ਇਕ ਦੂਜੇ ਤੇ ਮੂਹਰੇ ਕੀਤੇ ਪ੍ਰਸਰਸ਼ਨ
ਸੰਗਰੂਰ (ਗੁਰਪ੍ਰੀਤ ਸਿੰਘ)। ਸੰਗਰੂਰ ਮੈਡੀਕਲ ਕਾਲਜ (Sangrur Medical College) ਦੇ ਮੁਦੇ ਤੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਤੇ ਇਕ ਦੂਜੇ ਸਾਹਮਣੇ ਹੀ ਨਾਰੇਬਾਜ਼ੀ ਕਰਨ ਲੱਗੀਆਂ। ਇਕ ਧਿਰ ਇਹ ਦੋਸ਼ ਲਾ ਰਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਸੌੜੀ ਰਾਜਨੀਤੀ ਕਰ ਕੇ ਜਾਣ ਕੇ ਅਜਿਹੀ ਜਗਾ ਤੇ ਮੈਡੀਕਲ ਕਾਲਜ ਖੋਲ੍ਹਣ ਦਾ ਦਾਅਵਾ ਕਰ ਰਹੇ ਹਨ ਜਿਸਤੇ ਪਹਿਲਾਂ ਵਿਵਾਦ ਮਾਨਯੋਗ ਅਦਾਲਤ ਵਿਚ ਚੱਲ ਰਿਹਾ ਹੈ ਜਦੋ ਕੇ ਦੂਜੀ ਧਿਰ ਮਸਤੂਆਣਾ ਸਾਹਿਬ ਦੇ ਟਰੱਸਟ ਦੇ ਖਿਲਾਫ ਇਹ ਦੋਸ਼ ਲਾ ਰਹੀ ਹੈ ਕਿ ਇਹ ਧਿਰ ਜਾਣ ਬੁਝ ਕੇ ਕਾਲਜ ਬਣਨ ਵਿੱਚ ਅੜਿੱਕਾ ਡਾਹ ਰਹੇ ਨੇ।
ਪਹਿਲੀ ਧਿਰ ਜਿਸਦੀ ਅਗਵਾਈ
ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਕੀਤੀ ਜਾ ਰਹੀ ਏ, ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਸਾਫ ਹੁੰਦੀ ਤਾਂ ਹੁਣ ਤੱਕ ਇਹ ਮੈਡੀਕਲ ਕਾਲਜ ਦੀ ਬਿਲਡਿੰਗ ਬਣਕੇ ਤਿਆਰ ਹੋ ਜਾਂਦੀ ਅਤੇ ਮਾਰਚ-ਅਪ੍ਰੈਲ ਨੂੰ ਮੈਡੀਕਲ ਦੀਆਂ ਕਲਾਸਾਂ ਲੱਗ ਸਕਦੀਆਂ ਸਨ ਪਰ ਭਗਵੰਤ ਮਾਨ ਸਰਕਾਰ ਦਿਲੋਂ ਇਹ ਕਾਲਜ ਬਨਾਉਣਾ ਹੀ ਨਹੀਂ ਸੀ ਚਾਹੁੰਦੀ। ਕਾਲਜ ਦੇ ਬਹਾਨੇ ਇਕ ਸਿਆਸੀ ਵਿਵਾਦ ਖੜ੍ਹਾ ਕਰਨਾ ਚਾਹੁੰਦੀ ਸੀ ਤਾਂ ਜੋ ਆਪਣੇ ਸਿਆਸੀ ਵਿਰੋਧੀਆਂ ਨੂੰ ਇਹ ਮੁੱਦਾ ਬਣਾ ਕੇ ਇਸ ਨੰੂ 2024 ਦੀਆਂ ਆਉਣ ਵਾਲੀਆਂ ਚੋਣਾਂ ਵਿਚ ਲਾਹਾ ਲਿਆ ਜਾ ਸਕੇ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜਿਉਂ ਹੀ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੇ ਬਣਨ ਸੰਬੰਧੀ ਗੱਲ ਚੱਲੀ ਤਾਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੇ ਖੁਦ ਬੁਲਾ ਕੇ ਇਸ ਮੈਡੀਕਲ ਕਾਲਜ ਵਾਲੀ ਜਮੀਨ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਮੀਨ ਉੱਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰੱਸਟ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਝਗੜੇ ਸੰਬੰਧੀ ਅਤੇ ਹਾਈਕੋਰਟ ਤੋਂ ਇਸ ਜਮੀਨ ਉੱਤੇ ਸਟੇਟਸ ਕੋ ਹੋਣ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਧਿਆਨ ਵਿਚ ਲਿਆ ਦਿੱਤੀ ਗਈ ਸੀ।
ਡਿਪਟੀ ਕਮਿਸ਼ਨਰ ਵਲੋਂ ਇਸ ਜਮੀਨ ਦਾ ਬਦਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਟਰੱਸਟ ਵਲੋਂ ਨਜਦੀਕ ਹੀ ਹਾਈ ਵੇਅ ਉੱਤੇ ਪਈ 55 ਏਕੜ ਜਮੀਨ ਵਿਚ ਮੈਡੀਕਲ ਕਾਲਜ ਬਨਾਉਣ ਲਈ 25 ਏਕੜ ਜਮੀਨ ਦੇਣ ਦੀ ਪੇਸ਼ਕਸ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਉਨ੍ਹਾਂ ਵਲੋਂ ਹਾਈਕੋਰਟ ਸੰਬੰਧੀ ਸਾਰੇ ਤੱਤ 55 ਏਕੜ ਜਮੀਨ ਦੀਆਂ ਫਰਦਾਂ ਅਤੇ ਜਮੀਨ ਦੇਣ ਦੀ ਲਿਖਤੀ ਪੇਸ਼ਕਸ਼ ਮੰਗੀ ਗਈ ਸੀ ਜੋ ਕਿ ਉਨ੍ਹਾਂ ਮਿਤੀ 7 ਮਈ 2022 ਨੂੰ ਸਾਰਾ ਰਿਕਾਰਡ ਅਤੇ ਲਿਖਤੀ ਪੇਸ਼ਕਸ ਡੀ.ਸੀ. ਸੰਗਰੂਰ ਨੂੰ ਖੁਦ ਪਹੁੰਚ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ।ਖਹਿਰਾ ਨੇ ਇਹ ਵੀ ਕਿਹਾ ਕਿ ਅਜੇ ਵੀ ਜੇਕਰ ਭਗਵੰਤ ਮਾਨ ਮਾਰਚ-ਅਪੈ੍ਰਲ ਵਿਚ ਮੈਡੀਕਲ ਦੀਆਂ ਕਲਾਸਾਂ ਚਾਲੂ ਕਰਨਾ ਚਾਹੁੰਦੇ ਹਨ ਤਾਂ ਉਹ ਬੀ.ਐਡ ਕਾਲਜ ਵਾਲੀ ਬਿਲਡਿੰਗ ਉਨ੍ਹਾਂ ਨੂੰ ਦੇ ਸਕਦੇ ਹਨ। (Sangrur Medical College)
ਇਹ ਧਿਰ ਕਾਲਜ ਬਨਣ ਦੇਣਾ ਨਹੀਂ ਚਾਹੁੰਦੀ : ਕਾਮਰੇਡ ਭਰਪੂਰ ਸਿੰਘ ਦੁਗਾਂ
ਦੂਜੇ ਪਾਸੇ ਅੱਜ ਮਾਸਤੂਆਣਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪ੍ਰਦਰਸ਼ਨ ਕਾਰੀਆਂ ਨੇ ਕਾਲਜ ਕੌਂਸਲ ਦੇ ਪ੍ਰੋਗਰਾਮ ਦੇ ਮੂਹਰੇ ਧਰਨਾ ਆਰੰਭ ਕਰਕੇ ਢੀਂਡਸਾ ਪਰਿਵਾਰ ਤੇ ਅਕਾਲ ਕੌਂਸਲ ਮਸਤੂਆਣਾ ਦੇ ਮੈਬਰਾਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ, ਧਰਨੇ ਦੀ ਅਗਵਾਈ ਕਰਦਿਆਂ ਕਾਮਰੇਡ ਭਰਪੂਰ ਸਿੰਘ ਦੁਗਾਂ ਨੇ ਕਿਹਾ ਕਿ ਇਹ ਧਿਰ ਕਾਲਜ ਬਨਣ ਦੇਣਾ ਨਹੀਂ ਚਾਹੁੰਦੀ ਜਿਸ ਕਾਰਨ ਅਸੀਂ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਮੂਹਰੇ ਪੱਕਾ ਮੋਰਚਾ ਲਾਇਆ ਹੋਇਆ ਹੈ। ਉਹਨਾਂ ਕਿਹਾ ਕੇ ਜਦੋ ਤੱਕ ਮੇਡੀਕਲ ਕਾਲਜ ਨਹੀਂ ਬਣ ਜਾਂਦਾ ਓਦੋਂ ਤੱਕ ਇਹ ਸੰਘਰਸ਼ ਏਸੇ ਤਰਾਂ ਜਾਰੀ ਰਹੇਗਾ।