ਸੈਮੀਫਾਈਨਲ ’ਚ ਜਾਪਾਨ ਦੀ ਸੀਨਾ ਕਾਵਾਕਾਮੀ ਨੂੰ 21-15, 21-7 ਨਾਲ ਹਰਾਇਆ
ਸਿੰਗਾਪੁਰ। ਭਾਰਤ ਦੀ ਬੈਡਮਿੰਟਨ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਸਿੰਗਾਪੁਰ ਓਪਨ ਸੁਪਰ 500 ਸੀਰੀਜ਼ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਈ ਹੈ। ਉਸ ਨੇ ਸੈਮੀਫਾਈਨਲ ’ਚ ਜਾਪਾਨ ਦੀ ਸੀਨਾ ਕਾਵਾਕਾਮੀ ਨੂੰ 21-15, 21-7 ਨਾਲ ਹਰਾਇਆ। ਹੁਣ ਫਾਈਨਲ ’ਚ ਪੀਵੀ ਸਿੰਧੂ ਦਾ ਮੁਕਾਬਲਾ ਜਾਪਾਨ ਦੀ ਆਯਾ ਓਹੋਰੀ ਜਾਂ ਚੀਨ ਦੀ ਜੀ ਯੀ ਵਾਂਗ ਨਾਲ ਹੋਵੇਗਾ। (PV Sindhu Singapore Open)
ਜਾਪਾਨ ਦੀ ਆਯਾ ਓਹੋਰੀ ਨੇ ਕੁਆਰਟਰ ਫਾਈਨਲ ’ਚ ਭਾਰਤੀ ਸਟਾਰ ਸਾਈਨਾ ਨੇਹਵਾਲ ਨੂੰ ਹਰਾਇਆ ਸੀ। ਓਹੋਰੀ ਨੇ ਖਿਤਾਬੀ ਮੁਕਾਬਲੇ ’ਚ ਸਿੰਧੂ ਨਾਲ ਭਿੜਨ ਲਈ ਹੁਣ ਜੀ ਯੀ ਵਾਂਗ ਨੂੰ ਹਰਾਉਣਾ ਪਵੇਗਾ। ਇਸ ਤੋ ਪਹਿਲਾਂ ਉਸ ਨੇ ਕੁਆਰਟਰ ਫਾਈਨਲ ’ਚ ਚੀਨੀ ਖਿਡਾਰੀ ਹਾਨ ਯੂਵੇਯ ਨੂੰ ਇੱਕ ਟੱਕਰ ਦੇ ਮੁਕਾਬਲੇ ’ਚ 17-21, 21-11, 21-19 ਨਾਲ ਹਰਾਇਆ ਸੀ। (PV Sindhu Singapore Open)
ਫਾਈਨਲ ’ਚ ਹੋਵੇਗਾ ਸਖਤ ਮੁਕਾਬਲਾ
ਪੀਵੀ ਸਿੰਧੂ ਦਾ ਫਾਈਨਲ ’ਚ ਸਖ਼ਤ ਮੁਕਾਬਲਾ ਹੋਵੇਗਾ। ਫਾਈਨਲ ’ਚ ਜਾਪਾਨ ਦੀ ਆਯਾ ਓਹੋਰੀ ਜਾਂ ਚੀਨ ਦੀ ਜੀ ਯੀ ਵਾਂਗ ਨਾਲ ਟੱਕਰ ਹੋ ਸਕਦੀ ਹੈ। ਇਹ ਦੋਵੇਂ ਖਿਡਾਰਨਾਂ ਚੋਟੀ ਦੀਆਂ ਹਨ ਤੇ ਇਨ੍ਹਾਂ ਤੋਂ ਪਾਰ ਪਾਉਣਾ ਪੀਵੀ ਸਿੰਧੂ ਲਈ ਸੌਖਾ ਨਹੀਂ ਹੋਵੇਗਾ। ਇਸ ਲਈ ਪੀਵੀ ਸਿੰਧੂ ਨੂੰ ਇਨ੍ਹਾਂ ਖਿਡਾਰਨਾਂ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜੋ਼ਰ ਲਾਉਣਾ ਪਵੇਗੀ।
ਪੀਵੀ ਸਿੰਧੂ ਚਾਰ ਮਹੀਨਿਆਂ ਬਾਅਦ ਕਿਸੇ ਟੂਰਨਾਮੈਂਟ ਦਾ ਫਾਈਨਲ ਖੇਡੇਗੀ
ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਚਾਰ ਮਹੀਨਿਆਂ ਬਾਅਦ ਕਿਸੇ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਇਸ ਸਾਲ ਮਾਰਚ ’ਚ ਹੋਏ ਸਵਿਸ ਓਪਨ ਦੇ ਖਿਤਾਬ ’ਤੇ ਕਬਜ਼ਾ ਕੀਤਾ ਸੀ। ਉਸ ਨੇ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂਗਫਾਨ ਨੂੰ 21-16, 21-8 ਨਾਲ ਹਰਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ