ਸੜਕ ਹਾਦਸਿਆਂ ਵਿੱਚ ਦੋ ਵਿਅਕਤੀ ਜ਼ਖਮੀ (Road Accidents)
(ਅਜਯ ਕਮਲ) ਰਾਜਪੁਰਾ। ਬੀਤੀ ਦੇਰ ਸ਼ਾਮ ਅਤੇ ਰਾਤ ਨੂੰ ਹੋਏ ਦੋ ਅਲੱਗ ਅਲੱਗ ਸੜਕ ਹਾਦਸਿਆਂ ਵਿਚ ਦੋ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪਹਿਲਾ ਸੜਕ ਹਾਦਸਾ ਇੱਥੋਂ ਦੀ ਨਵੀਂ ਅਨਾਜ ਮੰਡੀ ਦੇ ਸਾਹਮਣੇ ਹੋਇਆ ਜਿੱਥੇ ਇਕ ਵਿਅਕਤੀ ਜ਼ਖਮੀ ਹਾਲਤ ਵਿਚ ਰੋਡ ਦੇ ਕਿਨਾਰੇ ਪਿਆ ਸੀ ਅਤੇ ਲੋਕਾਂ ਦਾ ਆਲੇ ਦੁਆਲੇ ਤਾਂਤਾ ਲੱਗਿਆ ਹੋਇਆ ਸੀ ਜਿਸ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ ਸੀ ਉੱਥੇ ਪ੍ਰੇਮੀ ਗੁਰਪ੍ਰੀਤ ਇੰਸਾਂ ਵਾਸੀ ਪਿੰਡ ਮੁਹੰਮਦਪੁਰ ਪਹੁੰਚਿਆ ਤਾਂ ਉਨ੍ਹਾਂ ਦੇਖਿਆ ਕਿ ਇੱਕ ਵਿਅਕਤੀ ਜਖਮੀ ਪਿਆ ਹੈ। (Road Accidents)
ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਚਿੜੀਆ ਘਰ ‘ਚੋਂ ਭੱਜੇ 5 ਸ਼ੇਰ
ਲੋਕਾਂ ਦੀ ਭੀੜ ਉਸ ਨੂੰ ਦੇਖ ਰਹੀ ਸੀ ਕਿਸੇ ਨੇ ਵੀ ਉਸ ਨੂੰ ਚੁੱਕ ਕੇ ਹਸਪਤਾਲ ਦਾਖਲ ਨਹੀਂ ਕਰਵਾਇਆ ਤਾਂ ਉੱਕਤ ਪ੍ਰੇਮੀ ਨੇ ਇਕ ਥ੍ਰੀਵੀਲਰ ਰਵੀ ਨੂੰ ਰੋਕ ਕੇ ਉਸ ਨੂੰ ਇਲਾਜ ਲਈ ਇੱਥੋਂ ਦੇ ਏ ਪੀ ਜੈਨ ਹਸਪਤਾਲ ਵਿੱਚ ਦਾਖਿਲ ਕਰਵਾਇਆ, ਉਕਤ ਜਖਮੀ ਦੀ ਪਛਾਣ ਗੁਰੂ ਪਰਵਾਸੀ ਵਜੋਂ ਹੋਈ ਹੈ।
ਦੂਜਾ ਸੜਕ ਹਾਦਸਾ ਇੱਥੋਂ ਦੇ ਓਵਰਬ੍ਰਿਜ ਨੇੜੇ ਐਲਪਸ ਸਿਨੇਮੇ ਦੇ ਸਾਹਮਣੇ ਹੋਇਆ ਜਿੱਥੇ ਇਕ ਟਰੈਕਟਰ ਟਰਾਲੀ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਤੇ ਚੜ੍ਹ ਗਈ ਅਤੇ ਡਿਵਾਈਡਰ ਤੇ ਲੱਗੇ ਲਾਈਟ ਵਾਲੇ ਖੰਭੇ ਨੂੰ ਤੋੜਦੇ ਹੋਏ ਉਸ ਦੇ ਅਗਲੇ ਦੋ ਟਾਇਰ ਦੂਜੇ ਪਾਸੇ ਲਮਕ ਗਏ ਅਤੇ ਦੂਜੇ ਪਾਸਿਓਂ ਆ ਰਹੀ ਇਕ ਇਨੋਵਾ ਵਿੱਚ ਜਾ ਵੱਜੀ ਇਸ ਸੜਕ ਹਾਦਸੇ ਵਿਚ ਟਰੈਕਟਰ ਡਰਾਈਵਰ ਹਰਪ੍ਰੀਤ ਸਿੰਘ ਜਖਮੀ ਹੋ ਗਿਆ ਜਿਸ ਨੂੰ ਇਥੋਂ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ।
ਸਿਵਲ ਹਸਪਤਾਲ ਵਿਚ ਉਕਤ ਦੋਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਡਾਕਟਰਾਂ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਜਿਵੇਂ ਹੀ ਇਸ ਦੀ ਖਬਰ ਸਿਟੀ ਪੁਲਿਸ ਨੂੰ ਲੱਗੀ ਤਾਂ ਮੌਕੇ ਤੇ ਕਸਤੂਰਬਾ ਚੌਕੀ ਇੰਚਾਰਜ ਆਪਣੀ ਟੀਮ ਸਮੇਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਟਰੈਫਿਕ ਨੂੰ ਕਲੀਅਰ ਕਰਵਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ