ਕੁੱਛੜ ਕੁੜੀ, ਸ਼ਹਿਰ ਢਿੰਡੋਰਾ | City
ਠੰਢ ਦਾ ਮੌਸਮ ਸੀ ਵਿਹੜੇ ’ਚ ਤਿੰਨ ਔਰਤਾਂ ਬੈਠੀਆਂ ਸਨ ਇੱਕ ਔਰਤ ਲਾਲ ਮਿਰਚਾਂ ਦੀਆਂ ਡੰਡੀਆਂ ਤੋੜ ਰਹੀ ਤੇ ਦੋ ਔਰਤਾਂ ਉਸ ਨਾਲ ਗੱਲਾਂ ਕਰ ਰਹੀਆਂ ਸਨ ਮਿਰਚਾਂ ਦੀਆਂ ਡੰਡੀਆਂ ਤੋੜਨ ਵਾਲੀ ਔਰਤ ਅਚਾਨਕ ਕਹਿਣ ਲੱਗੀ, ‘ਭੈਣੋ, ਹੁਣੇ-ਹੁਣੇ ਮੇਰੀ ਲੜਕੀ ਇੱਥੇ ਖੇਡ ਰਹੀ ਸੀ ਉਹ ਵੇਖੋ, ਬਸਤਾ ਵੀ ਇੱਥੇ ਹੀ ਪਿਆ ਹੈ ਪਤਾ ਨਹੀਂ ਕਿੱਧਰ ਗਈ?’ ਇਹ ਕਹਿੰਦਿਆਂ ਔਰਤਾਂ ਨਾਲ ਗੱਲਾਂ ਕਰਨ ਲੱਗ ਪਈ ਸ਼ਾਮ ਹੋ ਗਈ ਸੀl ਉਸ ਦੇ ਕੋਲ ਬੈਠੀਆਂ ਔਰਤਾਂ ਚਲੀਆਂ ਗਈਆਂ ਫਿਰ ਉਸ ਨੂੰ ਆਪਣੀ ਲੜਕੀ ਦੀ ਯਾਦ ਆਈ, ‘ਕਦੇ ਕਿਤੇ ਜਾਂਦੀ ਨਹੀਂ ਸੀ, ਅੱਜ ਪਤਾ ਨਹੀਂ ਕਿੱਥੇ ਚਲੀ ਗਈ’ ਉਹ ਆਪਣੀ ਲੜਕੀ ਨੂੰ ਵੇਖਣ ਗੁਆਂਢੀਆਂ ਦੇ ਘਰ ਗਈ ਆਂਢ-ਗੁਆਂਢ ਤੋਂ ਪੁੱਛ ਕੇ ਉਹ ਵਾਪਸ ਆ ਗਈ, ਉਸ ਨੂੰ ਕਿਤੇ ਵੀ ਲੜਕੀ ਨਹੀਂ ਮਿਲੀl (City)
ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਆਂਢ-ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ ਪਰਿਵਾਰ ਤੇ ਗੁਆਂਢ ਦੇ ਕਈ ਲੋਕ ਸ਼ਹਿਰ ’ਚ ਇੱਧਰ-ਉੱਧਰ ਲੱਭਣ ਨਿੱਕਲ ਗਏ ਪੁਲਿਸ ਨੂੰ ਵੀ ਇਤਲਾਹ ਕਰ ਦਿੱਤੀ ਗਈ, ਸ਼ਹਿਰ ’ਚ ਮੁਨਿਆਦੀ ਹੋਣ ਲੱਗੀ ਸਾਰੇ ਪਰੇਸ਼ਾਨ ਸਨ ਘਰ ਦੇ ਸਾਰੇ ਮੈਂਬਰ ਮੂੰਹ ਲਟਕਾਈ ਬੈਠੇ ਸਨ ਠੰਢ ਕੁਝ ਵਧ ਗਈ ਸੀ ਚਾਦਰ ਲੈਣ ਲਈ ਲੜਕੀ ਦੀ ਮਾਂ ਕਮਰੇ ’ਚ ਗਈ ਜਿਉ ਹੀ ਉਸ ਨੇ ਉੱਥੋਂ ਚਾਦਰ ਚੁੱਕੀ, ਉਸ ਦੀ ਨਜ਼ਰ ਲੜਕੀ ’ਤੇ ਪਈ ਲੜਕੀ ਸੁੱਤੀ ਪਈ ਸੀl
ਇਹ ਵੀ ਪੜ੍ਹੋ : ਰੇਲਵੇ ’ਚ ਵੱਡੇ ਸੁਧਾਰ ਦੀ ਆਸ
ਉਹ ਲੜਕੀ ਨੂੰ ਲੈ ਕੇ ਵਿਹੜੇ ’ਚ ਆਈ ਕਦੇ ਉਹ ਉਸ ਨੂੰ ਪੁਚਕਾਰਦੀ, ਤੇ ਕਦੇ ਗੋਦੀ ’ਚ ਚੁੱਕ ਕੇ ਛਾਤੀ ਨਾਲ ਲਾ ਲੈਂਦੀ ਹੁਣ ਜੋ ਵੀ ਸੁਣਦਾ ਕਿ ਲੜਕੀ ਮਿਲ ਗਈ, ਭੱਜਿਆ ਆ ਰਿਹਾ ਸੀ ਵਿਹੜੇ ’ਚ ਔਰਤਾਂ, ਬੱਚਿਆਂ ਅਤੇ ਮੁਹੱਲੇ ਦੇ ਵਿਅਕਤੀਆਂ ਦੀ ਭੀੜ ਇਕੱਠੀ ਹੋ ਗਈ ਸੀ ਜੋ ਵੀ ਪੁੱਛਦਾ ਕਿ ਲੜਕੀ ਕਿੱਥੋਂ ਮਿਲੀ, ਤਾਂ ਸਾਰਿਆਂ ਨੂੰ ਕਹਿੰਦੀ ਕਿ ਕਮਰੇ ’ਚ ਹੀ ਸੁੱਤੀ ਪਈ ਸੀ ਸਾਰੇ ਲੜਕੀ ਨੂੰ ਵੇਖ ਕੇ ਆ ਰਹੇ ਸਨ ਇੱਕ ਔਰਤ ਆਖ ਰਹੀ ਸੀ, ‘ਜ਼ਰਾ ਵੇਖੋ ਤਾਂ, ਕੁੱਛੜ ਕੁੜੀ ਸ਼ਹਿਰ ਢਿੰਡੋਰਾ’l