਿਹਾ ਸੀ ਇੱਥੇ ਮੀਂਹ ਪਿਆ ਹੋਵੇ। ਇਹ ਆਉਣ ਵਾਲੀਆਂ ਗੱਡੀਆਂ ਦੇ ਟਾਈਰਾਂ ਰਾਹੀਂ ਹਾਈਵੇਅ ‘ਤੇ ਕਰੀਬ ਡੇਢ ਕਿਲੋਮੀਟਰ ਤੱਕ ਤੇਲ ਫੈਲ ਗਿਆ। ਇਸ ਦੌਰਾਨ ਹਾਈਵੇਅ ‘ਤੇ ਤੇਲ ਕਾਰਨ ਤਿਲਕਣ ਵਧ ਗਈ ਤੇ ਕਈ ਗੱਡੀਆਂ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈਆਂ।  ਜਿਵੇਂ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਸਾਈਡ ਲੇਨ ਤੋਂ ਟਰੈਫਿਕ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ।

ਟਰਾਂਸਪੋਰਟ ਕੰਪਨੀ ਦੇ ਮੈਂਬਰ ਪ੍ਰਗਟ ਸਿੰਘ ਨੇ ਦੱਸਿਆ ਕਿ ਤੇਲ ਨਾਲ ਭਰੀ ਟਰਾਲੀ ਨੇ ਕੁਝ ਕਾਰਾਂ ਨੂੰ ਪਿੱਛੇ ਵੀ ਟੱਕਰ ਮਾਰ ਦਿੱਤੀ ਸੀ। ਉਸ ਨੇ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਟਰਾਲੀ ਅੱਗੇ ਆ ਕੇ ਹਾਈਵੇਅ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਇਸ ਤੋਂ ਬਾਅਦ ਉਸ ਵਿੱਚ ਲੱਦਿਆ ਤੇਲ ਲੀਕ ਹੋ ਗਿਆ। ਜਿਨ੍ਹਾਂ ਲੋਕਾਂ ਦੀਆਂ ਕਾਰਾਂ ਟੁੱਟੀਆਂ ਹਨ, ਉਹ ਟਰਾਲੀ ਦੇ ਕਾਗਜ਼ਾਤ ਲੈ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।