(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਜਵਾਨ ਵੀਰਵਾਰ ਸਵੇਰੇ ਕਰੀਬ 6:30 ਵਜੇ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰਕੇ ਪਾਕਿਸਤਾਨੀ ਖੇਤਰ ‘ਚ ਪਹੁੰਚ ਗਿਆ। ਸੰਘਣੀ ਧੁੰਦ ਹੋਣ ਕਾਰਨ ਜਵਾਨ ਗਲਤੀ ਕਾਰਨ ਪਾਕਿ ਵਾਲੇ ਪਾਸੇ ਪਹੁੰਚ ਗਿਆ। ਇਸ ਜਵਾਨ ਨੂੰ ਪਾਕਿਸਤਾਨੀ ਇਲਾਕੇ ‘ਚ ਪਹੁੰਚਦੇ ਹੀ ਪਾਕਿ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਫਲੈਗ ਮੀਟਿੰਗ ਤੋਂ ਬਾਅਦ ਪਾਕਿ ਰੇਂਜਰਾਂ ਨੇ ਭਾਰਤੀ ਜਵਾਨ ਨੂੰ ਭਾਰਤ ਵਾਪਸ ਭੇਜ ਦਿੱਤਾ। ਇਹ ਘਟਨਾ ਪੰਜਾਬ ਦੇ ਅਬੋਹਰ ਸੈਕਟਰ ਨੇੜੇ ਵਾਪਰੀ।
ਬੀਐਸਐਫ ਅਧਿਕਾਰੀਆਂ ਨੇ ਜਵਾਨ ਨੂੰ ਰਿਹਾਅ ਕਰਵਾਉਣ ਲਈ ਪਾਕਿ ਰੇਂਜਰਾਂ ਨਾਲ ਐਮਰਜੈਂਸੀ ਮੀਟਿੰਗ ਬੁਲਾਈ। ਸ਼ੁਰੂਆਤੀ ਨਾ-ਨੁਕਰ ਤੋਂ ਬਾਅਦ, ਪਾਕਿ ਰੇਂਜਰਾਂ ਨੇ ਬੀਐਸਐਫ ਜਵਾਨ ਨੂੰ ਰਿਹਾਅ ਕਰਨ ਲਈ ਸਹਿਮਤੀ ਦਿੱਤੀ। ਇਹ ਪੂਰੀ ਘਟਨਾ ਪੰਜਾਬ ਦੇ ਬੀ.ਐਸ.ਐਫ ਦੇ ਫ਼ਿਰੋਜ਼ਪੁਰ ਸੈਕਟਰ ਦੇ ਅਬੋਹਰ ਇਲਾਕੇ ਦੀ ਹੈ।
ਕੀ ਹੈ ਮਾਮਲਾ
ਦਰਅਸਲ ਹੋਇਆ ਇੰਜ ਕਿ ਸ਼ੱਕ ਹੋਣ ਤੋਂ ਬਾਅਦ ਬੀਐਸਐਫ ਦੇ 8 ਜਵਾਨ ਤਾਰਬੰਦੀ ਦੇ ਉਸ ਪਾਰ ਧੁੰਦ ਦੇ ਚੱਲਦਿਆਂ ਸਰਚ ਆਪਰੇਸ਼ਨ ਲਈ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਜਵਾਨ ਸੰਘਣੀ ਧੁੰਦ ਕਾਰਨ ਪਾਕਿਸਤਾਨ ਵੱਲ ਚਲਾ ਗਿਆ। ਇਸ ਮਾਮਲੇ ਨੂੰ ਲੈ ਕੇ ਪਾਕਿ ਰੇਂਜਰਾਂ ਅਤੇ ਬੀਐਸਐਫ ਵਿਚਾਲੇ ਫਲੈਗ ਮੀਟਿੰਗ ਹੋਈ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ 160 ਬਟਾਲੀਅਨ ਦਾ ਹੈੱਡ ਕਾਂਸਟੇਬਲ ਹੇਮਨਾਥ ਗਲਤੀ ਨਾਲ ਅਬੋਹਰ ਸੈਕਟਰ ਵਿੱਚ ਪਾਕਿਸਤਾਨ ਵੱਲ ਪਹੁੰਚ ਗਿਆ ਸੀ। ਇਹ ਸਰਚ ਆਪਰੇਸ਼ਨ ਦੌਰਾਨ ਅਜਿਹਾ ਹੋਇਆ। ਇਹ ਘਟਨਾ ਸਵੇਰੇ 6.30 ਵਜੇ ਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ