ਸਾਡੇ ਨਾਲ ਸ਼ਾਮਲ

Follow us

25.3 C
Chandigarh
Tuesday, February 17, 2026
More
    Home Breaking News ਚੌਥਾ ਟੀ-20: ਟ...

    ਚੌਥਾ ਟੀ-20: ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਦਿੱਤਾ 170 ਦੌੜਾਂ ਦਾ ਟੀਚਾ

    kardit

    ਚੌਥਾ ਟੀ-20: ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਦਿੱਤਾ 170 ਦੌੜਾਂ ਦਾ ਟੀਚਾ

    ਦਿਨੇਸ਼ ਕਾਰਤਿਕ ਲਾਇਆ ਅਰਧ ਸੈਂਕੜਾ

    ਰਾਜਕੋਟ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ ਰਾਜਕੋਟ ‘ਚ ਖੇਡਿਆ ਜਾ ਰਿਹਾ ਹੈ। ਟੇਂਬਾ ਬਾਵੁਮਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ ਹਨ ਅਤੇ ਦੱਖਣੀ ਅਫਰੀਕਾ ਨੂੰ 170 ਦੌੜਾਂ ਦਾ ਟੀਚਾ ਦਿੱਤਾ ਹੈ।

    ਹਾਰਦਿਕ ਪਾਂਡਿਆ ਨੇ ਵੀ ਤਾਬੜਤੋੜ ਬੱਲੇਬਾਜ਼ੀ

    ਟੀਮ ਇੰਡੀਆ ਲਈ ਦਿਨੇਸ਼ ਕਾਰਤਿਕ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 27 ਗੇਂਦਾਂ ‘ਤੇ 55 ਦੌੜਾਂ ਦੀ ਪਾਰੀ ਖੇਡੀ। ਉਸ ਦਾ ਸਟ੍ਰਾਈਕ ਰੇਟ 203.70 ਸੀ। ਕਾਰਤਿਕ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ ਵੀ ਤਾਬੜਤੋੜ ਬੱਲੇਬਾਜ਼ੀ ਕੀਤੀ ਅਤੇ ਉਸ ਨੇ 31 ਗੇਂਦਾਂ ‘ਚ 46 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 148.38 ਰਿਹਾ। ਦੋਵਾਂ ਵਿਚਾਲੇ 33 ਗੇਂਦਾਂ ‘ਚ 65 ਦੌੜਾਂ ਦੀ ਸਾਂਝੇਦਾਰੀ ਹੋਈ। ਦੱਖਣੀ ਅਫਰੀਕਾ ਲਈ ਲੁੰਗੀ ਨਾਗਿਡੀ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਉਸ ਦੇ ਖਾਤੇ ‘ਚ 2 ਵਿਕਟਾਂ ਆਈਆਂ।

    pant

    ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਮੈਚ ‘ਚ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ 7 ਗੇਂਦਾਂ ‘ਚ 5 ਦੌੜਾਂ ਬਣਾ ਕੇ ਲੁੰਗੀ ਨਗਿਡੀ ਦੀ ਗੇਂਦ ‘ਤੇ ਕਵਿੰਟਨ ਡੀ ਕਾਕ ਦੇ ਹੱਥੋਂ ਕੈਚ ਆਊਟ ਹੋ ਗਏ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਸ਼੍ਰੇਅਸ ਅਈਅਰ ਵੀ ਜ਼ਿਆਦਾ ਦੇਰ ਤੱਕ ਬੱਲੇਬਾਜ਼ੀ ਨਹੀਂ ਕਰ ਸਕੇ ਅਤੇ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਅਈਅਰ ਦਾ ਬੱਲਾ ਇਸ ਸੀਰੀਜ਼ ‘ਚ ਕੁਝ ਖਾਸ ਨਹੀਂ ਕਰ ਸਕਿਆ ਹੈ। ਉਨ੍ਹਾਂ ਨੂੰ ਚੰਗੀ ਸ਼ੁਰੂਆਤ ਮਿਲੀ ਹੈ ਪਰ ਉਹ ਇਸ ਨੂੰ ਵੱਡੀ ਪਾਰੀ ‘ਚ ਨਹੀਂ ਬਦਲ ਸਕੇ।

    ਕਪਤਾਨ ਰਿਸ਼ਭ ਪੰਤ ਦੀ ਖਰਾਬ ਫਾਰਮ ਜਾਰੀ

    ਟੀਮ ਇੰਡੀਆ ਦੇ ਕਪਤਾਨ ਰਿਸ਼ਭ ਪੰਤ ਦੀ ਖਰਾਬ ਫਾਰਮ ਜਾਰੀ ਰਹੀ। ਰਿਸ਼ਭ ਦਾ ਬੱਲਾ ਕੁਝ ਖਾਸ ਨਹੀਂ ਕਰ ਸਕਿਆ। ਉਸ ਨੇ 23 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਸਿਰਫ਼ 17 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਦਾ ਸਟ੍ਰਾਈਕ ਰੇਟ ਸਿਰਫ 73.91 ਸੀ। ਪਿਛਲੀਆਂ ਤਿੰਨ ਪਾਰੀਆਂ ‘ਚ 29, 5 ਅਤੇ 6 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਲਈ ਸ਼ਾਨਦਾਰ ਫਾਰਮ ‘ਚ ਚੱਲ ਰਹੇ ਇਸ਼ਾਨ ਕਿਸ਼ਨ ਚੌਥੇ ਟੀ-20 ‘ਚ ਵੀ ਨਹੀਂ ਖੇਡੇ ਸਨ, ਈਸ਼ਾਨ ਨੂੰ ਚੰਗੀ ਸ਼ੁਰੂਆਤ ਮਿਲੀ ਪਰ ਉਹ ਇਸ ਨੂੰ ਵੱਡੇ ਸਕੋਰ ‘ਚ ਨਹੀਂ ਬਦਲ ਸਕੇ। ਈਸ਼ਾਨ 26 ਗੇਂਦਾਂ ‘ਚ 27 ਦੌੜਾਂ ਬਣਾ ਕੇ ਆਊਟ ਹੋ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here