ਸਾਡੇ ਨਾਲ ਸ਼ਾਮਲ

Follow us

15.8 C
Chandigarh
Tuesday, February 17, 2026
More
    Home Breaking News ਸਿਟੀ ਕਲੱਬ ਦੇ ...

    ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਨੈਸ਼ਨਲ ਐਵਾਰਡ ਨਾਲ ਸਨਮਾਨਿਤ

    ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਨੈਸ਼ਨਲ ਐਵਾਰਡ ਨਾਲ ਸਨਮਾਨਿਤ

    ਭਾਰਤ ’ਚ ਖੂਨਦਾਨ ਦੇ ਖੇਤਰ ਵਿਚ ਪ੍ਰਸਿੱਧ ਸੰਸਥਾ ਹਿਊਮੈਨ ਸੋਸ਼ਲ ਫਾਊਂਡੇਸ਼ਨ ਵੱਲੋਂ ਨੈਸ਼ਨਲ ਕਾਨਫਰੰਸ ਅਤੇ ਨੈਸ਼ਨਲ ਐਵਾਰਡ ਸਮਾਂਰੋਹ ਦਾ ਆਯੋਜਨ ਹਨੂੰਮਾਨਗੜ੍ਹ ਰਾਜਸਥਾਨ ਵਿਖੇ ਕਰਵਾਇਆ ਗਿਆ।ਇਸ ਕਾਨਫਰੰਸ ਵਿਖੇ ਖੂਨਦਾਨ ਦੇ ਖੇਤਰ ਵਿੱਚ ਪਾਏ ਗਏ ਸੰਲਾਘਾਯੋਗ ਬਦਲੇ ਖੂਨਦਾਨੀ ਸੰਸਥਾਂ ਸਿਟੀ ਕਲੱਬ ਕੋਟਕਪੂਰਾ ਦੇ ਪ੍ਰ੍ਧਾਨ ਦਵਿੰਦਰ ਕੁਮਾਰ ਨੀਟੂ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਵਿੰਦਰ ਨੀਟੂ ਜੋਕਿ ਹੁਣ ਤੱਕ ਖੁੱਦ 96 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਪਿਛਲੇ 30 ਸਾਲਾਂ ਤੋਂ ਖੂਨਦਾਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾ ਦੇ ਰਹੇ ਹਨ।

    ਇਸ ਸਬੰਧੀ ਦਵਿੰਦਰ ਨੀਟੂ ਨੇ ਦੱਸਿਆ ਕਿ ਇਸ ਕਾਨਫਰੰਸ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਂਚਲ, ਦਿੱਲੀ, ਆਸਾਮ, ਬਿਹਾਰ, ਤਾਮੀਲਨਾਡੂ, ਕੇਰਲ, ਤੇਲੰਗਾਨਾਂ, ਮਹਾਂਰਾਸ਼ਟਰਾਂ, ਝਾਰਖੰਡ, ਉਤਰਾਖੰਡ, ਉਤਰਪ੍ਰਦੇਸ਼, ਮੱਧਪ੍ਰਦੇਸ਼, ਊਡੀਸਾ ਆਦਿ ਤੋਂ ਇਲਾਵਾ ਹੋਰ ਵੀ ਸੂਬਿਆਂ ਦੀਆਂ ਸੰਸਥਾਵਾਂ ਨੇ ਹਿੱਸਾ ਲਿਆ। ਊਹਨਾਂ ਨੇ ਹਿਊਮੈਨ ਸੋਸ਼ਲ ਫਾਊਂਡੇਸ਼ਨ ਦੇ ਸੰਸਾਥਪਕ ਸਚਿਨ ਸਿੰਗਲਾ ਸਮੇਤ ਟੀਮ ਮੈਂਬਰਾਂ ਦਾ ਪੂਰੇ ਭਾਰਤ ਦੀਆਂ ਸੰਸਥਾਵਾਂ ਨੂੰ ਇਕੱਤਰ ਕਰਨ ਉਪਰੰਤ ਸਨਮਾਨ ਦੇਣ ਤੇ ਧੰਨਵਾਦ ਕੀਤਾ। ਦਵਿੰਦਰ ਨੀਟੂ ਨੇ ਕਿਹਾ ਕਿ ਇਹੇ ਸਨਮਾਨ ਕੋਟਕਪੂਰਾ ਦੇ ਖੂਨਦਾਨੀਆਂ ਦਾ ਸਨਮਾਨ ਹੈ, ਕੋਟਕਪੂਰਾ ਸ਼ਹਿਰ ਖੂਨਦਾਨੀਆਂ ਦਾ ਸ਼ਹਿਰ ਨਾਲ ਜਾਣਿਆ ਜਾਂਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ