ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦਾ 234ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਮੁਕੰਮਲ

Kotakpura

ਕੋਟਕਪੂਰਾ ਤੇ 25 ਪਿੰਡਾਂ ਦੀਆਂ 225 ਵਿਧਵਾ ਔਰਤਾਂ ਦੇ ਘਰਾਂ ’ਚ ਪਹੁੰਚਾਇਆ ਰਾਸ਼ਨ

(ਅਜੈ ਮਨਚੰਦਾ) ਕੋਟਕਪੂਰਾ l  ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਇਲਾਕੇ ਦੀਆਂ ਵਿਧਵਾ ਤੇ ਬੇਸਹਾਰਾ ਔਰਤਾਂ ਨੂੰ ਰਸੋਈ ਦੀ ਜ਼ਰੂਰਤ ਦਾ ਸਾਰਾ ਸਮਾਨ ਵੰਡ ਕੇ ਉਨ੍ਹਾਂ ਲਈ ਵਰਦਾਨ ਸਿੱਧ ਹੋਈ ਹੈ। ਇਸ ਦਾ 234ਵਾਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਹੋਇਆ, ਜਿਸ ਦੇ ਮੁੱਖ ਮਹਿਮਾਨ ਡਾ. ਸੁਰਿੰਦਰ ਕੁਮਾਰ ਗੋਇਲ ਦੀ ਮਾਰਫ਼ਤ ਰਵਿੰਦਰ ਸਿੰਘ ਸ਼੍ਰੀ ਸ਼ਾਮ ਹਸਪਤਾਲ, ਮੋਗਾ ਰੋਡ ਕੋਟਕਪੂਰਾ ਸਨ। ਉਨ੍ਹਾਂ ਨੇ ਨਵੰਬਰ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾ ਕੇ ਕੋਟਕਪੂਰਾ ਸ਼ਹਿਰ ਅਤੇ ਇਸ ਦੇ ਨਜਦੀਕੀ 25 ਪਿੰਡਾਂ ਦੀਆਂ 225 ਵਿਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ ’ਚ ਜਾ ਕੇ ਰਾਸ਼ਨ ਪਹੁੰਚਾਇਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਮੈਂਬਰ ਗੁਰਪਿਆਰ ਸਿੰਘ, ਟੀ. ਆਰ. ਅਰੋੜਾ, ਸੁਭਾਸ਼ ਜਰਮਨੀ, ਜੋਗਿੰਦਰ ਸਿੰਘ ਮੱਕੜ, ਸੁਭਾਸ਼ ਮਿੱਤਲ, ਗੁਰਦੀਪ ਸਿੰਘ ਮੈਨੇਜਰ, ਸਤੀਸ਼ ਕੁਮਾਰ ਡਿੰਪੀ, ਸੋਮ ਨਾਥ ਗਰਗ, ਸੰਜੀਵ ਧੀਂਗੜਾ, ਕੁਲਦੀਪ ਕੁਮਾਰ, ਸਰਬਜੀਤ ਸਿੰਘ ਹਨੀ, ਸ਼੍ਰੀ ਮਤੀ ਸੁਨੀਤਾ ਰਾਣੀ ਅਤੇ ਜਗਦੀਪ ਕੌਰ ਹਾਜ਼ਰ ਸਨ। ਅੰਤ ’ਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮਤੀ ਦਾ 235ਵਾਂ ਮਾਸਿਕ ਰਾਸ਼ਨ ਵੰਡ ਸਮਾਗਮ 1 ਜਨਵਰੀ 2023 ਨੂੰ ਅਗਰਵਾਲ ਭਵਨ ਵਿਖੇ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ