ਸੀਸੀਟੀਵੀ ’ਚ ਆਏ ਨਜ਼ਰ
ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੰਜਾਬ ਪੁਲਿਸ ਨਵੇਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਫਰਾਰ ਹੋਏ ਸ਼ਾਰਪਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਮੋਗਾ ਦੇ ਸਮਾਲਸਰ ’ਚ ਨਜ਼ਰ ਆਏ ਹਨ। 21 ਜੂਨ ਨੂੰ ਦੋਵਾਂ ਨੂੰ ਚੋਰੀ ਦੇ ਬਾਈਕ ’ਤੇ ਤਰਨਤਾਰਨ ਵੱਲ ਜਾਂਦੇ ਦੇਖਿਆ ਗਿਆ। ਪੁਲਿਸ ਨੂੰ ਇਸ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਸਾਫ਼ ਹੈ ਕਿ ਦੋਵੇਂ ਸ਼ਾਰਪਸ਼ੂਟਰ ਕਤਲ ਤੋਂ ਬਾਅਦ 24 ਦਿਨਾਂ ਤੱਕ ਪੰਜਾਬ ਵਿੱਚ ਲੁਕੇ ਰਹੇ ਪਰ ਪੁਲਿਸ ਉਨ੍ਹਾਂ ਨੂੰ ਫੜ ਨਹੀਂ ਸਕੀ।
ਕਤਲ ਤੋਂ ਬਾਅਦ ਰੂਪਾ ਅਤੇ ਮੰਨੂ ਪੰਜਾਬ ਵਿੱਚ ਹੀ ਰੁਕੇ
ਮੂਸੇਵਾਲਾ ਕਤਲ ਕਾਂਡ ਵਿੱਚ ਗਿ੍ਰਫ਼ਤਾਰ ਕੀਤੇ ਗਏ ਸ਼ਾਰਪਸ਼ੂਟਰਾਂ ਪਿ੍ਰਆਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਵੀ ਖੁਲਾਸਾ ਕੀਤਾ ਹੈ ਕਿ ਰੂਪਾ ਅਤੇ ਮੰਨੂੰ ਉਨ੍ਹਾਂ ਨਾਲ ਭੱਜੇ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚ ਹੀ ਆਪਣੇ ਟਿਕਾਣੇ ’ਤੇ ਲੁਕੇ ਹੋਣਗੇ। ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਭਾਲ ਲਈ ਸੀ.ਸੀ.ਟੀ.ਵੀ. ਜੋ ਕਿ ਹੁਣ ਪੁਲਿਸ ਦੇ ਹੱਥ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ