ਬੰਗਲੌਰ-ਦਿੱਲੀ ਜਹਾਜ਼ ’ਚ ਸਵਾਰ ਮੁਸਾਫਰ ਦੀ ਇੰਦੌਰ ’ਚ ਮੌਤ
(ਸੱਚ ਕਹੂੰ ਨਿਊਜ਼) ਇੰਦੌਰ। ਇੱਕ ਨਿੱਜੀ ਕੰਪਨੀ ਦੇ ਬੰਗਲੌਰ-ਦਿੱਲੀ ਜਹਾਜ਼ ’ਚ ਸਵਾਰ ਇੱਕ ਮੁਸਾਫਰ ਦੀ ਅਚਾਨਕ ਸਿਹਤ ਵਿਗੜ ਜਾਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਇੰਦੌਰ ’ਚ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾ ਕੇ ਉਸ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ
ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਹੈ।
ਇੰਦੌਰ ਦੇ ਦੇਵੀ ਅਹੀਲਆਬਾਈ ਕੌਮਾਂਤਰੀ ਵਿਮਾਨਤਲ ਨਿਦੇਸ਼ਕ ਨੇ ਦੱਸਿਆ ਵਿਸਤਾਰਾ ਏਅਰਲਾਈਸ ਦੀ ਇੱਕ ਯਾਤਰਾ ਉਡਾਣ ਵੀਰਵਾਰ ਰਾਤ ਬੰਗਲੌਰ ਤੋਂ ਦਿੱਲੀ ਜਾ ਰਹੀ ਸੀ ਇਸ ਦੌਰਾਨ ਜਹਾਜ਼ ’ਚ ਸਵਾਰ ਮਨੋਜ ਅਗਰਵਾਲ ਨਾਂਅ ਦੇ ਯਾਤਰੀ ਨੂੰ ਸਾਹ ਲੈਣ ’ਚ ਸਮੱਸਿਆ ਹੋਣ ਲੱਗੀ ਜਿਸ ’ਚ ਮੱਦੇਨਜ਼ਰ ਇੰਦੌਰ ’ਚ ਜਹਾਜ਼ ਦੀ ਐਮਰਜੰਸੀ ਲੈਡਿੰਗ ਰਵਾ ਕੇ ਉਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਮਨੋਜ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਮਿ੍ਰਤਕ ਤੋਂ ਬਾਅਦ ਮਨੋਜ ਦੀ ਲਾਸ਼ ਨੂੰ ਵਿਸ਼ੇਸ਼ ਜਹਾਜ਼ ਨਾਲ ਉਨ੍ਹਾਂ ਦੇ ਗ੍ਰਹਿ ਖੇਤਰ ਦਿੱਲੀ ਲਿਜਾਇਆ ਗਿਆ ਇੰਦੌਰ ਏਰੋਡ੍ਰਮ ਥਾਣਾ ਪੁਲਿਸ ਨੇ 50 ਸਾਲਾ ਮਨੋਜ ਦੀ ਮੌਤ ਮਾਮਲੇ ’ਚ ਮਰਗ ਕਾਇਮ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ