ਫਰਾਂਸ ਵਿੱਚ ਕਰੋਨਾ ਦੇ 232,200 ਨਵੇਂ ਕੇਸ ਮਿਲੇ

Corona in France Sachkahoon

ਸੰਕਰਮਿਤਾਂ ਦੀ ਕੁੱਲ ਗਿਣਤੀ 9,972,800

62 ਫੀਸਦੀ ਮਾਮਲੇ ਨਵੇਂ ਵੇਰੀਐਂਟ ਓਮੀਕਰੋਨ ਦੇ

ਪੈਰਿਸ। ਫਰਾਂਸ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ 232,200 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਗਿਣਤੀ ਦੇਸ਼ ਵਿੱਚ ਇਸ ਸੰਕਰਮਣ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੇਸ ਹਨ। ਇਸ ਨਾਲ ਇੱਥੇ ਇਸ ਘਾਤਕ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 9,972,800 ਹੋ ਗਈ ਹੈ। ਫਰਾਂਸ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਤੀਜਾ ਦਿਨ ਸੀ, ਜਦੋਂ ਇਸ ਸੰਕਰਮਣ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 2,00,000 ਤੋਂ ਵੱਧ ਰਹੀ। ਫਰਾਂਸ ਦੀ ਪਬਲਿਕ ਹੈਲਥ ਏਜੰਸੀ ਦੇ ਅਨੁਸਾਰ, ਦੇਸ਼ ਦੇ ਵੱਖ-ਵੱਖ ਹਸਪਾਤਲਾਂ ਵਿੱਚ ਇਸ ਸਮੇਂ 18,000 ਤੋਂ ਵੱਧ ਮਰੀਜ਼ ਇਲਾਜ਼ ਅਧੀਨ ਹਨ।  ਇਨ੍ਹਾਂ ਵਿੱਚੋਂ 3543 ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ।

ਖੇਤਰੀ ਸਿਹਤ ਏਜੰਸੀ ੲਲੇ-ਡੀ-ਫਰਾਂਸ ਨੇ ਓਮੀਕਰੋਨ ਵਾਲੇ ਮਰੀਜ਼ਾਂ ਲਈ ਇੰਟੈਂਸਿਵ ਕੇਅਰ ਯੂਨਿਟ ਬਚਾਉਣ ਲਈ ਸਾਰੇ ਹਸਪਤਾਲਾਂ ਵਿੱਚ ਗੈਰ-ਜ਼ਰੂਰੀ ਸਰਜਰੀਆਂ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ। ਫਰਾਂਸ ਦੀ ਪਬਲਿਕ ਹੈਲਥ ਏਜੰਸੀ ਅਨੁਸਾਰ ਦੇਸ਼ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਕਰੋਨਾ ਨਾਲ ਸੰਕਰਮਿਤ ਪਾਏ ਗਏ 62.4 ਪ੍ਰਤੀਸ਼ਤ ਮਰੀਜ਼ ਓਮੀਕਰੋਨ ਵੇਰੀਐਂਟ ਤੋਂ ਪੀੜਤ ਹਨ। ਫਰਾਂਸ ਵਿੱਚ ਹੁਣ ਤੱਕ ਪੰਜ ਕਰੋੜ 30 ਲੱਖ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਹ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ 78.5 ਪ੍ਰਤੀਸ਼ਤ ਹੈ। ਪੈਰਿਸ ਵਿੱਚ ਬਾਰ ਅਤੇ ਰੈਸਟੋਰੈਂਟ ਨਵੇਂ ਸਾਲ ਦੀ ਸ਼ਾਮ ਨੂੰ ਬੰਦ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ