(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਤਰਨਤਾਰਨ ‘ਚ ਲਗਾਤਾਰ ਦੂਜੇ ਦਿਨ ਖੇਤਾਂ ‘ਚ ਇਕ ਕਰੈਸ਼ ਹੋਇਆ ਡਰੋਨ ਬਰਾਮਦ ਹੋਇਆ ਹੈ। ਜਿਸ ਨਾਲ ਹੈਰੋਇਨਾ ਦੀ ਖੇਪ ਵੀ ਮਿਲੀ ਹੈ। ਇਹ ਡਰੋਨ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਤੋਂ ਬਾਅਦ ਮਿਲਿਆ ਹੈ। ਜਿਸ ਸਮੇਂ ਡਰੋਨ ਨੂੰ ਜ਼ਬਤ ਕੀਤਾ ਗਿਆ। ਇਹ ਡਰੋਨ ਤਰਨਤਾਰਨ ਦੇ ਖੇਤਾਂ ‘ਚ ਮਿਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਵੀ ਟਵੀਟ ਕਰਕੇ ਡਰੋਨ ਬਾਰੇ ਦੱਸਦਿਆਂ ਕਿਹਾ ਕਿ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਵਿੱਚ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਇਹ ਡਰੋਨ ਸਰਹੱਦ ਨੇੜੇ ਖੇਤਾਂ ਵਿੱਚ ਕ੍ਰੈਸ਼ ਹੋਇਆ ਮਿਲਿਆ। ਇਸ ਤੋਂ ਬਾਅਦ ਡਰੋਨ ਨੂੰ ਕਬਜ਼ੇ ’ਚ ਲਿਆ ਗਿਆ। ਡਰੋਨ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੈਟਰੀ ਖਤਮ ਹੋਣ ਤੋਂ ਬਾਅਦ ਡਰੋਨ ਖੇਤਾਂ ‘ਚ ਡਿੱਗਿਆ ਹੈ।
ਬੀਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਡਰੋਨਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਜਿੱਥੇ ਇਨ੍ਹਾਂ ਡਰੋਨਾਂ ਦੇ ਸੋਰਟੀ ਡਿਟੇਲ (ਫਲਾਇੰਗ ਰਿਕਾਰਡ) ਕੱਢੇ ਜਾਣਗੇ। ਇਹ ਸਪੱਸ਼ਟ ਹੋਵੇਗਾ ਕਿ ਡਰੋਨ ਕਿਸ ਸਥਾਨ ਤੋਂ ਉੱਡਿਆ ਸੀ ਅਤੇ ਇਸ ਤੋਂ ਪਹਿਲਾਂ ਕਿੰਨੀ ਵਾਰ ਭਾਰਤ ਆਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ