Sanitation Survey 2022 : ਫਾਜ਼ਿਲਕਾ ਦਾ 50 ਹਜਾਰ ਤੋਂ 1 ਲੱਖ ਅਬਾਦੀ ਦੀ ਸ਼ੇਣੀ ਦੇ ਸ਼ਹਿਰਾਂ ਵਿਚ ਸੂਬੇ ਵਿਚੋਂ ਦੂਜਾ ਸਥਾਨ
ਫਾਜ਼ਿਲਕਾ, (ਰਜਨੀਸ਼ ਰਵੀ)। ਸਵੱਛਤਾ ਸਰਵੇਖਣ 2022 ਵਿਚ ਫਾਜ਼ਿਲਕਾ ਦੀ ਚਮਕ ਬਰਕਰਾਰ ਰਹੀ ਹੈ। 50 ਹਜਾਰ ਤੋਂ 1 ਲੱਖ ਅਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿਚ ਫਾਜਿਲ਼ਕਾ ਨੇ ਉੱਤਰੀ ਜ਼ੋਨ ਵਿਚ ਤੀਸਰਾ ਅਤੇ ਪੰਜਾਬ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ।ਇਹ ਜਾਣਕਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਬੀਤੇ ਕੱਲ ਭਾਰਤ ਸਰਕਾਰ ਵੱਲੋਂ ਦਿੱਲੀ ਤੇ ਤਾਲ ਕਟੋਰਾ ਸਟੇਡੀਅਮ ਵਿਖੇ ਕਰਵਾਏ ਸਮਾਗਮ ਵਿਚ ਨਗਰ ਕੌਂਸਲ ਫਾਜਿਲਕਾ ਨੂੰ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਪੀਐਮਆਈਡੀਸੀ ਦੇ ਸੀਈਓ ਸ੍ਰੀਮਤੀ ਈਸ਼ਾ ਕਾਲੀਆ ਆਈਏਐਸ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ, ਤੇ ਸਟਾਫ ਮੈਂਬਰਾਂ ਨਰੇਸ ਖੇੜਾ ਅਤੇ ਜਗਦੀਪ ਕੁਮਾਰ ਨੇ ਪ੍ਰਾਪਤ ਕੀਤਾ। ਡਿਪਟੀ ਕਮਿਸ਼ਨਰ ਨੇ ਇਸ ਪ੍ਰਾਪਤੀ ਲਈ ਨਗਰ ਕੌਂਸਲ ਦੇ ਸਟਾਫ ਦੀ ਸਲਾਘਾ ਕਰਦਿਆ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਜਿੰਨ੍ਹਾਂ ਦੇ ਸਹਿਯੋਗ ਨਾਲ ਫਾਜਿਲਕਾ ਸ਼ਹਿਰ ਇਹ ਦਰਜਾ ਪ੍ਰਾਪਤ ਕਰ ਸਕਿਆ ਹੈ।
ਜਿਕਰਯੋਗ ਹੈ ਕਿ 1 ਲੱਖ ਤੋਂ 10 ਲੱਖ ਅਬਾਦੀ ਦੇ ਸ਼ਹਿਰਾਂ ਵਿਚ ਫਾਜਿਲਕਾ ਜਿਲ੍ਹੇ ਦੇ ਅਬੋਹਰ ਸ਼ਹਿਰ ਨੇ ਰਾਜ ਦੇ ਸਮੂਹ ਸ਼ਹਿਰਾਂ ਵਿਚੋਂ ਦੂਜਾ ਅਤੇ ਨਗਰ ਨਿਗਮਾਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ