ਯਾਦ-ਏ-ਮੁਰਸ਼ਿਦ ਮੁਫ਼ਤ ਅੱਖਾਂ ਦੇ ਕੈਂਪ ’ਚ ਰਜਿਸਟ੍ਰੇਸ਼ਨ ਸ਼ੁਰੂ
12 ਤੋਂ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਜਾਂਚ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਦੁੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 31ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਆਈ ਕੈਂਪ ਲਈ ਰਜਿਸ਼ਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਕੈਂਪ ਦੇ ਪਹਿਲੇ ਦਿਨ ਖ਼ਬਰ ਲਿਖੇ ਜਾਣ ਤੱਕ 10 ਦਸੰਬਰ ਸ਼ਨਿੱਚਰਵਾਰ ਨੂੰ 729 ਤੋਂ ਵੱਧ ਵਿਅਕਤੀਾਆਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਸੀ। ਜਿਨ੍ਹਾਂ ’ਚ (300 ਪੁਰਸ਼, 429 ਔਰਤਾਂ) ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ। ਇਹ ਕੈਂਪ 12 ਤੋਂ 15 ਦਸੰਬਰ ਤੱਕ ਲਾਇਆ ਜਾਵੇਗਾ। ਜਾਣਕਾਰੀ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਕੌਮੀ ਨੇਤਰਹੀਣਤਾ ਨਿਯੰਤਰਣ ਤੇ ਦਿ੍ਰਸ਼ਟੀਹੀਣਤਾ ਪ੍ਰੋਗਰਾਮ ਤਹਿਤ ਇਹ ਕੈਂਪ 12 ਦਸੰਬਰ ਤੋਂ ਸ਼ਾਹ ਸਤਿਨਾਮ ਜੀ ਧਾਮ ’ਚ ਸ਼ੁਰੂ ਹੋਵੇਗਾ।
ਕੈਂਪ ’ਚ ਅੱਖਾਂ ਦੇ ਰੋਗਾਂ ਦੇ ਮਾਹਿਰਾਂ ਵੱਲੋਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਫ੍ਰੀ ’ਚ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾਂ ਐਨਕਾਂ ਵੀ ਮੁਫ਼ਤ ’ਚ ਦਿੱਤੀਆਂ ਜਾਣਗੀਆਂ ਚੁਣੇ ਗਏ ਮਰੀਜ਼ਾਂ ਦੇ ਲੈਂਸ ਵਾਲੇ ਆਪ੍ਰੇਸ਼ਨ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ-ਆਧੁਨਿਕ ਆਪ੍ਰੇਸ਼ਨ ਥੀਏਟਰ ’ਚ ਮੁਫ਼ਤ ਕੀਤੇ ਜਾਣਗੇ ਕੈਂਪ ਦੀਆਂ?ਪਰਚੀਆਂ ਸ਼ਾਹ ਸਤਿਨਾਮ ਜੀ ਧਾਮ ਸਥਿਤ ਡਿਸਪੈਂਸਰੀ ’ਚ 10 ਦਸੰਬਰ ਤੋਂ ਬਨਣੀ ਸ਼ੁਰੂ ਹੋ ਜਾਵੇਗੀ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਸ਼ਾਹ ਸਤਿਨਾਮ ਜੀ ਧਾਮ ’ਚ ਸ਼ੈੱਡ ਹੇਠਾਂ 12 ਦਸੰਬਰ ਤੋਂ ਸ਼ੁਰੂ ਹੋਵੇਗੀ ਸਾਰੇ ਮਰੀਜ਼ਾਂ ਨੇ ਆਪਣੇ ਨਾਲ ਦੋ ਆਈਡੀ ਪਰੂਫ ਜਿਵੇਂ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਵੋਟਰ ਕਾਰਡ ਲੈ ਕੇ ਆਉਣਾ ਹੈ ਇਸ ਦੇ ਨਾਲ ਹੀ ਮਰੀਜ਼ ਆਪਣੇ ਨਾਲ ਇੱਕ ਵਾਰਿਸ ਵੀ ਨਾਲ ਲੈ ਕੇ ਜ਼ਰੂਰ ਆਵੇ ਡਾਕਟਰਾਂ ਦੁਆਰਾ ਦੱਸੇ ਗਏ ਪਰਹਿਜ ਤੇ ਹਦਾਇਤਾਂ ਦਾ ਚੰਗੀ ਤਰ੍ਹਾਂ ਪਾਲਣ ਕਰੋ।
ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
ਕੈਂਪ ’ਚ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਦੁਆਰਾ ਨਿਰਧਾਰਿਤ ਸਾਰੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਹੋਵੇਗੀ, ਜਿਵੇਂ ਜੇਕਰ ਕਿਸੇ ਨੂੰ ਖੰਘ, ਜ਼ੁਕਾਮ, ਗਲਾ ਖਰਾਬ ਤੇ ਬੁਖਾਰ ਹੋਵੇ ਤਾਂ ਪਹਿਲਾਂ ਉਹ ਨਜ਼ਦੀਕੀ ਸਰਕਾਰੀ ਹਸਪਤਾਲ ’ਚ ਕੋਵਿਡ ਜਾਂਚ ਕਰਵਾਵੇ ਕੋਵਿਡ ਪਾਜਿਟਿਵ ਮਰੀਜ਼ ਕੈਂਪ ’ਚ ਨਾ ਆਉਣ ਬਾਕੀ ਮਰੀਜ਼ ਪਰਚੀ ਤੇ ਰਿਪੋਰਟ ਨਾਲ ਲੈ ਕੇ ਆਉਣ ਕੈਂਪ ’ਚ ਸ਼ੂਗਰ, ਦਿਲ ਤੇ ਦਮਾ ਦੇ ਮਰੀਜ਼ਾਂ ਦੀਆਂ ਅੱਖਾਂ ਦੀ ਵੀ ਜਾਂਚ ਕੀਤੀ ਜਾਵੇਗੀ ਪਰ ਉਨ੍ਹਾਂ ਦੇ ਅੱਖਾਂ ਦੇ ਆਪ੍ਰੇਸ਼ਨ ਡਾਕਟਰਾਂ ਦੀ ਸਲਾਹ ਤੋਂ ਬਾਅਦ ਕੀਤੇ ਜਾਣਗੇ ਨਾਲ ਹੀ ਕੋਵਿਡ ਤੋਂ ਬਚਾਅ ਲਈ ਮਾਸਕ ਪਹਿਨਣਾ ਅਤੇ ਛੇ ਫੁੱਟ ਦੀ ਦੂੁਰੀ ਦਾ ਪਾਲਣ ਕਰਨਾ ਲਾਜ਼ਮੀ ਹੈ
ਮੁਫ਼ਤ ਅੱਖਾਂ ਜਾਂਚ ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ 01666-260223, 74960-43889, 74970-43889 ’ਤੇ ਸੰਪਰਕ ਕਰ ਸਕਦੇ ਹੋ
ਹਜਾਰਾਂ ਲੋਕਾਂ ਨੂੰ ਮਿਲੀ ਨਵੀਂ ਰੌਸ਼ਨੀ l Free Eye Checkup
ਸਾਲ | ਆਪ੍ਰੇਸ਼ਨ |
1992 | 485 |
1993 | 590 |
1994 | 720 |
1995 | 840 |
1996 | 925 |
1997 | 960 |
1998 | 1050 |
1999 | 983 |
2000 | 1085 |
2001 | 1078 |
2002 | 646 |
2003 | 665 |
2004 | 1038 |
2005 | 1002 |
2006 | 753 |
2007 | 720 |
2008 | 1136 |
2009 | 1663 |
2010 | 1881 |
2011 | 1671 |
2012 | 1515 |
2013 | 2378 |
2014 | 1174 |
2015 | 996 |
2016 | 800 |
2017 | 140 |
2018 | 132 |
2019 | 267 |
2020 | 118 |
2021 | 287 |
30 ਸਾਲਾਂ ਤੋਂ ਵੰਡ ਰਹੇ ਮੁਫਤ ਉਜੀਆਰਾ । Free Eye Checkup
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਹਰ ਸਾਲ 1992 ’ਚ ਮੁਫਤ ਅੱਖਾਂ ਦੀ ਜਾਂਚ ਕੈਂਪ ਦੀ ਸ਼ੁਰੂਆਤ ਕੀਤੀ ਗਈ। ਦਰਅਸਲ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਅੱਖਾਂ ਦੇ ਰੋਗਾਂ ਨਾਲ ਪੀੜਤ ਲੋਕਾਂ ਨੂੰ ਇੱਕ ਸੌਗਾਤ ਦਿੰਦੇ ਹੋਏ ਯਾਦ-ਏ-ਮੁਰਸ਼ਿਦ ਮੁਫਤ ਅੱਖਾਂ ਦਾ ਕੈਂਪ ਦਾ ਅਗਾਜ ਕੀਤਾ ਗਿਆ।
ਹੁਣ ਤੱਕ 30 ਚੈਕਅਪ ਕੈਂਪ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ’ਚ 29 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪ੍ਰੇਸ਼ਨ ਵੱਲੋਂ ਨਵੀਂ ਰੌਸ਼ਨੀ ਦਿੱਤੀ ਜਾ ਚੁੱਕੀ ਹੈ। ਜਾਂਚ ਸ਼ਿਵਰ ਦੌਰਾਨ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ ਅਤੇ ਆਪ੍ਰੇਸ਼ਨ ਤੋਂ ਬਾਅਦ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਨ ਦੇ ਵਾਰਡ ’ਚ ਦਾਖਲ ਮਰੀਜਾਂ ਦੀ ਸੇਵਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ। ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਸਕੂਸ਼ਲ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਬਜ਼ੂਰਗ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ