ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ
ਨਵੀਂ ਦਿੱਲੀ। ਨਵੇਂ ਸਾਲ ਦੇ ਪਹਿਲੇ ਦਿਨ ਵਪਾਰਕ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। ਇੰਡੀਅਨ ਆਇਲ ਨੇ 1 ਜਨਵਰੀ, 2022 ਨੂੰ ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾ ਵਿੱਚ 102 ਰੁਪਏ ਦੀ ਕਟੌਤੀ ਕੀਤੀ ਹੈ। ਹੁਣ 19 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦਿੱਲੀ ਵਿੱਚ 1998.5 ਵਿੱਚ ਮਿਲੇਗਾ। ਚੇਨਈ ਵਿੱਚ ਖਪਤਕਾਰਾਂ ਲਈ ਵਪਾਰਕ ਐਲਪੀਜੀ ਸਿਲੰਡਰ 2131 ਰੁਪਏ ਵਿੱਚ ਅਤੇ ਮੁੰਬਈ ਵਿੱਚ 1948.50 ਰੁਪਏ ਵਿੱਚ ਮਿਲੇਗਾ। ਨਵੇਂ ਸਾਲ ਵਿੱਚ ਕੋਲਕਾਤਾ ਵਿੱਚ 19 ਕਿਲੋਗ੍ਰਾਮ ਦਾ ਗੈਸ ਸਿਲੰਡਰ 2076 ਰੁਪਏ ਵਿੱਚ ਮਿਲੇਗਾ।
ਇਸ ਦੇ ਨਾਲ ਹੀ ਇਸ ਵਾਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਅਕਤੂਬਰ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਇੰਡੀਅਨ ਆਇਲ ਮੁਤਾਬਕ ਨਵੇਂ ਸਾਲ ‘ਚ ਦਿੱਲੀ ਅਤੇ ਮੁੰਬਈ ਵਿੱਚ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ 900 ਰੁਪਏ ਹੈ। ਕੋਲਕਾਤਾ ਦੇ ਲੋਕਾ ਨੂੰ ਘਰੇਲੂ ਗੈਸ ਸਿਲੰਡਰ ਲਈ 926 ਰੁਪਏ ਅਤੇ ਚੇਨਈ ਵਾਲਿਆਂ ਲਈ 916 ਰੁਪਏ ਦੇਣੇ ਹੋਣਗੇ। ਲਖਨਊ ਵਿੱਚ ਰਸੋਈ ਗੈਸ 938 ਰੁਪਏ ਪ੍ਰਤੀ ਸਿਲੰਡਰ ਮਿਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ