ਦੇਸ਼ ’ਚ ਕੋਰੋਨਾ ਦੇ 3.33 ਲੱਖ ਨਵੇਂ ਮਾਮਲੇ ਆਏ, 525 ਮੌਤਾਂ

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਤੀਸਰੇ ਦਿਨ ਗਿਰਾਵਟ ਆਈ ਹੈ। ਪਿਛਲੇ 24 ਘੰਟੇ ਦੌਰਾਨ ਕੋਰੋਨਾ ਦੇ 3,33,533 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਇਸ ’ਚ 4,171 ਕੇਸਾਂ ’ਚ ਕਮੀ ਆਈ ਹੈ। ਹੁਣ ਕੋਰੋਨਾ ਦੇ ਕੁਲ ਐਕਟਿਵ ਕੇਸਾਂ ਦੀ ਗਿਣਤੀ 21,87,205 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ’ਚ 2,59,168 ਲੋਕ ਠੀਕ ਹੋਏ ਹਨ। ਜਦ ਕਿ 525 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਕਲ੍ਹ ਠੀਕ ਹੋਏ ਮਰੀਜਾਂ ਦੀ ਗਿਣਤੀ 488 ਸੀ। ਕੁੱਲ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ ਹੁਣ 3,65,60,650 ਤੱਕ ਪਹੁੰਚ ਗਿਆ ਹੈ। ਮੰਤਰਾਲੇ ਅਨੁਸਾਰ ਕੁੱਲ ਮੌਤਾਂ ਦੀ ਗਿਣਤੀ ਹੁਣ 4,89,409 ਹੋ ਗਈ ਹੈ।