ਪਿੰਡ ਧਿੰਗੜ ’ਚ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਕੀਤਾ ਉਪਰਾਲਾ
- ਪੰਚਾਇਤ ਵੱਲੋਂ ਡੇਰਾ ਸ਼ਰਧਾਲੂਆਂ ਦੀ ਭਰਵੀਂ ਸ਼ਲਾਘਾ
(ਗੁਰਜੀਤ ਸ਼ੀਂਹ) ਨੰਗਲ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਪਿੰਡ ਧਿੰਗੜ ਦੀ ਇੱਕ ਵਿਧਵਾ ਔਰਤ ਨੂੰ ਇੱਕ ਦਿਨ ’ਚ ਮਕਾਨ ਬਣਾ ਕੇ ਦਿੰਦਿਆਂ ਮਾਨਵਤਾ ਭਲਾਈ ਕਾਰਜ ਕੀਤਾ। ਇਸ ਸਬੰਧੀ ਬਲਾਕ ਦੇ ਜਿੰਮੇੇਵਾਰ ਗੁਲਾਬ ਇੰਸਾਂ ਨੇ ਦੱਸਿਆ ਕਿ ਪਿੰਡ ਧਿੰਗੜ ਦੀ ਹਰਪਾਲ ਕੌਰ ਪਤਨੀ ਸਵ: ਬੂਟਾ ਸਿੰਘ, ਜਿਸ ਦੇ ਚਾਰ ਲੜਕੀਆਂ ਅਤੇ ਇੱਕ ਲੜਕਾ ਹੈ, ਦੇ ਘਰ ਵਾਲੇ ਦੀ 13 ਸਾਲ ਪਹਿਲਾਂ ਮੌਤ ਹੋ ਗਈ ਸੀ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਣ ਕਰਕੇ ਪਿੰਡ ਧਿੰਗੜ ਵਾਸੀਆਂ ਨੇ ਅਤਿ ਲੋੜਵੰਦ ਵਿਧਵਾ ਭੈਣ ਲਈ ਰਹਿਣ ਲਈ ਮਕਾਨ ਬਣਾਉਣ ਦੀ ਵਿਉਂਤਬੰਦੀ ਕਰਕੇ ਇੱਕ ਦਿਨ ’ਚ ਦੋ ਕਮਰੇ, ਬਾਥਰੂਮ, ਲੈਟਰਿਨ ਤੇ ਰਸੋਈ ਬਣਾ ਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ ਹੈ।
ਬਲਾਕ ਦੇ 25 ਮੈਂਬਰ ਗੁਰਦੀਪ ਇੰਸਾਂ ਨੇ ਦੱਸਿਆ ਕਿ ਵਿਧਵਾ ਭੈਣ ਦਾ ਮਕਾਨ ਬਣਾਉਣ ਸਮੇਂ ਕਹਿਰ ਦੀ ਗਰਮੀ ਵੀ ਡੇਰਾ ਸ਼ਰਧਾਲੂਆਂ ਦੇ ਹੌਂਸਲੇ ਮੂਹਰੇ ਅਸਫਲ ਰਹੀ, ਸਮੁੱਚੇ ਪਿੰਡ ’ਚ ਇਸ ਮਕਾਨ ਬਣਾਉਣ ਦੀ ਖੂਬ ਚਰਚਾ ਹੋ ਰਹੀ ਹੈ। ਪਿੰਡ ਧਿੰਗੜ ਦੀ ਸਰਪੰਚ ਮਲਕੀਤ ਕੌਰ ਦੇ ਪਤੀ ਹਰਬੰਸ ਸਿੰਘ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇੱਕ ਲੋੜਵੰਦ ਚਾਰ ਧੀਆਂ ਦੀ ਮਾਂ ਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤਾ ਹੈ, ਇਸ ਲਈ ਅਸੀਂ ਸਮੁੱਚੀ ਪੰਚਾਇਤ ਵੱਲੋਂ ਜਿੱਥੇ ਇਸ ਕਾਰਜ ਦੀ ਸ਼ਲਾਘਾ ਕਰਦੇ ਹਾਂ, ਉੱਥੇ ਡੇਰਾ ਸ਼ਰਧਾਲੂਆਂ ਦਾ ਕੋਟਿਨ-ਕੋਟਿ ਧੰਨਵਾਦ ਵੀ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵਾਂਗ ਬਾਕੀ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਸਮਾਜ ’ਚ ਲੋੜਵੰਦਾਂ ਦੇ ਕੰਮ ਆਉਣਾ ਚਾਹੀਦਾ ਹੈ। ਇਸ ਮੌਕੇ ਬਲਾਕ ਦੇ ਪੰਦਰ੍ਹਾਂ ਮੈਂਬਰ ਹਰਚਰਨ ਸਿੰਘ ਪੱਪੀ ਅਤੇ ਗੁਰਬਖ਼ਸ਼ ਸਿੰਘ ਬੱਗਾ ਨੇ ਇਸ ਕਾਰਜ ’ਚ ਯੋਗਦਾਨ ਪਾਉਣ ਵਾਲੇ ਵੱਡੀ ਗਿਣਤੀ ’ਚ ਪੁੱਜੇ ਪ੍ਰੇਮੀ ਵੀਰਾਂ ਤੇ ਭੈਣਾਂ ਅਤੇ ਸਮੁੱਚੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ