ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਨੇ ਸਭ ਤੋਂ ਵੱਧ 92 ਦੌੜਾਂ ਦੀ ਪਾਰੀ ਖੇਡੀ
ਸਿ਼ਡਨੀ। ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਦੇ ਪਹਿਲੇ ਮੈਚ ‘ਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ 89 ਦੌੜਾਂ ਨਾਲ ਹਾਰ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੀਵੀ ਟੀਮ ਨੇ 20 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 200 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੇ ਸਭ ਤੋਂ ਵੱਧ 92 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਫਿਨ ਐਲਨ ਨੇ 16 ਗੇਂਦਾਂ ‘ਤੇ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ।
ਜਵਾਬ ‘ਚ ਆਸਟ੍ਰੇਲੀਆ ਦੀ ਪਾਰੀ 17.1 ਓਵਰਾਂ ‘ਚ 111 ਦੌੜਾਂ ‘ਤੇ ਆਲ ਆਊਟ ਹੋ ਗਈ। ਟਿਮ ਸਾਊਥੀ ਅਤੇ ਮਿਚ ਸੈਂਟਨਰ ਨੇ 3-3 ਵਿਕਟਾਂ ਲਈਆਂ। ਆਸਟਰੇਲੀਆ ਲਈ ਗਲੇਨ ਮੈਕਸਵੈੱਲ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ :ਸਲਮਾਨ ਖ਼ਾਨ ਨੂੰ ਹੋਇਆ ਡੇਂਗੂ
ਜਵਾਬ ‘ਚ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਆਸਟਰੇਲੀਆ ਨੂੰ ਸ਼ੁਰੂ ’ਚ ਹੀ ਤਿੰਨ ਵੱਡੇ ਝਟਕੇ ਲੱਗੇ। ਟਿਮ ਸਾਊਥੀ ਨੇ ਡੇਵਿਡ ਵਾਰਨਰ ਨੂੰ 5 ਦੌੜਾਂ ‘ਤੇ ਬੋਲਡ ਕੀਤਾ। ਇਸ ਦੇ ਨਾਲ ਹੀ ਆਰੋਨ ਫਿੰਚ 13 ਦੌੜਾਂ ਬਣਾ ਕੇ ਕਪਤਾਨ ਵਿਲੀਅਮਸਨ ਨੂੰ ਮਿਸ਼ੇਲ ਸੈਂਟਨਰ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਮਿਸ਼ੇਲ ਮਾਰਸ਼ ਵੀ ਜ਼ਿਆਦਾ ਕੁਝ ਨਾ ਕਰ ਸਕੇ ਅਤੇ 12 ਗੇਂਦਾਂ ‘ਚ 16 ਦੌੜਾਂ ਬਣਾ ਕੇ ਸਾਊਦੀ ਦੀ ਗੇਂਦ ‘ਤੇ ਜੇਮਸ ਨੀਸ਼ਾਮ ਦੇ ਹੱਥੋਂ ਕੈਚ ਆਊਟ ਹੋ ਗਏ। ਪੈਂਟ ਕਮਿੰਸ ਅਤੇ ਗਲੇਨ ਮੈਕਸਵੈੱਲ ਕ੍ਰੀਜ਼ ‘ਤੇ ਹਨ। ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 23, ਗਲੇਨ ਫਿਲਿਪਸ ਨੇ 12 ਅਤੇ ਜੇਮਸ ਨੀਸ਼ਮ ਨੇ 26 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ ਦੋ ਅਤੇ ਐਡਮ ਜ਼ੈਂਪਾ ਨੇ ਇਕ ਵਿਕਟ ਲਈ।
ਨਿਊਜ਼ੀਲੈਂਡ ਦੀ ਸ਼ਾਨਦਾਰ ਸ਼ੁਰੂਆਤ
ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 23, ਗਲੇਨ ਫਿਲਿਪਸ ਨੇ 12 ਅਤੇ ਜੇਮਸ ਨੀਸ਼ਮ ਨੇ 26 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ ਦੋ ਅਤੇ ਐਡਮ ਜ਼ੈਂਪਾ ਨੇ ਇਕ ਵਿਕਟ ਲਈ। ਨਿਊਜ਼ੀਲੈਂਡ ਦੀ ਸ਼ੁਰੂਆਤ ਤੂਫਾਨੀ ਰਹੀ। ਸਲਾਮੀ ਬੱਲੇਬਾਜ਼ ਫਿਨ ਐਲਨ ਅਤੇ ਕੋਨਵੇ ਨੇ ਪਹਿਲੀ ਵਿਕਟ ਦੀ ਸਾਂਝੇਦਾਰੀ ਵਿੱਚ 25 ਗੇਂਦਾਂ ਵਿੱਚ 56 ਦੌੜਾਂ ਜੋੜੀਆਂ। ਐਲਨ ਨੇ ਆਪਣੀ ਪਾਰੀ ‘ਚ 5 ਚੌਕੇ ਅਤੇ 3 ਛੱਕੇ ਲਗਾਏ। ਉਸ ਦੇ ਆਊਟ ਹੋਣ ਤੋਂ ਬਾਅਦ ਕੀਵੀ ਪਾਰੀ ਦੀ ਰਫ਼ਤਾਰ ਥੋੜ੍ਹੀ ਮੱਠੀ ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ