ਮਾਰੂਤੀ ਅਰਟਿਗਾ 2022 ਲਾਂਚ, ਹੁਣ CNG ਆਪਸ਼ਨ ਵੀ ਮਿਲੇਗਾ
ਮੁੰਬਈ। ਮਾਰੂਤੀ ਸੁਜ਼ੂਕੀ ਅਰਟਿਗਾ 2022 ਨੂੰ ਕਈ ਅਪਡੇਟਸ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ MPV ਦੀ ਸ਼ੁਰੂਆਤੀ ਕੀਮਤ 8.35 ਲੱਖ ਰੁਪਏ ਰੱਖੀ ਗਈ ਹੈ, ਜਦਕਿ ਟਾਪ ਵੇਰੀਐਂਟ ZXi ਦੀ ਕੀਮਤ 12.79 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਹ ਪਹਿਲੀ ਵਾਰ ਹੈ ਜਦੋਂ ਮਾਰੂਤੀ ਅਰਟਿਗਾ ਦੇ ਟਾਪ ਵੇਰੀਐਂਟ ‘ਚ CNG ਆਪਸ਼ਨ ਵੀ ਦਿੱਤਾ ਜਾਵੇਗਾ। ਅਪਡੇਟ ਕੀਤੀ ਅਰਟਿਗਾ ਦੀ ਲੁੱਕ ਅਤੇ ਫੀਚਰਸ ‘ਚ ਵੀ ਅਪਡੇਟਸ ਦਿੱਤੇ ਗਏ ਹਨ।
ਲੇਟੇਸਟ ਅਰਟਿਗਾ ਚਾਰ ਟ੍ਰਿਮਸ ਅਤੇ 11 ਬ੍ਰਾਂਡ ਵੇਰੀਐਂਟਸ ਵਿੱਚ ਆਈ ਹੈ। VXi, ZXi ਅਤੇ ZXi+ ‘ਤੇ ਤਿੰਨ ਆਟੋਮੈਟਿਕ ਵਿਕਲਪ ਹਨ, ਜਦੋਂਕਿ CNG ਵਿਕਲਪ ਵੀ ਦੋ ਵੇਰੀਐਂਟ ‘ਚ ਉਪਲਬਧ ਹਨ। ਮਾਰੂਤੀ ਸੁਜ਼ੂਕੀ ਅਰਟਿਗਾ 2022 ਪੈਟਰੋਲ ਇੰਜਣ ’ਚ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ 20.51 kmpl ਦੀ ਮਾਈਲੇਜ ਦਿੰਦੀ ਹੈ। ਇਸ ਦੇ ਨਾਲ ਹੀ ਇਹ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ 20.30 kmpl ਦੀ ਮਾਈਲੇਜ ਦਿੰਦੀ ਹੈ। ਜਦੋਂਕਿ CNG ਮੋਡ ‘ਚ ਨਵੀਂ ਅਰਟਿਗਾ ਦਾ ਮਾਈਲੇਜ 26.11 kmpl ਹੈ। CNG ਵੇਰੀਐਂਟ ਸਿਰਫ ਮੈਨੂਅਲ ਗਿਅਰਬਾਕਸ ਦੇ ਨਾਲ ਆਉਂਦਾ ਹੈ।
ਮਾਰੂਤੀ ਸੁਜ਼ੂਕੀ ਅਰਟਿਗਾ 2022 ਵਿੱਚ ਬਿਹਤਰੀਨ K-ਸੀਰੀਜ਼ 1.5-ਲੀਟਰ ਡਿਊਲ ਵੀਵੀਟੀ ਇੰਜਣ ਦਿੱਤਾ ਗਿਆ ਹੈ। ਪੈਟਰੋਲ ਇੰਜਣ ਨੂੰ 5-ਸਪੀਡ ਮੈਨੂਅਲ ਯੂਨਿਟ ਅਤੇ ਇੱਕ ਨਵੀਂ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਯੂਨਿਟ ਨਾਲ ਜੋੜਿਆ ਗਿਆ ਹੈ। ਆਟੋਮੈਟਿਕ ਗਿਅਰਬਾਕਸ ਵਿੱਚ ਪੈਡਲ ਸ਼ਿਫਟਰ ਵੀ ਉਪਲਬਧ ਹਨ। ਪਹਿਲਾਂ ਇਸ ’ਚ 4-ਸਪੀਡ ਟਾਰਕ ਕਨਵਰਟਰ ਦਾ ਵਿਕਲਪ ਮਿਲਦਾ ਸੀ।
2022 ਮਾਰੂਤੀ ਸੁਜ਼ੂਕੀ ਅਰਟਿਗਾ ਨੂੰ ਇੱਕ ਨਵੀਂ ਗ੍ਰਿਲ, 7-ਇੰਚ ਸਮਾਰਟਪਲੇ ਪ੍ਰੋ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ, ਇੰਜਣ ਸਟਾਰਟ-ਸਟਾਪ ਬਟਨ, ਹਾਈਟ ਅਡਜਸਟੇਬਲ ਡਰਾਈਵਰ ਸੀਟ ਅਤੇ ਸੁਜ਼ੂਕੀ ਕਨੈਕਟ ਟੈਲੀਮੈਟਿਕਸ ਮਿਲਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ