ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home Breaking News ਦੇਸ਼ ਵਿੱਚ ਕੋਵਿ...

    ਦੇਸ਼ ਵਿੱਚ ਕੋਵਿਡ ਦੇ 164.44 ਕਰੋੜ ਟੀਕੇ ਲੱਗੇ

    Corona Vaccine Sachkahoon

    ਦੇਸ਼ ਵਿੱਚ ਕੋਵਿਡ ਦੇ 164.44 ਕਰੋੜ ਟੀਕੇ ਲੱਗੇ

    ਨਵੀਂ ਦਿੱਲੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 57 ਲੱਖ ਤੋਂ ਜ਼ਿਅਦਾ ਕੋਵਿਡ ਟੀਕੇ (Corona Vaccine) ਲਗਾਏ ਗਏ ਹਨ। ਇਸ ਨਾਲ ਕੁੱਲ ਟੀਕਾਕਰਨ 164.44 ਕਰੋੜ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 57 ਲੱਖ 35 ਹਜ਼ਾਰ 692 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 164 ਕਰੋੜ 44 ਲੱਖ 73 ਹਜ਼ਾਰ 216 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ।

    ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 2 ਲੱਖ 51 ਹਜ਼ਾਰ 209 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਹੀ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 21 ਲੱਖ 5 ਹਜ਼ਾਰ 611 ਹੋ ਗਈ ਹੈ। ਇਹ ਸੰਕਰਮਿਤ ਕੇਸਾਂ ਦਾ 5.18 ਫੀਸਦੀ ਹੈ। ਰੋਜਾਨਾ ਇਨਫੈਕਸ਼ਨ ਦਰ 15.18 ਪ੍ਰਤੀਸ਼ਤ ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਸ ਮਿਆਦ ਵਿੱਚ ਤਿੰਨ ਲੱਖ 47 ਹਜ਼ਾਰ 443 ਲੋਕ ਕੋਵਿਡ ਤੋਂ ਮੁਕਤ ਹੋਏ ਹਨ। ਹੁਣ ਤੱਕ ਕੁੱਲ 3 ਕਰੋੜ 80 ਲੱਖ 24 ਹਜ਼ਾਰ 771 ਲੋਕ ਕੋਵਿਡ ਤੋਂ ਉੱਭਰ ਚੁੱਕੇ ਹਨ। ਰਿਕਵਰੀ ਦਰ 93.60 ਫੀਸਦੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 15 ਲੱਖ 82 ਹਜ਼ਾਰ 307 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 72 ਕਰੋੜ 37 ਲੱਖ 48 ਹਜ਼ਾਰ 555 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here