ਫੌਜ ਅੱਗੇ ਇਮਰਾਨ ਵੀ ਹਾਰੇ
ਪਾਕਿਸਤਾਨ ਇੱਕ ਵਾਰ ਫ਼ਿਰ ਅਸਥਿਰਤਾ ਦੀ ਗਿ੍ਰਫ਼ਤ ’ਚ ਹੈ ਸੰਸਦ ’ਚ ਬੇਭਰੋਗੀ ਮਤਾ ਖਾਰਜ਼ ਹੋਣ ਅਤੇ ਨੈਸ਼ਨਲ ਐਸੰਬਲੀ ਭੰਗ ਕੀਤੇ ਜਾਣ ਦੇ ਮਾਮਲੇ ’ਚ ਸੋਮਵਾਰ ਨੂੰ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਵਿਰੋਧੀ ਪਾਰਟੀ ਪਾਕਿਸਤਾਨ ਪੀਪੁਲਸ ਪਾਰਟੀ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ, ਇਸ ਵਿਚ ਕਿਹਾ ਗਿਆ ਕਿ ਇਸ ਮਾਮਲੇ ਦੀ ਸੁਣਵਾਈ ਲਈ ਸੁਪਰੀਮ ਕੋਰਟ ਦੇ ਸਾਰੇ 16 ਜੱਜਾਂ ਦੀ ਬੈਂਚ ਬਣਾਈ ਜਾਵੇ। ਇਸ ਮੰਗ ਨੂੰ ਤਿੰਨ ਜੱਜਾਂ ਦੀ ਬੈਂਚ ਨੇ ਖਾਰਜ਼ ਕਰ ਦਿੱਤਾ ਬੇਸ਼ੱਕ ਉਹ ਭਾਰੀ ਲੋਕ-ਫਤਵੇ ਵਾਲੀ ਨਵਾਜ਼ ਸ਼ਰੀਫ਼ ਦੀ ਸਰਕਾਰ ਹੋਵੇ ਜਾਂ ਆਮ ਬਹੁਮਤ ਵਾਲੀ ਇਮਰਾਨ ਖਾਨ ਦੀ (Imran Khan) ਸਰਕਾਰ, ਕਿਸੇ ਫੌਜੀ ਤਾਨਾਸ਼ਾਹ ਨੂੰ ਉਸ ਨੂੰ ਡੇਗਦਿਆਂ ਦੇਰ ਨਹੀਂ ਲੱਗਦੀ ਪਾਕਿਸਤਾਨ ਦਾ ਸਿਆਸੀ ਇਤਿਹਾਸ ਉਲਟਫੇਰ ਨਾਲ ਭਰਿਆ ਤੇ ਖੂਨ-ਖਰਾਬੇ ਵਾਲਾ ਰਿਹਾ ਹੈ ਚੁਣੀਆਂ ਹੋਈਆਂ ਸਰਕਾਰਾਂ ਨੂੰ ਫੌਜੀ ਤਾਨਾਸ਼ਾਹੀ ਨੇ ਚਾਰ ਵਾਰ ਡੇਗਿਆ ਹੈ।
ਦੋ ਪ੍ਰਧਾਨ ਮੰਤਰੀਆਂ ਨੂੰ ਨਿਆਂਪਾਲਿਕਾ ਨੇ ਬਰਖ਼ਾਸਤ ਕੀਤਾ, ਜਦੋਂਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਫਾਂਸੀ ਦਿੱਤੀ ਗਈ ਅਤੇ ਇੱਕ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਕਰ ਦਿੱਤੀ ਗਈ ਮੌਜੂਦਾ ਘਟਨਾਕ੍ਰਮ ਉਸ ਉਥਲ-ਪੁਥਲ ਦਾ ਦੁਹਰਾਅ ਹੈ ਫੌਜ ਵੱਲੋਂ ਆਪਣੇ ਹੱਥ ਖਿੱਚ ਲੈਣ ਤੋਂ ਬਾਅਦ ਕਈ ਸਹਿਯੋਗੀਆਂ ਨੇ ਵੀ ਇਮਰਾਨ ਖਾਨ (Imran Khan) ਦਾ ਸਾਥ ਛੱਡ ਦਿੱਤਾ ਸਾਰੇ ਜਾਣਦੇ ਹਨ ਕਿ ਇਮਰਾਨ ਖਾਨ ‘ਇਲੈਕਟਿਡ’ ਨਹੀਂ, ਸਗੋਂ ਫੌਜ ਵੱਲੋਂ ‘ਸਿਲੈਕਟਿਡ’ ਸਨ ਕੋਰੋਨਾ ਨਾਲ ਪੈਦਾ ਹੋਏ ਸੰਕਟ ਤੋਂ ਬਾਅਦ ਫੌਜ ਨੇ ਸੱਤਾ ’ਤੇ ਮੁਕੰਮਲ ਕੰਟਰੋਲ ਕਰ ਲਿਆ ਸੀ। ਇਮਰਾਨ ਖਾਨ ਪਹਿਲਾਂ ਕਠਪੁਤਲੀ ਪ੍ਰਧਾਨ ਮੰਤਰੀ ਸਨ ਅਤੇ ਉਸ ਤੋਂ ਬਾਅਦ ਉਹ ਸਿਰਫ਼ ਮੁਖੌਟਾ ਪ੍ਰਧਾਨ ਮੰਤਰੀ ਰਹਿ ਗਏ ਸਨ ਇਹ ਤੱਥ ਜੱਗ-ਜਾਹਿਰ ਹਨ ਕਿ ਪਿਛਲੀਆਂ ਆਮ ਚੋਣਾਂ ’ਚ ਫੌਜ ਨੇ ਪੁੂਰੀ ਤਾਕਤ ਲਾ ਕੇ ਇਮਰਾਨ ਖਾਨ ਨੂੰ ਜਿਤਾਇਆ ਸੀ ਅਤੇ ਇਸ ਲਈ ਵੱਡੀ ਹੇਰਾਫ਼ੇਰੀ ਵੀ ਕੀਤੀ ਗਈ ਸੀ ਚੋਣ ਪ੍ਰਚਾਰ ਅਤੇ ਵੋਟਾਂ ਤੋਂ ਲੈ ਕੇ ਗਿਣਤੀ ਤੱਕ ਸਾਰਾ ਪ੍ਰਬੰਧ ਫੌਜ ਨੇ ਆਪਣੇ ਕੰਟਰੋਲ ’ਚ ਰੱਖਿਆ ਸੀ।
ਸੁਰੱਖਿਆ ਏਜੰਸੀਆਂ ਨੇ ਚੁਣਾਵੀ ਕਵਰੇਜ਼ ਨੂੰ ਪ੍ਰਭਾਵਿਤ ਕਰਨ ਲਈ ਲਗਾਤਾਰ ਅਭਿਆਨ ਚਲਾਇਆ ਜੋ ਵੀ ਪੱਤਰਕਾਰ, ਚੈਨਲ ਜਾਂ ਅਖਬਾਰ ਨਵਾਜ ਸ਼ਰੀਫ਼ ਦੇ ਪੱਖ ’ਚ ਖੜ੍ਹਾ ਨਜ਼ਰ ਆਇਆ, ਖੁਫ਼ੀਆ ਏਜੰਸੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ ਚੋਣਾਂ ਤੋਂ ਐਨ ਪਹਿਲਾਂ ਭਿ੍ਰਸ਼ਟਾਚਾਰ ਦੇ ਇੱਕ ਮਾਮਲੇ ’ਚ ਨਵਾਜ਼ ਸ਼ਰੀਫ਼ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਤਾਂ ਕਿ ਇਮਰਾਨ ਖਾਨ ਸੱਤਾ ਦੇ ਮਜ਼ਬੂਤ ਦਾਅਵੇਦਾਰ ਬਣ ਕੇ ਉੱਭਰ ਸਕਣ ਰੂਸ-ਯੂਕਰੇਨ ਜੰਗ ਸਬੰਧੀ ਪਾਕਿਸਤਾਨ ਦੀ ਸਥਿਤੀ ਵਚਿੱਤਰ ਹੈ ਇਮਰਾਨ ਖਾਨ ਰੂਸ ਦੀ ਹਮਾਇਤ ’ਚ ਖੜ੍ਹੇ ਨਜ਼ਰ ਆਏ, ਤਾਂ ਫੌਜ ਮੁਖੀ ਜਨਰਲ ਕਮਰ ਬਾਜਵਾ ਨੇ ਇਸ ਦੇ ਉਲਟ ਰੁਖ ਅਪਣਾਇਆ ਹੈ ਬਾਜਵਾ ਨੇ ਯੂਕਰੇਨ ’ਤੇ ਰੂਸੀ ਹਮਲੇ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ ਕਿਹਾ ਜਾਂਦਾ ਹੈ ਕਿ ਪਾਕਿਸਤਾਨ ’ਚ ਸੱਤਾ ਤਿੰਨ ਏ (ਆਰਮੀ, ਅੱਲ੍ਹਾ ਅਤੇ ਅਮਰੀਕਾ) ਦੇ ਆਸਰੇ ਚੱਲਦੀ ਹੈ ਪੁਰਾਣੀ ਕਹਾਵਤ ਹੈ ਕਿ ਤੁਸੀਂ ਆਪਣਾ ਦੋਸਤ ਬਦਲ ਸਕਦੇ ਹੋ, ਗੁਆਂਢੀ ਨਹੀਂ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ, ਇਸ ਲਈ ਨਾ ਚਾਹੁੰਦੇ ਹੋਏ ਵੀ ੳੱੁਥੋਂ ਦੀਆਂ ਘਟਨਾਵਾਂ ਸਾਨੂੰ ਪ੍ਰਭਾਵਿਤ ਕਰਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ