ਬਾਰਾਬੰਕੀ ਵਿੱਚ ਸਪਾ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ

Barabanki Sachkahoon

ਬਾਰਾਬੰਕੀ ਵਿੱਚ ਸਪਾ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ

ਬਾਰਾਬੰਕੀ। ਉੱਤਰ-ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾ ਦੌਰਾਨ ਸਿਆਸੀ ਪਾਰਟੀਆਂ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਹੰਗਾਮਾ ਬਾਰਾਬੰਕੀ ਜਿਲ੍ਹੇ ਵਿੱਚ ਸਮਾਜਵਾਦੀ ਪਾਰਟੀ (ਸਪਾ) ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਬਾਰਾਬੰਕੀ (Barabanki) ਜਿਲ੍ਹੇ ਦੀ ਰਾਮਨਗਰ ਵਿਧਾਨ ਸਭਾ ਸੀਟ ਲਈ 2 ਦਿੱਗਜ਼ ਨੇਤਾਵਾਂ ਦੇ ਦਾਅਵੇ ਨੂੰ ਲੈ ਕੇ ਪੈਦਾ ਹੋਏ ਟਕਰਾਅ ਨੂੰ ਸੁਲਝਾਉਣ ਲਈ ਸਪਾ ਲੀਡਰਸ਼ਿਪ ਨੇ ਜੋ ਹੱਲ ਕੱਢਿਆ ਸੀ, ਉਸ ਨਾਲ ਵੀ ਪਾਰਟੀ ਦੀ ਸਮੱਸਿਆ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ। ਦਰਅਸਲ ਇਸ ਵਿਧਾਨ ਸਭਾ ਹਲਕੇ ਵਿੱਚ ਸਪਾ ਦੇ ਦਿੱਗਜ਼ ਆਗੂ ਅਰਵਿੰਦ ਸਿੰਘ ਗੋਪੇ ਅਤੇ ਮਰਹੂਮ ਆਗੂ ਬੇਨੀ ਪ੍ਰਸਾਦ ਵਰਮਾ ਦੇ ਪੁੱਤਰ ਰਾਕੇਸ਼ ਕੁਮਾਰ ਵਰਮਾ ਟਿਕਟ ਦੇ ਦਾਅਵੇਦਾਰ ਸਨ।

ਦੋਵਾਂ ਵਿਚਾਲੇ ਟਕਰਾਅ ਨੂੰ ਟਾਲਣ ਲਈ ਸਪਾ ਲੀਡਰਸ਼ਿੱਪ ਨੇ ਵਰਮਾ ਨੂੰ ਕੁਰਸੀ ਵਿਧਾਨਸਭਾ ਖੇਤਰ ਤੋਂ ਅਤੇ ਗੋਪ ਨੂੰ ਦਰਿਆਬਾਦ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਬਣਾਇਆ। ਪਰ ਇਸ ਬਦਲਾਅ ਕਾਰਨ ਹੁਣ ਦਰਿਆਬਾਦ ਵਿਧਾਨਸਭਾ ਸੀਟ ’ਤੇ ਵੱਡਾ ਟਕਰਾਅ ਪੈਦਾ ਹੋ ਗਿਆ ਹੈ। ਦਰਿਆਬਾਦ ਸੀਟ ਤੋਂ 6 ਵਾਰ ਵਿਧਾਇਕ ਰਹਿ ਚੁੱਕੇ ਰਾਜੀਵ ਕੁਮਾਰ ਸਿੰਘ ਨੇ ਹੁਣ ਗੋਪ ਦੀ ਨਾਮਜ਼ਦਗੀ ਖਿਲਾਫ਼ ਆਪਣਾ ਵਿਰੋਧ ਦਰਜ਼ ਕਰਵਾਇਆ ਹੈ। ਸਿੰਘ ਨੇ ਕੇਂਦਰੀ ਲੀਡਰਸ਼ਿਪ ਨੂੰ ਗਲਤੀ ਸੁਧਾਰਨ ਲਈ 2 ਦਿਨ ਦਾ ਸਮਾਂ ਦਿੱਤਾ ਹੈ। ਸਿੰਘ ਦਾ ਦਾਅਵਾ ਹੈ ਕਿ 6 ਵਾਰ ਦਰਿਆਬਾਦ ਵਿਧਾਨਸਭਾ ਹਲਕੇ ਦੀ ਅਗਵਾਈ ਕਰਨ ਕਾਰਨ ਇਲਾਕੇ ਵਿੱਚ ਉਹਨਾਂ ਦੀ ਮਜ਼ਬੂਤ ਪਕੜ ਹੈ। ਇਸ ਲਈ ਉਹ ਇਸ ਸੀਟ ਲਈ ਉਮੀਦਵਾਰੀ ਦਾ ਕੁਦਰਤੀ ਹੱਕਦਾਰ ਹੈ। ਇਸ ਸਬੰਧੀ ਉਹਨਾਂ ਨੇ ਆਪਣਾ ਰੋਸ ਦਰਜ਼ ਕਰਵਾਉਂਦੇ ਹੋਏ ਕੇਂਦਰੀ ਲੀਡਰਸ਼ਿਪ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ