ਲੱਖਾ ਸਿਧਾਣਾ ਸਮੇਤ ਕੁੱਲ 15 ਲੋਕਾਂ ਦੇ ਖਿਲਾਫ਼ ਮਾਮਲਾ ਦਰਜ
ਤਰਨਤਾਰਨ (ਸੱਚ ਕਹੂੰ ਨਿਊਜ਼)। ਮਿਊਜ਼ਿਕ ਕੰਪਨੀ ਚਲਾ ਰਹੇ ਪੰਜਾਬੀ ਗਾਇਕ ਸੋਨੀ ਮਾਨ ਅਤੇ ਕੰਵਲ ਬਾਠ ਦੀ ਸ਼ਿਕਾਇਤ ਤੋਂ ਬਾਅਦ ਤਰਨਤਾਰਨ ਪੁਲਿਸ ਨੇ ਬੁੱਧਵਾਰ ਨੂੰ ਲੱਖਾ ਸਿਧਾਣਾ ਤੇ ਉਸ ਦੇ ਸਮਰਥਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੋਨੀ ਮਾਨ ਨੇ ਦੋਸ਼ ਲਾਇਆ ਸੀ ਕਿ ਲੱਖਾ ਸਿਧਾਣਾ ਨੂੰ ਉਸ ਦੇ ਗੀਤ ਤੱਤਾ ਤੱਤਾ *ਤੇ ਇਤਰਾਜ਼ ਹੈ। ਪਿਛਲੇ ਦੋ ਦਿਨਾਂ ਤੋਂ ਲੱਖਾ ਉਸ ਨੂੰ ਯੂ ਟਿਊਬ ਤੋਂ ਗੀਤ ਹਟਾਉਣ ਦੀ ਧਮਕੀ ਦੇ ਰਿਹਾ ਸੀ। ਜਦੋਂ ਉਹ ਗੀਤ ਹਟਾਉਣ ਲਈ ਰਾਜ਼ੀ ਨਹੀਂ ਹੋਏ ਤਾਂ ਮੁਲਜ਼ਮਾਂ ਨੇ ਮੰਗਲਵਾਰ ਰਾਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ।
ਸੋਨੀ ਮਾਨ ਅਤੇ ਕੰਵਲ ਬਾਠ ਬੁੱਧਵਾਰ ਨੂੰ ਐਸਐਸਪੀ ਦਫ਼ਤਰ ਪੁੱਜੇ। ਐਸਐਸਪੀ ਤਰਨਤਾਰਨ ਹਰਵਿੰਦਰ ਸਿੰਘ ਵਿਰਕ ਨੇ ਸੋਨੀ ਮਾਨ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸੋਨੀ ਮਾਨ ਦੀ ਸੁਰੱਖਿਆ ਲਈ ਇਲਾਕੇ ਵਿੱਚ ਪੀਸੀਆਰ ਵਧਾਉਣ ਲਈ ਕਿਹਾ ਹੈ। ਸੋਨੀ ਮਾਨ ਅਤੇ ਕੰਵਲ ਬਾਠ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਉਨ੍ਹਾਂ ਨੂੰ ਕਾਨਫਰੰਸ ਕਾਲ *ਤੇ ਧਮਕੀ ਦਿੱਤੀ ਸੀ।
ਲੱਖਾ ਤੋਂ ਇਲਾਵਾ ਚਾਰਾਂ ਦੇ ਨਾਂਅ ਐਫਆਈਆਰ
ਪੁਲਿਸ ਨੇ ਲੱਖਾ ਸਿਧਾਣਾ ਤੋਂ ਇਲਾਵਾ ਜਗਦੀਪ, ਕਰਨ, ਤੇਜ ਅਤੇ ਭੋਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ 15 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸੋਨੀ ਮਾਨ ਅਤੇ ਕੰਵਲ ਬਾਠ ਤੋਂ ਫ਼ੋਨ ਨੰਬਰ, ਕਾਲ ਡਿਟੇਲ ਅਤੇ ਸੀਸੀਟੀਵੀ ਫੁਟੇਜ ਲੈ ਲਈ ਹੈ। ਪੁਲਿਸ ਨੇ ਸਵੇਰੇ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਵੀ ਕੀਤੀ ਪਰ ਮੁਲਜ਼ਮ ਘਰੋਂ ਫਰਾਰ ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ