ਮਥੁਰਾ ’ਚ ਮਾਲ ਗੱਡੀ ਪਟੜੀ ਤੋਂ ਉੱਤਰੀ, ਦਿੱਲੀ-ਮਥੁਰਾ ਰੇਗ ਮਾਰਗ ਪ੍ਰਭਾਵਿਤ

Train Derailed Sachkahoon

ਮਥੁਰਾ ’ਚ ਮਾਲ ਗੱਡੀ ਪਟੜੀ ਤੋਂ ਉੱਤਰੀ, ਦਿੱਲੀ-ਮਥੁਰਾ ਰੇਗ ਮਾਰਗ ਪ੍ਰਭਾਵਿਤ

ਮਥੁਰਾ। ਉੱਤਰ ਮੱਧ ਰੇਲਵੇ ਦੇ ਮਥੁਰਾ ਪਲਵਲ ਸੈਕਸ਼ਨ ’ਤੇ ਭੁਤੇਸ਼ਵਰ ਅਤੇ ਵ੍ਰਿੰਦਾਵਨ ਰੋੜ ਸਟੇਸ਼ਨਾਂ ਵਿਚਾਲੇ (Train Derailed) ਇੱਕ ਮਾਲ ਗੱਡੀ ਦੇ 15 ਡੱਬੇ ਪਲਟ ਜਾਣ ਕਾਰਨ ਮਥੁਰਾ ਦਿੱਲੀ ਰੇਲ ਮਾਰਗ ਪ੍ਰਭਾਵਿਤ ਹੋ ਗਿਆ। ਡੀਸੀਐਮ/ਪੀਆਰ ਓ ਐਸਕੇ ਸ਼੍ਰੀਵਾਸਤਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ 23:32 ਵਜੇ ਰਾਜਸਥਾਨ ਦੇ ਚਿਤੌੜ ਨਿੰਬਾ ਸਟੇਸ਼ਨ ਤੋਂ ਚੱਲ ਕੇ ਗਾਜੀਆਬਾਦ ਵੱਲ ਸੀਮਿੰਟ ਦੀਆਂ ਬੋਰੀਆਂ ਲੈ ਕੇ ਜਾ ਰਹੀ ਮਾਲਗੱਡੀ ਵਰਿੰਦਾਵਨ ਰੋੜ ਸਟੇਸ਼ਨ ਦੇ ਨੇੜੇ ਪਟੜੀ ਤੋਂ ਉੱਤਰ ਗਈ ਅਤੇ ਇੰਜਨ ਤੋਂ ਤੀਜੇ ਡੱਬੇ ਤੋਂ ਲੈ ਕੇ 17ਂ ਡੱਬੇ ਇੱਕ-ਇੱਕ ਕਰਕੇ ਪਲਟਦੇ ਚਲੇ ਗਏ। ਇਸ ਕਾਰਨ ਦਿੱਲੀ ਤੋਂ ਮਥੁਰਾ ਦੇ ਵਿੱਚਕਾਰ ਦੀਆਂ ਤਿੰਨੇ ਲਾਈਨਾਂ ਵਿੱਚ ਵਿਘਨ ਪੈ ਗਿਆ ਹੈ। ਹਾਦਸੇ ਵਾਲੀ ਥਾਂ ’ਤੇ ਡੱਬਿਆਂ ਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਦੇਰ ਸ਼ਾਮ ਤੱਕ ਰੇਲ ਮਾਰਗ ਵਿੱਚ ਵਿਘਨ ਪਈ ਰੇਲਗੱਡੀ ਦੇ ਬਹਾਲ ਹੋਣ ਦੀ ਉਮੀਦ ਹੈ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਉਹਨਾਂ ਨੇ ਦੱਸਿਆ ਕਿ ( Train Derailed) ਮਾਲਗੱਡੀ ਦੇ ਡੱਬਿਆਂ ਨੂੰ ਰੇਲ ਪਟੜੀ ਤੋਂ ਹਟਾਉਣ ਲਈ 300 ਕਰਮਚਾਰੀਆਂ ਤੋਂ ਬਿਨ੍ਹਾਂ ਰੇਲਵੇ ਦੇ ਹੁਨਰਮੰਦ ਟੈਕਨੀਸ਼ੀਅਨ ਲੱਗੇ ਹੋਏ ਹਨ। ਇਸ ਮੌਕੇ ਡੀਆਰਐਮ ਆਗਰਾ ਡਿਵੀਜ਼ਨ ਆਨੰਦ ਸਵਰੂਪ, ਡੀਸੀਐਮ ਅਮਨ ਵਰਮਾ, ਸੀਨੀਅਰ ਡੀਈਐਨ ਸੀਤਾਰਾਮ ਪ੍ਰਜਾਪਤੀ, ਸੀਨੀਅਰ ਡੀਐਸਸੀ ਕਮਾਂਡੈਂਟ ਪ੍ਰਕਾਸ਼ ਕੁਮਾਰ ਪਾਂਡਾ, ਸੀਨੀਅਰ ਡੀਐਸਈ ਵੀ ਜੇ ਸਿੰਘ ਅਤੇ ਸੀਨੀਅਰ ਡੀਐਮਈ ਆਰ ਦੇ ਵਰਮਾ, ਏਰੀਆ ਮੈਨੇਜਰ ਰਵੀ ਪ੍ਰਕਾਸ਼ ਸਮੇਤ 2 ਦਰਜ਼ਨ ਤੋਂ ਜ਼ਿਆਦਾ ਅਧਿਕਾਰੀ ਹਾਜ਼ਰ ਸਨ। ਸ਼੍ਰੀ ਵਾਸਤਵ ਨੇ ਦੱਸਿਆ ਕਿ ਮਾਲਗੱਡੀ ਦੇ ਡੱਬੇ ਉਸ ਸਮੇਂ ਪਲਟੇ ਜਦੋਂ ਮਾਲਗੱਡੀ ਵਰਿੰਦਾਵਨ ਰੋੜ ਦੇ ਯਾਰਡ ਤੋਂ ਗਾਜੀਆਬਾਦ ਲਈ ਚੱਲ ਰਹੀ ਸੀ। ਮਾਲਗੱਡੀ ਵਿੱਚ 5280 ਟਨ ਮਾਲ ਲੱਦਿਆ ਹੋਇਆ ਸੀ। ਰੇਲ ਮਾਰਗ ਵਿੱਚ ਵਿਘਨ ਪੈਣ ਕਾਰਨ ਚਾਰ ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦੋਂ ਕਿ 2 ਨੂੰ ਅੰਸ਼ਕ ਤੌਰ ’ਤੇ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਬਜਾਏ ਰੇਲ ਮਾਰਗ ਤੋਂ ਹੋਰ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ