ਤਾਰਾ ਸਿੰਘ ਦੀ ਪੱਕੇ ਮਕਾਨ ਦੀ ਚਿੰਤਾ ਸਾਧ-ਸੰਗਤ ਨੇ ਮੁਕਾਈ
ਪਿੰਡ ਦੇ ਪਤਵੰਤਿਆਂ ਨੇ ਕੀਤੀ ਡੇਰਾ ਸ਼ਰਧਾਲੂਆਂ ਦੀ ਸਲਾਹੁਤਾ
(ਹਰਪਾਲ ਸਿੰਘ) ਲੌਂਗੋਵਾਲ। ਖੁੱਲ੍ਹੇ ਅਸਮਾਨ ਥੱਲੇ ਬੈਠੇ, ਗਰਮੀ ਸਰਦੀ ਤੇ ਖਰਾਬ ਮੌਸਮ ਨੂੰ ਸਿਰ ’ਤੇ ਹੰਢਾ ਰਹੇ ਤਾਰਾ ਸਿੰਘ ਇੰਸਾਂ ਪੁੱਤਰ ਭੂਰੀਆਂ ਸਿੰਘ ਵਾਸੀ ਮੰਡੇਰ ਕਲਾਂ ਦੀ ਪੱਕੇ ਮਕਾਨ (Homely Shelter) ਦੀ ਚਿੰਤਾ ਨੂੰ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਖਤਮ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਲੌਂਗੋਵਾਲ ਦੇ ਐੱਮਐੱਸਜੀ ਆਈਟੀ ਵਿੰਗ ਦੇ ਜ਼ਿੰਮੇਵਾਰ ਹਰਪ੍ਰੀਤ ਇੰਸਾਂ, ਪ੍ਰੇਮ ਕੁਮਾਰ ਇੰਸਾਂ, ਗੁਰਤੇਜ ਸਿੰਘ, ਅੰਗਰੇਜ਼ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਸਤਪਾਲ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਤਰਸੇਮ ਇੰਸਾਂ ਨੇ ਦੱਸਿਆ ਕਿ ਬਲਾਕ ਲੌਗੋੋਵਾਲ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਤਾਰਾ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨੂੰ ਜਦ ਪਤਾ ਲੱਗਾ ਕਿ ਡੇਰਾ ਸ਼ਰਧਾਲੂ ਤਾਰਾ ਸਿੰਘ ਇੰਸਾਂ ਦੇ ਹਾਲਾਤ ਚੰਗੇ ਨਹੀਂ ਹਨ ਤਾਂ ਸਮੁੱਚੀ ਸਾਧ-ਸੰਗਤ ਵੱਲੋਂ ਮਕਾਨ (Homely Shelter) ਬਣਾ ਕੇ ਦੇਣ ਦਾ ਬੀੜਾ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਬਲਾਕ ਦੀ ਸਾਧ-ਸੰਗਤ ਵੱਲੋਂ ਕੁਝ ਹੀ ਘੰਟਿਆਂ ’ਚ ਮਕਾਨ ਬਣਾ ਕੇ ਡੇਰਾ ਸ਼ਰਧਾਲੂ ਤਾਰਾ ਸਿੰਘ ਇੰਸਾਂ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਿੱਖਿਆ ਪੂਜਨੀਕ ਗੁਰੂ ਜੀ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ। ਇਸ ਮੌਕੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਨੌਜਵਾਨ ਸੰਮਤੀ ਦੇ ਸੇਵਾਦਾਰ, ਬਜ਼ੁਰਗ ਸੰਮਤੀ ਦੇ ਸੇਵਾਦਾਰ, ਪਿੰਡਾਂ ਦੇ ਭੰਗੀਦਾਸ ਅਤੇ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਹਾਜ਼ਰ ਸੀ।
ਸੇਵਾਦਾਰਾਂ ਦਾ ਸੇਵਾ ਪ੍ਰਤੀ ਜਜ਼ਬਾ ਸ਼ਲਾਘਾਯੋਗ: ਰਾਜ ਕੁਮਾਰ ਇੰਸਾਂ
45 ਮੈਂਬਰ ਪੰਜਾਬ ਰਾਜ ਕੁਮਾਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਲੌਂਗੋਵਾਲ ਦੇ ਸੇਵਾਦਾਰਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ ਜਿੱਥੇ ਸੇਵਾਦਾਰਾਂ ਵੱਲੋਂ ਜਿਉਦੇ ਜੀਅ ਖੂਨਦਾਨ ਕੀਤਾ ਜਾ ਰਿਹਾ ਹੈ, ਉਥੇ ਮਰਨ ਉਪਰੰਤ ਅੱਖਾਂ ਦਾਨ ਅਤੇ ਸਰੀਰਦਾਨ ਵੀ ਕੀਤੇ ਜਾ ਰਹੇ ਹਨ, ਜਿਸ ਨਾਲ ਸਮੁੱਚੀ ਮਨੁੱਖਤਾ ਦਾ ਭਲਾ ਹੋ ਰਿਹਾ ਹੈ ਉਥੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ ਸੋਨੇ ’ਤੇ ਸੁਹਾਗੇ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦਾ ਸੇਵਾ ਪ੍ਰਤੀ ਜਜ਼ਬਾ ਪ੍ਰਸ਼ੰਸਾਯੋਗ ਹੈ, ਪਰਮਾਤਮਾ ਸੇਵਾਦਾਰਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖ਼ਸ਼ੇ।
ਸਾਧ-ਸੰਗਤ ਦਾ ਦੂਜਿਆਂ ਦੀ ਮੱਦਦ ਲਈ ਅੱਗੇ ਆਉਣਾ ਕਾਬਿਲੇ-ਤਾਰੀਫ : ਡਾ. ਲਾਭ ਸਿੰਘ ਮੰਡੇਰ
ਸਾਧ-ਸੰਗਤ ਵੱਲੋਂ ਡੇਰਾ ਸ਼ਰਧਾਲੂ ਤਾਰਾ ਸਿੰਘ ਇੰਸਾਂ ਦਾ ਹਮਦਰਦ ਬਣਨ ’ਤੇ ਪਿੰਡ ਦੇ ਜੰਮਪਲ ਜ਼ਿਲ੍ਹਾ ਬਰਨਾਲਾ ਡਾਕਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਐੱਨਆਰਆਈ ਡਾ. ਲਾਭ ਸਿੰਘ ਮੰਡੇਰ ਨੇ ਸਾਧ-ਸੰਗਤ ਦੀ ਸਲਾਹੁਤਾ ਕੀਤੀ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਜਦੋਂ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਹਰ ਕੋਈ ਸਿਰਫ਼ ਤੇ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ, ਉਸ ਸਮੇਂ ਦੌਰਾਨ ਸਾਧ-ਸੰਗਤ ਵੱਲੋਂ ਦੂਜਿਆਂ ਦੀ ਮੱਦਦ ਲਈ ਅੱਗੇ ਆਉਣਾ ਕਾਬਿਲੇ-ਤਾਰੀਫ ਹੈ। ਉਨ੍ਹਾਂ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਜੋ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਉਦੇ ਹਨ, ਜਿਸ ’ਤੇ ਚੱਲ ਕੇ ਸਾਧ-ਸੰਗਤ ਦੀਨ-ਦੁਖੀਆਂ ਦਾ ਸਹਾਰਾ ਬਣ ਰਹੀ ਹੈ।
ਲੋੜਵੰਦ ਦੀ ਮਦਦ ਲਈ ਸਾਧ-ਸੰਗਤ ਹਮੇਸ਼ਾ ਤਿਆਰ ਰਹਿੰਦੀ ਹੈ : ਹਰਪ੍ਰੀਤ ਇੰਸਾਂ
ਬਲਾਕ ਲੌਂਗੋਵਾਲ ਦੇ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਹਰਪ੍ਰੀਤ ਇੰਸਾਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਲੌਂਗੋਵਾਲ ਦੇ ਸੇਵਾਦਾਰਾਂ ਵੱਲੋਂ ਵਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਸਾਧ- ਸੰਗਤ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ, ਜਿਸ ਤਹਿਤ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨੇ ਡੇਰਾ ਸ਼ਰਧਾਲੂ ਤਾਰਾ ਸਿੰਘ ਇੰਸਾਂ ਨੂੰ ਮਕਾਨ ਬਣਾ ਕੇ ਦਿੱਤਾ ਹੈ, ਜੋ ਕਿ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਉਮੀਦ ਕਰਦਾ ਹਾਂ ਕਿ ਇਹ ਸੇਵਾਦਾਰ ਇਸ ਤਰ੍ਹਾਂ ਮਾਨਵਤਾ ਭਲਾਈ ਦੇ ਰਸਤੇ ’ਤੇ ਚਲਦੇ ਰਹਿਣ।
ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ : ਤਾਰਾ ਸਿੰਘ ਇੰਸਾਂ
ਸਾਧ-ਸੰਗਤ ਵੱਲੋਂ ਕੀਤੇ ਗਏ ਕਾਰਜ ਲਈ ਡੇਰਾ ਸ਼ਰਧਾਲੂ ਤਾਰਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਧ-ਸੰਗਤ ਨੇ ਉਸ ਦੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਚਿੰਤਾ ਭਰੀ ਜ਼ਿੰਦਗੀ ਦੇ ਫਿਕਰ ਨੂੰ ਕੁਝ ਹੀ ਘੰਟਿਆਂ ’ਚ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਦੇ ਇਸ ਜਜ਼ਬੇ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਘੱਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ