ਸਾਡੇ ਨਾਲ ਸ਼ਾਮਲ

Follow us

16.5 C
Chandigarh
Tuesday, February 17, 2026
More
    Home Breaking News ਦੱਖਣੀ ਅਫਰੀਕਾ ...

    ਦੱਖਣੀ ਅਫਰੀਕਾ ਨੇ ਇੱਕ ਰੋਜ਼ਾ ਲੜੀ ’ਚ ਕੀਤਾ ਕਲੀਨ ਸਵੀਪ

    ਆਖਰੀ ਮੁਕਾਬਲੇ ’ਚ ਭਾਰਤ ਨੂੰ 4 ਦੌੜਾਂ ਨਾਲ ਹਰਾਇਆ

    ਏਜੰਸੀ
    ਨਿਊਲੈਂਡਸ, 24 ਜਨਵਰੀ। ਤੀਜੇ ਅਤੇ ਆਖਰੀ ਵਨਡੇ ’ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕਰ ਲਿਆ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 288 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ’ਚ ਭਾਰਤੀ ਟੀਮ 49.2 ਓਵਰਾਂ ’ਚ 283 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਮੇਜ਼ਬਾਨ ਟੀਮ ਨੇ ਇਹ ਮੁਕਾਬਲਾ ਚਾਰ ਦੌੜਾਂ ਨਾਲ ਜਿੱਤ ਲਿਆ । ਦੱਖਣੀ ਅਫਰੀਕਾ ਵੱਲੋਂ ਕਵਿੰਟਨ ਡੀ ਕਾਕ ਨੇ 124 ਦੌੜਾਂ ਬਣਾਈਆਂ । ਉੱਥੇ ਹੀ ਗੇਂਦਬਾਜ਼ੀ ’ਚ ਐਂਡੀਲੇ ਫੇਹਲੁਕਵਾਯੋ ਅਤੇ ਲੁੰਗੀ ਨਗਿਡੀ ਨੇ ਤਿੰਨ-ਤਿੰਨ ਵਿਕਟਾਂ ਲਈਆਂ ।

    ਦੱਖਣੀ ਅਫਰੀਕਾ ਤੋਂ ਮਿਲੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇੱਕ ਸਮੇਂ 223 ਦੌੜਾਂ ’ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਦੀਪਕ ਚਾਹਰ ਨੇ 34 ਗੇਂਦਾਂ ’ਚ 54 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਮੈਚ ਨੂੰ ਰੋਮਾਂਚਕ ਮੋੜ ’ਤੇ ਲਿਆ ਦਿੱਤਾ । ਹਾਲਾਂਕਿ ਜਦੋਂ ਭਾਰਤ ਨੂੰ ਜਿੱਤ ਲਈ 18 ਗੇਂਦਾਂ ਵਿੱਚ 10 ਦੌੜਾਂ ਦੀ ਲੋੜ ਸੀ ਤਾਂ ਦੀਪਕ ਚਾਹਰ ਇੱਕ ਵੱਡਾ ਸ਼ਾਟ ਖੇਡਣ ਦੇ ਚੱਕਰ ’ਚ ਆਊਟ ਹੋ ਗਏ ਅਤੇ ਭਾਰਤ ਜਿੱਤਿਆ ਹੋਇਆ ਮੁਕਾਬਲਾ ਹਾਰ ਗਿਆ ।

    ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ । ਕਪਤਾਨ ਕੇਐੱਲ ਰਾਹੁਲ 18 ਦੌੜਾਂ ਦੇ ਕੁੱਲ ਸਕੋਰ ’ਤੇ ਪੈਵੇਲੀਅਨ ਪਰਤ ਗਏ । ਉਨ੍ਹਾਂ ਨੇ 10 ਗੇਂਦਾਂ ਵਿੱਚ 9 ਦੌੜਾਂ ਬਣਾਈਆਂ । ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਅਰਧ ਸੈਂਕੜੇ ਲਗਾ ਕੇ ਟੀਮ ਨੂੰ ਮਜਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ ਸੀ। ਦੋਵਾਂ ਨੇ ਦੂਜੇ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ ।

    ਸਿਖਰ ਧਵਨ 73 ਗੇਂਦਾਂ ’ਚ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 84 ਗੇਂਦਾਂ ’ਚ ਪੰਜ ਚੌਕਿਆਂ ਦੀ ਮੱਦਦ ਨਾਲ 65 ਦੌੜਾਂ ਬਣਾਈਆਂ । ਇਸ ਤੋਂ ਬਾਅਦ ਰਿਸਭ ਪੰਤ ਜੀਰੋ ‘ਤੇ ਆਊਟ ਹੋ ਗਏ । ਸੂਰਿਆਕੁਮਾਰ ਯਾਦਵ ਅਤੇ ਸ੍ਰੇਅਸ ਅਈਅਰ ਨੂੰ ਚੰਗੀ ਸੁਰੂਆਤ ਮਿਲੀ, ਪਰ ਦੋਵੇਂ ਸੈੱਟ ਹੋਣ ਤੋਂ ਬਾਅਦ ਆਊਟ ਹੋ ਗਏ । ਅਈਅਰ ਨੇ 34 ਗੇਂਦਾਂ ’ਚ 26 ਅਤੇ ਸੂਰਿਆਕੁਮਾਰ ਨੇ 32 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਲੁੰਗੀ ਐਨਗਿਡੀ ਨੇ 58 ਅਤੇ ਐਂਡੀਲੇ ਫੇਹਲੁਕਵਾਯੋ ਨੇ 40 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here