ਸਾਡੇ ਨਾਲ ਸ਼ਾਮਲ

Follow us

12.9 C
Chandigarh
Sunday, February 15, 2026
More
    Home Breaking News ਜੇ ਕੱਲ੍ਹ ਤੱਕ ...

    ਜੇ ਕੱਲ੍ਹ ਤੱਕ ਮੰਤਰੀ ਦਾ ਬੇਟਾ ਗ੍ਰਿਫਤਾਰ ਨਾ ਕੀਤਾ ਤਾਂ ਕਰਾਂਗੇ ਭੁੱਖ ਹੜਤਾਲ : ਨਵਜੋਤ ਸਿੱਧੂ

    ਜੇ ਕੱਲ੍ਹ ਤੱਕ ਮੰਤਰੀ ਦਾ ਬੇਟਾ ਗ੍ਰਿਫਤਾਰ ਨਾ ਕੀਤਾ ਤਾਂ ਕਰਾਂਗੇ ਭੁੱਖ ਹੜਤਾਲ : ਨਵਜੋਤ ਸਿੱਧੂ

    ਮੋਹਾਲੀ, (ਕੁਲਵੰਤ ਕੋਟਲੀ)  ਪੰਜਾਬ ਕਾਂਗਰਸ ਵੱਲੋਂ ਅੱਜ ਯੂਪੀ ਦੇ ਲਖੀਮਪੁਰ ਖੀਰੀ ਵੱਲ ਗੱਡੀਆਂ ਦਾ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੇਂਦਰੀ ਮੰਤਰੀ ਦੇ ਬੇਟੇ ਨੂੰ ਯੂਪੀ ਪੁਲਿਸ ਨੇ ਕੱਲ੍ਹ ਤੱਕ ਗ੍ਰਿਫਤਾਰ ਨਾ ਕੀਤਾ ਤਾਂ ਉਹ ਭੁੱਖ ਹੜਤਾਲ ਉਤੇ ਬੈਠਣਗੇ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਜੇਕਰ ਯੂਪੀ ਪੁਲਿਸ ਨੇ ਮੰਤਰੀ ਦੇ ਬੇਟੇ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਪੰਜਾਬ ਕਾਂਗਰਸ ਵੱਲੋਂ ਲਖੀਮਪੁਰ ਖੀਰੀ ਵੱਲ ਮਾਰਚ ਕੀਤਾ ਜਾਵੇ। ਨਵਜੋਤ ਸਿੱਧੂ ਦਾ ਕਾਫਲਾ ਅੱਜ ਪਟਿਆਲਾ ਤੋਂ ਚੱਲਕੇ ਜ਼ੀਰਕਪੁਰ ਏਅਰਪੋਰਟ ਲਾਈਟਾਂ ਤੱਕ ਪਹੁੰਚਿਆ। ਜਿੱਥੇ ਕਈ ਕੈਬਨਿਟ ਮੰਤਰੀ, ਵਿਧਾਇਕ ਤੋਂ ਇਲਾਵਾ ਹੋਰ ਕਾਂਗਰਸ ਦੇ ਆਗੂ ਵੀ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ