ਪ੍ਰਿਅੰਕਾ ਗਾਂਧੀ ਯੂਪੀ ਵਿੱਚ ਵਿਧਾਨ ਸਭਾ ਚੋਣ ਲੜ ਸਕਦੀ ਹੈ
ਨਵੀਂ ਦਿੱਲੀ। ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀ ਪਾਰਟੀ ਇੰਚਾਰਜ (Priyanka Gandhi) ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਉਹ ਚੋਣ ਮੈਦਾਨ ਵਿੱਚ ਉੱਤਰ ਸਕਦੀ ਹੈ ਅਤੇ ਇਸ ਨੂੰ ਲੈ ਕੇ ਪਾਰਟੀ ਵਿੱਚ ਪਿਛਲੇ ਇੱਕ ਮਹੀਨੇ ਤੋਂ ਇਸ ਵਿਸ਼ੇ ’ਤੇ ਚਰਚਾ ਚੱਲ ਰਹੀ ਹੈ। ਪ੍ਰਿਅੰਕਾ ਨੇ ਸ਼ੁੱਕਰਵਾਰ ਨੂੰ ਇੱਥੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਉੱਤਰ ਪ੍ਰਦੇਸ਼ ਲਈ ਪਾਰਟੀ ਦਾ ਯੂਥ ਮੈਨੀਫੈਸਟੋ ਜਾਰੀ ਕਰਦੇ ਹੋਏ ਇਹ ਗੱਲ ਕਹੀ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਪ੍ਰਿਅੰਕਾ (Priyanka Gandhi) ਨੇ ਸ਼ਪਸ਼ੱਟ ਕੀਤਾ ਕਿ ਉਹ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਮੁੱਖ ਮੰਤਰੀ ਨਹੀਂ ਬਣੇਗੀ, ਪਰ ਚੋਣ ਲੜ ਸਕਦੀ ਹੈ। ਵਰਣਨਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਿਆਨਾਥ ਨੂੰ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਗੋਰਖਪੁਰ ਸਦਰ ਸੀਟ ਤੋ ਆਪਣਾ ਉਮੀਦਵਾਰ ਐਲਾਨ ਕਰ ਚੁੱਕੀ ਹੈ। ਜਦੋਂ ਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖੀਲੇਸ਼ ਯਾਦਵ ਵੀ ਮੈਨਪੁਰੀ ਜਿਲ੍ਹੇ ਦੀ ਕਰਹਲ ਸੀਟ ਤੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਹੋਣਗੇ।
ਪ੍ਰਿਅੰਕਾ (Priyanka Gandhi) ਤੋਂ ਪੁੱਛਿਆ ਗਿਆ ਕਿ ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੌਰਾਨ ਕਾਂਗਰਸ ਦਾ ਮੁੱਖਮੰਤਰੀ ਪਦ ਦਾ ਦਾਵੇਦਾਰ ਕੌਣ ਹੋਵੇਗਾ, ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ,‘‘ਕੀ ਤੁਹਾਨੂੰ ਮੇਰੇ ਤੋਂ ਇਲਾਵਾ ਓਥੇ ਕੋਈ ਹੋਰ ਚਿਹਰਾ ਨਜ਼ਰ ਆਉਂਦਾ ਹੈ ।’’ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਨਹੀਂ ਬਣੇਗੀ, ਪਰ ਚੋਣ ਲੜ ਸਕਦੀ ਹੈ। ਉਹਨਾਂ ਨੇ ਸਪਸ਼ੱਟ ਕੀਤਾ ਕਿ ਚੋਣ ਕਿੱਥੋਂ ਲੜਨੀ ਹੈ ਇਸ ਦਾ ਫੈਸਲਾ ਅਜੇ ਤੈਅ ਨਹੀਂ ਹੋਇਆ ਹੈ। ਪ੍ਰਿਅੰਕਾ ਨੇ ਕਿਹਾ,‘‘ ਪਿਛਲੇ ਇੱਕ ਮਹੀਨੇ ਤੋਂ ਪਾਰਟੀ ਵਿੱਚ ਇਸ ਗੱਲ ’ਤੇ ਵਿਚਾਰ ਹੋ ਰਿਹਾ ਹੈ ਕਿ ਮੈਨੂੰ ਉੱਤਰ ਪ੍ਰਦੇਸ਼ ’ਚ ਚੋਣ ਲੜਨੀ ਚਾਹੀਦੀ ਹੈ। ਚੋਣਾਂ ਕਿੱਥੋਂ ਲੜਨੀਆਂ ਹਨ ਇਹ ਫਿਲਹਾਲ ਤੈਅ ਨਹੀਂ ਹੈ। ਯੋਗੀ ਨੂੰ ਚੋਣਾਂ ’ਚ ਚੁਣੌਤੀ ਦੇਣ ਦੇ ਸਵਾਲ ’ਤੇ ਪ੍ਰਿਅੰਕਾ ਨੇ ਕਿਹਾ ਇਹ ਜ਼ਰੂਰੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ