ਪ੍ਰਮਾਤਮਾ ਦਾ ਨਾਂਅ ਹੀ ਆਤਮਿਕ ਸ਼ਾਂਤੀ ਦਾ ਇੱਕੋ ਇੱਕ ਸਾਧਨ
(ਸੱਚ ਕਹੂੰ ਨਿਊਜ਼) ਬਰਨਾਵਾ/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਆਨਲਾਈਨ ਗੁਰੂਕੁਲ ਰਾਹੀਂ ਰੂ-ਬ-ਰੂ ਹੋੋਏ ਅਤੇ ਆਪਣੇ ਪਾਕ-ਪਵਿੱਤਰ ਦਰਸ਼-ਦੀਦਾਰ ਨਾਲ ਨਿਹਾਲ ਕੀਤਾ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਥਿਤ ਡੇਰਾ ਸੱਚਾ ਸੌਦਾ ਦੀਆਂ ਬਰਾਂਚਾਂ, ਨਾਮ ਚਰਚਾ ਘਰਾਂ ਅਤੇ ਵਿਦੇਸ਼ਾਂ ’ਚ ਬੈਠੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਸਰਵਣ ਕੀਤਾ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਰਾਜਸਥਾਨ ਦੇ ਸ਼੍ਰੀਗੰਗਾਨਗਰ, ਉੱਤਰ ਪ੍ਰਦੇਸ਼ ਦੇ ਮੇਰਠ, ਹਰਿਆਣਾ ਦੇ ਕਰਨਾਲ ਤੇ ਪੰਜਾਬ ਦੇ ਡੇਰਾ ਸੱਚਾ ਸੌਦਾ ਸਾਂਝਾ ਧਾਮ, ਮਲੋਟ ’ਚ ਹਜ਼ਾਰਾਂ ਲੋਕਾਂ ਦੀ ਬੁਰਾਈਆਂ ਤੇ ਨਸ਼ਾ ਛੁਡਵਾਇਆ ਅਤੇ ਉਨ੍ਹਾਂ ਨੂੰ ਨਾਮ ਦੀ ਅਨਮੋਲ ਦਾਤ ਬਖ਼ਸ਼ੀ ਬਰਨਾਵਾ ਆਸ਼ਰਮ ਤੋਂ ਆਨਲਾਈਨ ਰੂ-ਬ-ਰੂ ਹੁੰਦਿਆਂ ਹੋਏ ਪੂਜਨੀਕ ਗੁਰੂ ਜੀ ਨੇ ‘‘ਕੀਮਤੀ ਹੈ ਯਹ ਸਮਾਂ, ਇਸੇ ਲਗਾਤਾ ਕਹਾਂ, ਸਤਿਸੰਗ ਮੇਂ ਆਜਾ ਫਾਇਦਾ ਉਠਾ ਜਾ ਦੇਖੇ ਜੋ ਸਭ ਨਾਸ਼ਵਾਂ’’ ਸ਼ਬਦ ਗਾਇਆ ਜਿਸ ’ਤੇ ਸਾਧ-ਸੰਗਤ ਨੇ ਨੱਚ-ਗਾ ਕੇ ਖੁਸ਼ੀ ਮਨਾਈ।
ਅਸੀਂ ਸਮਾਜ ਅਤੇ ਪੂਰੀ ਦੁਨੀਆਂ ਨੂੰ ਆਪਣਾ ਸੱਭਿਆਚਾਰ ਸਿਖਾਉਣਾ ਹੈ : Saint Dr. MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਪਣਾ ਸੱਭਿਆਚਾਰ ਪੂਰੇ ਵਿਸ਼ਵ ਤੋਂ ਵੱਖਰਾ ਹੈ ਅਤੇ ਨੰਬਰ ਵਨ ਹੈ ਅਸੀਂ ਸਮਾਜ ਅਤੇ ਪੂਰੀ ਦੁਨੀਆਂ ਨੂੰ ਆਪਣਾ ਸੱਭਿਆਚਾਰ ਸਿਖਾਉਣਾ ਹੈ ਅਸੀਂ ਉਨ੍ਹਾਂ ਦੇ ਸੱਭਿਆਚਾਰ ’ਚ ਫਸ ਕੇ ਗੰਦ ਨਹੀਂ ਬਣਨਾ ਕਦੇ ਅਜਿਹਾ ਜ਼ਮਾਨਾ ਵੀ ਸੀ ਜਦੋਂ ਲੋਕ ਸਾਡੇ ਦੇਸ਼ ’ਚ ਪੜ੍ਹਨ ਆਇਆ ਕਰਦੇ ਸਨ ਨਾਲੰਦਾ ਯੂੁਨੀਵਰਸਿਟੀ ’ਚ ਵਿਦੇਸ਼ਾਂ ਦੇ ਬੱਚੇ ਪੜ੍ਹਨ ਆਇਆ ਕਰਦੇ ਸਨ
ਜਿਵੇਂ ਅੱਜ-ਕੱਲ੍ਹ ਸਾਡੇ ਵਾਲੇ ਆਗਿਆ ਲੈਂਦੇ ਹਨ ਕਿ ਮੈਂ ਕੈਨੇਡਾ ਚਲਿਆ ਜਾਵਾਂ, ਮੈਂ ਯੂਐੱਸਏ ਚਲਿਆ ਜਾਵਾਂ, ਉਦੋਂ ਉੱਥੋਂ ਦੇ ਕਹਿੰਦੇ ਸਨ ਕਿ ਮੈਂ ਭਾਰਤ ਚਲਿਆ ਜਾਵਾਂ ਅਤੇ ਸਾਡਾ ਰੁਪਇਆ ਉਨ੍ਹਾਂ ਦੇ ਡਾਲਰ ਤੋਂ ਬਹੁਤ ਜ਼ਿਆਦਾ ਅੱਗੇ ਸੀ, ਜਿੱਥੋਂ ਤੱਕ ਸਾਨੂੰ ਖ਼ਿਆਲ ਆਉਂਦਾ ਹੈ ਇਸ ਲਈ ਸਾਡੇ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਉਹ ਸੋਨੇ ਦੀ ਚਿੜੀ ਬਣਾਉਣ ਵਾਲੇ ਵੰਸ਼ਜ ਲੋਕ ਤਾਂ ਅਸੀਂ ਹੀ ਹਾਂ, ਸਨ ਤਾਂ ਉਹ ਸਾਡੇ ਹੀ ਪੂਰਵਜ ਫ਼ਿਰ ਅਸੀਂ ਕਿਉ ਆਪਣੇ ਸੱਭਿਆਚਾਰ ਨੂੰ ਛੱਡ ਕੇ ਦੂਸਰਿਆਂ ਨੂੰ ਫਾਲੋ ਕਰ ਰਹੇ ਹਾਂ ਕਿਉ ਆਪਣਾ ਸੱਭਿਆਚਾਰ ਛੱਡ ਕੇ ਦੂਸਰਿਆਂ ਦੇ ਵੱਲ ਵਧਦੇ ਜਾ ਰਹੇ ਹਾਂ ਤੁਸੀਂ ਯਾਦ ਰੱਖਿਓ, ਪੂਰਾ ਵਿਸ਼ਵ ਸਾਡੇ ਸੱਭਿਆਚਾਰ ਦਾ ਕਾਇਲ ਹੋ ਕੇ ਰਹੇਗਾ।
ਆਪ ਜੀ ਨੇ ਫਰਮਾਇਆ ਕਿ ਉਸ ਭਗਵਾਨ ਨੂੰ ਅਰਦਾਸ ਕਰਾਂਗੇ, ਸਾਡੇ ਜੋ ਰਾਜਾ ਹਨ ਸਭ ਨੂੰ ਆਖਾਂਗੇ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਫਿਰ ਤੋਂ ਸਾਡਾ ਦੇਸ਼ ਅਜਿਹਾ ਹੀ ਹੋ ਜਾਵੇ ਕਿ ਵਿਦੇਸ਼ੀ ਇੱਥੇ ਆ ਕੇ ਪੜ੍ਹਾਈ ਲਈ ਜੋਰ ਲਾਉਣ, ਇੱਥੇ ਆਉਣ ਦਾ ਸੋਚਣ ਜਿਸ ਦੇ ਅਸੀਂ ਵੰਸ਼ਜ ਹਾਂ, ਸਾਨੂੰ ਵੀ ਮਾਣ ਹੋਵੇ ਕਿ ਹਾਂ, ਅਸੀਂ ਉਸ ਪਰੰਪਰਾ ਨੂੰ ਫਿਰ ਜ਼ਿੰਦਾ ਕਰ ਦਿੱਤਾ ਹੈ ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਮਰਨ ਨਹੀਂ ਦਿੱਤਾ ਹੈ, ਫਿਰ ਜ਼ਿੰਦਾ ਕਰ ਦਿੱਤਾ ਹੈ।
ਸ਼ਾਂਤੀ ਮਿਲੇਗੀ ਤਾਂ ਸਾਡੇ ਸੰਤ, ਪੀਰ-ਪੈਗੰਬਰਾਂ ਦੇ ਦੱਸੇ ਹੋਏ ਮਾਰਗ ਤੋਂ ਮਿਲੇਗੀ
ਆਪ ਜੀ ਨੇ ਫਰਮਾਇਆ ਕਿ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਚਾਹੀਦੀ ਹੈ ਸ਼ਾਂਤੀ, ਆਤਮਿਕ ਸ਼ਾਂਤੀ, ਉਨ੍ਹਾਂ ਨੂੰ ਚਾਹੀਦੀ ਹੈ ਪੀਸ ਆਫ਼ ਮਾਈਂਡ, ਉਹ ਅਸ਼ਾਂਤ ਹੁੰਦੇ ਜਾ ਰਹੇ ਹਨ ਤੁਸੀਂ ਉਨ੍ਹਾਂ ਨੂੰ ਫਾਲੋ ਕਰਦੇ ਜਾ ਰਹੇ ਹੋ ਅਤੇ ਉਹ ਲੱਭ ਰਹੇ ਹਨ ਮੈਥਡ ਆਫ਼ ਮੈਡੀਟੇਸ਼ਨ, ਸਾਡਾ ਗੁਰੂਮੰਤਰ ਜਿਸ ਦਾ ਨਾਂਅ ਮੈਥਡ ਆਫ਼ ਮੈਡੀਟੇਸ਼ਨ ਹੈ, ਜਿਸ ਨੂੰ ਕਲਮਾ, ਨਾਮ ਸ਼ਬਦ, ਵੱਖ-ਵੱਖ ਧਰਮਾਂ ’ਚ ਵੱਖ-ਵੱਖ ਨਾਂਅ, ਉਹ ਇਸ ਵੱਲ ਆ ਰਹੇ ਹਨ ਅਤੇ ਸਾਡੇ ਬਹੁਤ ਸਾਰੇ ਬੱਚੇ ਉਨ੍ਹਾਂ ਦੀ ਗੰਦਗੀ ਵੱਲ ਜਾ ਰਹੇ ਹਨ, ਇਹ ਬਹੁਤ ਦੁਖਦਾਈ ਗੱਲ ਹੈ ।
ਪੂਰਾ ਵਿਸ਼ਵ ਕਾਇਲ ਹੋਵੇਗਾ ਸਾਡੇ ਸੱਭਿਆਚਾਰ ਦਾ ਤੇ ਇਹ ਤੁਸੀਂ ਮੰਨੋ ਜਾਂ ਨਾ ਮੰਨੋ ਇੱਕ ਦਿਨ ਅਜਿਹਾ ਆਉਣ ਵਾਲਾ ਹੈ ਕਿਉਕਿ ਸ਼ਾਂਤੀ ਮਿਲੇਗੀ ਤਾਂ ਸਾਡੇ ਸੰਤ, ਪੀਰ-ਪੈਗੰਬਰਾਂ ਦੇ ਦੱਸੇ ਹੋਏ ਮਾਰਗ ਤੋਂ ਮਿਲੇਗੀ ਅਤੇ ਕਿਤੇ ਉਹ ਲਟਕਦਾ ਹੋਇਆ ਅੰਬ, ਅਮਰੂਦ ਦਾ ਬੂਟਾ ਨਹੀਂ ਹੈ ਜਿੱਥੋਂ ਤੋੜ ਕੇ ਕੋਈ ਖਾ ਲਵੇਗਾ ਅਤੇ ਆਤਮਿਕ ਸ਼ਾਂਤੀ ਆ ਜਾਵੇਗੀ ਜਾਂ ਪੀਸ ਆਫ਼ ਮਾਈਂਡ ਆ ਜਾਵੇਗਾ, ਅਜਿਹਾ ਹੋ ਹੀ ਨਹੀਂ ਸਕਦਾ ਉਹ ਮੈਥਡ ਆਫ਼ ਮੈਡੀਟੇਸ਼ਨ ਹੀ ਹੈ, ਉਹ ਗੁਰੂਮੰਤਰ ਹੀ ਹੈ, ਜੋ ਆਤਮਾ ਨੂੰ ਸ਼ਾਂਤੀ ਦੇ ਸਕਦਾ ਹੈ ਇਸ ਲਈ ਸਮੇਂ ਨੂੰ ਸੰਭਾਲੋ
ਬੱਚਿਆਂ ਸਬੰਧੀ ਰਹੋ ਜਾਗਰੂਕ (Saint Dr. MSG)
ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਛੋਟੇ ਬੱਚੇ ਹਨ, ਉਹ ਆਪਣੇ ਮੋਬਾਇਲ ’ਚ ‘ਨੇਟ ਨੈਨੀ’, ‘ਫੈਮੀ ਸੇਫ’, ‘ਗੂਗਲ ਫੈਮਿਲੀ ਲਿੰਕ’, ‘ਵੀਆਰਬੀ ਕਿਡਸ’ ਇੱਕ ਜ਼ਰੂਰ ਡਾਊਨਲੋਡ ਕਰਨ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿੰਨਾਂ ਟਾਈਮ ਉਸ ਨੇ ਮੋਬਾਇਲ ਦੇਖਿਆ ਅਤੇ ਉਸ ’ਚ ਕੀ-ਕੀ ਦੇਖਿਆ? ਅਤੇ ਬੁਰੀਆਂ ਚੀਜਾਂ ਨੂੰ ਲੌਕ ਕਰ ਦਿਓ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਬੱਚਾ ਬਚਪਨ ’ਚ ਹੀ ਜਵਾਨ ਨਾ ਹੋ ਜਾਵੇ ਸਮਝਦਾਰ ਨੂੰ ਇਸ਼ਾਰਾ ਕਾਫ਼ੀ ਹੈ, ਕਿਉਕਿ ਬਚਪਨ ਦੀ ਜਵਾਨੀ ਘਾਤਕ ਹੁੰਦੀ ਹੈ ਜਵਾਨੀ ਜਦੋਂ ਆਵੇ ਉਦੋਂ ਸਹੀ ਹੈ ਬਚਪਨ ’ਚ ਉਹ ਚੀਜਾਂ ਬੱਚਿਆਂ ਦੀ ਨਾਲੇਜ਼ ਲਈ ਨਹੀਂ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ